Trending:
ਸ਼ਿਲਪਾ ਸ਼ੈੱਟੀ ਨੇ ਖ਼ਾਸ ਮੌਕੇ ‘ਤੇ ਸਾਂਝੀ ਕੀਤੀ ਆਪਣੀ ਬੇਟੀ ਦੀ ਨਵੀਂ ਤਸਵੀਰ, ਲੱਖਾਂ ਦੀ ਗਿਣਤੀ ‘ਚ ਆਏ ਲਾਈਕਸ
ਬਾਲੀਵੁੱਡ ਦੀ ਫਿੱਟ ਤੇ ਖ਼ੂਬਸੂਰਤ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਬੇਟੀ ਦਿਵਸ ਦੇ ਖਾਸ ਮੌਕੇ ਉੱਤੇ ਸ਼ਿਲਪਾ ਸ਼ੈੱਟੀ ਨੇ ਆਪਣੀ ਲਾਡੋ ਰਾਣੀ ਦੀ ਨਵੀਂ ਤਸਵੀਰ ਸਾਂਝੀ ਕੀਤੀ ਹੈ ।
ਹੋਰ ਪੜ੍ਹੋ : ਕ੍ਰਿਕੇਟ ਖਿਡਾਰੀ ਯੁਜਵੇਂਦਰ ਚਾਹਲ ਨੇ ਆਪਣੀ ਮੰਗੇਤਰ ਧਨਾਸ਼ਰੀ ਵਰਮਾ ਨੂੰ ਕੁਝ ਇਸ ਤਰ੍ਹਾਂ ਕੀਤਾ ਬਰਥਡੇਅ ਵਿਸ਼
ਉਨ੍ਹਾਂ ਨੇ ਸਮਿਸ਼ਾ ਦੀ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਕੌਣ ਕਹਿੰਦਾ ਹੈ ਕਿ ਚਮਤਕਾਰ ਨਹੀਂ ਹੁੰਦੇ…ਇੱਕ ਨੂੰ ਹੁਣ ਮੈਂ ਆਪਣੇ ਹੱਥਾਂ ਵਿੱਚ ਫੜਿਆ ਹੋਇਆ ਹੈ- ਜ਼ਿੰਦਗੀ ਇੱਕ ਅਜਿਹਾ ਚਮਤਕਾਰ ਹੈ, ਹੈ ਨਾ ? Daughters Day ਨੂੰ ਮਨਾ ਰਹੀ ਹੈ' ।

ਉਨ੍ਹਾਂ ਨੇ ਅੱਗੇ ਲਿਖਿਆ ਹੈ 'ਪਰ ਇਸ ਖ਼ਾਸ ਦਿਨ ਨੂੰ ਸੈਲੀਬ੍ਰੇਟ ਕਰਨ ਦੇ ਲਈ ਕਿਸੇ ਦਿਨ ਦੀ ਜ਼ਰੂਰੂਤ ਨਹੀਂ ਹੈ, ਹਰ ਦਿਨ ਹੀ ਧੀਆਂ ਦੇ ਲਈ ਹੁੰਦਾ ਹੈ...ਪ੍ਰਮਾਤਮਾ ਅਤੇ ਬ੍ਰਹਿਮੰਡ ਦਾ ਧੰਨਵਾਦ ਹੈ ਕਿ ਉਨ੍ਹਾਂ ਨੇ ਸਾਡੀਆਂ ਅਰਦਾਸਾਂ ਦਾ ਉੱਤਰ ਦਿੱਤਾ, ਖਾਸ ਕਰਕੇ ਵਿਆਨ ਦੀ, ਤਹਿ ਦਿਲੋਂ ਧੰਨਵਾਦ ਕਰ ਸਕਦੇ ਹਾਂ । ਅੱਜ ਆਪਣੀ ਧੀਆਂ ਨੂੰ ਜੱਫੀ ਪਾਉਣਾ ਨਾ ਭੁੱਲਣਾ’ ।

ਇਸ ਫੋਟੋ ‘ਚ ਸ਼ਿਲਪਾ ਸ਼ੈੱਟੀ ਨੇ ਆਪਣੀ ਧੀ ਨੂੰ ਹੱਥਾਂ ‘ਚ ਚੁੱਕਿਆ ਹੋਇਆ ਹੈ । ਇਸ ਪੋਸਟ ਨੂੰ ਪੰਜ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ ।