ਪਤੀ ਰਾਜ ਕੁੰਦਰਾ ਦੇ ਨਾਲ ਦੁਰਗਾ ਪੂਜਾ ਕਰਦੀ ਨਜ਼ਰ ਆਈ ਐਕਟਰੈੱਸ ਸ਼ਿਲਪਾ ਸ਼ੈੱਟੀ, ਸਭ ਦੀ ਖੁਸ਼ਹਾਲੀ ਦੇ ਲਈ ਕੀਤੀ ਪ੍ਰਾਥਨਾ

Reported by: PTC Punjabi Desk | Edited by: Lajwinder kaur  |  October 18th 2020 12:23 PM |  Updated: October 18th 2020 04:50 PM

ਪਤੀ ਰਾਜ ਕੁੰਦਰਾ ਦੇ ਨਾਲ ਦੁਰਗਾ ਪੂਜਾ ਕਰਦੀ ਨਜ਼ਰ ਆਈ ਐਕਟਰੈੱਸ ਸ਼ਿਲਪਾ ਸ਼ੈੱਟੀ, ਸਭ ਦੀ ਖੁਸ਼ਹਾਲੀ ਦੇ ਲਈ ਕੀਤੀ ਪ੍ਰਾਥਨਾ

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦੁਰਗਾ ਪੂਜਾ ਕਰਦਿਆਂ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ ।shilpa

ਹੋਰ ਪੜ੍ਹੋ :‘ਬੇਬੇ ਦਾ ਪਿਆਰ ਰੱਬ ਰੱਖਦਾ ਨਾ ਥੋੜ੍ਹ’, ਗਾਇਕ ਪ੍ਰੀਤ ਹੁੰਦਲ ਨੇ ਲਈ ਨਵੀਂ ਕਾਰ, ਫੈਨਜ਼ ਦੇ ਰਹੇ ਨੇ ਵਧਾਈਆਂ

ਇਸ ਵੀਡੀਓ ‘ਚ ਉਹ ਆਪਣੇ ਪਤੀ ਰਾਜ ਕੁੰਦਰਾ ਦੇ ਨਾਲ ਪੂਜਾ ਕਰਦੀ ਹੋਈ ਨਜ਼ਰ ਆ ਰਹੀ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਨਵਰਾਤਰੀ ਦੇ ਇਸ ਪਾਵਨ ਮੌਕੇ ‘ਤੇ ਮੇਰੀ ਦੇਵੀ ਮਾਂ ਤੋਂ ਇਹੀ ਪਰਾਥਨਾ ਹੈ ਕਿ ਤੁਹਾਡੇ ਸਾਰਿਆਂ ਦੇ ਪਰਿਵਾਰ ‘ਤੇ ਮੇਹਰ ਬਣੀ ਰਹੇ । ਆਪ ਸੁੱਖੀ ਰਹੋ ਤੇ ਮਾਂ ਤੁਹਾਨੂੰ ਦੁੱਖਾਂ ਤੋਂ ਬਚਾਅ ਕੇ ਰੱਖੇ.. ਤੁਹਾਡੇ ਸਾਰਿਆਂ ਲਈ ਦਿਲੋਂ ਦੁਆਵਾਂ। ।। JAI MATA DI ।।‘ ਇਸ ਵੀਡੀਓ ਨੂੰ ਸੱਤ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।

shilpa shetty hangama 2

ਜੇ ਗੱਲ ਕਰੀਏ ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਤਾਂ ਉਹ ਪਿੱਛੇ ਜਿਹੇ ਆਪਣੀ ਆਉਣ ਵਾਲੀ ਫ਼ਿਲਮ ‘ਹੰਗਾਮਾ-2’ ਦੀ ਸ਼ੂਟਿੰਗ ਲਈ ਮਨਾਲੀ ਗਏ ਸਨ । ਚਰਚਿਤ ਫ਼ਿਲਮ ਨਿਰਦੇਸ਼ਕ ਪ੍ਰਿਯਦਰਸ਼ਨ ਦੀ ਫ਼ਿਲਮ ‘ਹੰਗਾਮਾ’ ਦਾ ਇਹ ਸੀਕਵੇਲ ਹੈ ।

shilpa shetty with family

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network