ਸ਼ਿਲਪਾ ਸ਼ੈੱਟੀ ਬੱਚਿਆਂ ਦੀ ਤਰ੍ਹਾਂ ਬਗੀਚੇ ‘ਚੋਂ ਫ਼ਲ ਤੋੜਦੀ ਆਈ ਨਜ਼ਰ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ

Reported by: PTC Punjabi Desk | Edited by: Lajwinder kaur  |  January 30th 2022 11:25 AM |  Updated: January 30th 2022 10:43 AM

ਸ਼ਿਲਪਾ ਸ਼ੈੱਟੀ ਬੱਚਿਆਂ ਦੀ ਤਰ੍ਹਾਂ ਬਗੀਚੇ ‘ਚੋਂ ਫ਼ਲ ਤੋੜਦੀ ਆਈ ਨਜ਼ਰ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ

ਸ਼ਿਲਪਾ ਸ਼ੈੱਟੀ Shilpa Shetty ਦਾ ਗਾਰਡਨ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਕਾਫੀ ਮਸ਼ਹੂਰ ਹੈ। ਸ਼ਿਲਪਾ ਸ਼ੈੱਟੀ ਅਕਸਰ ਹੀ ਆਪਣੇ ਗਾਰਡਨ Garden ‘ਚ ਉੱਗੀਆਂ ਸਬਜ਼ੀਆਂ ਨੂੰ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਗਰਡਨ ‘ਚ ਲੱਗੇ ਹੋਏ ਫ਼ਲਦਾਰ ਬੂਟੇ ਨੂੰ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ ਆਪਣੇ ਘਰ ਦੇ ਵਿਹੜੇ 'ਚ ਇੱਕ ਦਰੱਖਤ ਤੋਂ ਖੱਟੇ-ਖੱਟੇ ਕਮਰਖ (Carambola Fruits)ਤੋੜ ਰਹੀ ਹੈ। ਇਸ ਨੂੰ ਸਟਾਰ ਫਲ (Fruit) ਵੀ ਕਿਹਾ ਜਾਂਦਾ ਹੈ ਇਸ ਦਰੱਖਤ 'ਤੇ ਬਹੁਤ ਸਾਰੇ ਕਮਰਖ ਲੱਗੇ ਹੋਏ ਨੇ, ਜਿਨ੍ਹਾਂ ਨੂੰ ਦੇਖ ਕੇ ਸ਼ਿਲਪਾ ਸ਼ੈੱਟੀ ਦੇ ਮੂੰਹ 'ਚ ਵੀ ਪਾਣੀ ਆ ਰਿਹਾ ਹੈ।

shilpa shetty image From instagram

ਹੋਰ ਪੜ੍ਹੋ : ਗਾਇਕ ਪ੍ਰੇਮ ਢਿੱਲੋਂ ਦੇ ਭਰਾ ਦਾ ਹੋਇਆ ਵਿਆਹ, ਪੰਜਾਬੀ ਕਲਾਕਾਰ ਨੇ ਵਿਆਹ 'ਚ ਪਹੁੰਚ ਕੇ ਲਗਾਈਆਂ ਰੌਣਕਾਂ, ਦੇਖੋ ਵੀਡੀਓ

ਵੀਡੀਓ 'ਚ ਉਹ ਇਹ ਵੀ ਕਹਿ ਰਹੀ ਹੈ ਕਿ ਉਹ ਚਾਟ ਮਸਾਲਾ ਅਤੇ ਗੁਲਾਬੀ ਨਮਕ ਪਾ ਕੇ ਖਾਵੇਗੀ। ਉਸ ਦੇ ਹੱਥਾਂ ਵਿਚ ਬਹੁਤ ਸਾਰੇ ਕਮਰਖ ਦਿਖਾਈ ਦਿੰਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਲਓ ਜੀ ਇੱਕ ਹੋਰ ਪੰਜਾਬੀ ਸਿੰਗਰ ਸੁੱਖੀ ਮਿਊਜ਼ਿਕਲ ਡੌਕਟਰਜ਼ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਪੋਸਟ ਪਾ ਕੇ ਸਾਂਝੀ ਕੀਤੀ ਖੁਸ਼ੀ

shilpa shetty latest video

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਲਿਖਿਆ, 'ਹਰ ਕੋਈ ਫਲ ਤੋੜਨ ਦੇ ਮੇਰੇ ਜਨੂੰਨ ਨੂੰ ਜਾਣਦੇ ਹਨ। ਇਸ ਲਈ ਮੈਂ ਆਪਣੇ ਆਪ ਨੂੰ ਜ਼ਿਆਦਾ ਦੇਰ ਤੱਕ ਰੋਕ ਨਹੀਂ ਸਕੀ ਅਤੇ ਆਪਣੇ ਬਾਗ ਵਿੱਚ ਕੁਝ 'ਫਲ' ਤੋੜਣੇ ਸ਼ੁਰੂ ਕਰ ਦਿੱਤੇ। ਇਹ ਸ਼ਾਨਦਾਰ ਹੁੰਦਾ ਹੈ ਜਦੋਂ ਤੁਸੀਂ ਆਪਣੇ ਹੱਥਾਂ ਨਾਲ ਬੀਜਦੇ ਹੋ, ਅਤੇ ਇਹ ਵਧਦਾ ਹੈ ਅਤੇ ਇੱਕ ਰੁੱਖ ਫਲ ਦਿੰਦਾ ਹੈ …ਉਸ ਅਹਿਸਾਸ ਤੋਂ ਵੱਡਾ ਹੋਰ ਕੁਝ ਨਹੀਂ ਹੈ। ਇਹ ਸਟਾਰਫਰੂਟ ਇੱਕ ਸੁਪਰਫੂਡ ਹੈ, ਜਿਸ ਨੂੰ ਹਿੰਦੀ ਵਿੱਚ 'ਕਮਰਖ' ਵੀ ਕਿਹਾ ਜਾਂਦਾ ਹੈ, ਇਹ ਵਿਟਾਮਿਨ ਸੀ ਦਾ ਇੱਕ ਵਧੀਆ ਸਰੋਤ ਹੈ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰਦਾ ਹੈ। ਥੋੜਾ ਜਿਹਾ ਰੌਕ ਲੂਣ ਜੋੜਨ ਨਾਲ ਸਵਾਦ ਹੋਰ ਵੀ ਸ਼ਾਨਦਾਰ ਹੋ ਜਾਂਦਾ ਹੈ। (ਜੇਕਰ ਤੁਹਾਨੂੰ ਕਿਡਨੀ ਸੰਬੰਧੀ ਕੋਈ ਬੀਮਾਰੀ ਹੈ ਤਾਂ ਇਸ ਨੂੰ ਨਾ ਖਾਓ)। ਇਸ ਫਲ ਨੂੰ ਤੁਹਾਡੀ ਮਾਂ-ਬੋਲੀ ਵਿੱਚ ਕੀ ਕਹਿੰਦੇ ਹਨ?'। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ ਉੱਤੇ ਇੱਕ ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network