ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਪੰਜਾਬੀ ਅੰਦਾਜ਼ ‘ਚ ਦੱਸ ਰਹੇ ਨੇ ਕਿ ‘ਵਿਆਹ ਕਿਉਂ ਕਰਵਾਇਆ, ਦੋ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ
ਬਾਲੀਵੁੱਡ ਦੀ ਖ਼ੂਬਸੂਰਤ ਅਤੇ ਫਿੱਟ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੇ ਆਫ਼ੀਸ਼ੀਅਲ ਟਿਕ ਟਾਕ ਅਕਾਉਂਟ ‘ਤੇ ਇੱਕ ਵੀਡੀਓ ਆਪਣੇ ਚਾਹੁਣ ਵਾਲਿਆਂ ਦੇ ਨਾਲ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਲਾਈਫ ਪਾਟਨਰ ਰਾਜ ਕੁੰਦਰਾ ਦੇ ਨਾਲ ਨਜ਼ਰ ਆ ਰਹੇ ਨੇ ।
ਵੀਡੀਓ ‘ਚ ਇੱਕ ਸ਼ਖ਼ਸ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ ਜੋ ਰਾਜ ਕੁੰਦਰਾ ਤੋਂ ਪੁੱਛ ਰਿਹਾ ਹੈ ਕਿ ਭਾਜੀ ਤੁਸੀਂ ਵਿਆਹ ਕਿਉਂ ਕਰਵਾਇਆ ਤਾਂ ਰਾਜ ਕੁੰਦਰਾ ਪੰਜਾਬੀ ‘ਚ ਬੋਲਦੇ ਹੋਏ ਦੱਸ ਰਹੇ ਨੇ ਵਿਆਹ ਕਰਵਾਉਣ ਦਾ ਸ਼ੌਕ ਸੀ । ਫਿਰ ਸ਼ਿਲਪਾ ਸ਼ੈੱਟੀ ਤੋਂ ਪੁੱਛਿਆ ਜਾਂਦਾ ਹੈ ਤੁਸੀਂ ਕਿਉਂ ਕਰਵਾਇਆ ਤਾਂ ਸ਼ਿਲਪਾ ਅੱਗੋ ਜਵਾਬ ਦਿੰਦੀ ਹੈ ਕਿ ਇਨ੍ਹਾਂ ਦਾ ਸ਼ੌਕ ਉਤਾਰਨ ਦੇ ਲਈ । ਇਹ ਵੀਡੀਓ ਦੋਵਾਂ ਨੇ ਹਾਸੀ ਮਜ਼ਾਕ ਦੇ ਲਈ ਬਣਾਇਆ ਹੈ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਟਿਕ ਟਾਕ ਉੱਤੇ ਇਸ ਵੀਡੀਓ ਨੂੰ ਦੋ ਮਿਲੀਅਨ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।
ਰਾਜ ਕੁੰਦਰਾ ਜੋ ਕਿ ਪਿੱਛੋ ਪੰਜਾਬੀ ਪਿਛੋਕੜ ਰੱਖਦੇ ਨੇ । ਇਸ ਲਈ ਅਕਸਰ ਹੀ ਉਨ੍ਹਾਂ ਦੀ ਵੀਡੀਓ ‘ਚ ਪੰਜਾਬੀ ਬੋਲੀ ਤੇ ਪੰਜਾਬੀ ਅੰਦਾਜ਼ ਦੇਖਣ ਨੂੰ ਮਿਲਦਾ ਹੈ । ਦੋਵੇਂ ਇਸ ਸਾਲ ਇੱਕ ਵਾਰ ਫਿਰ ਤੋਂ ਮਾਪੇ ਬਣੇ ਨੇ । ਸੈਰੋਗੇਸੀ ਦੇ ਨਾਲ ਉਨ੍ਹਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਹੈ । ਸ਼ਿਲਪਾ ਸ਼ੈੱਟੀ ਲਾਕਡਾਊਨ ਦਾ ਪੂਰਾ ਲੁਤਫ ਲੈਂਦੇ ਹੋਏ ਆਪਣੇ ਪਰਿਵਾਰ ਦੇ ਨਾਲ ਕਵਾਲਟੀ ਟਾਈਮ ਬਿਤਾ ਰਹੇ ਨੇ । ਜਿਸਦੇ ਚੱਲਦੇ ਉਹ ਅਕਸਰ ਹੀ ਆਪਣੀ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।