ਰਾਜ ਕੁੰਦਰਾ ਦੇ ਮਾਮਲੇ ਨੂੰ ਲੈ ਕੇ ਆਉਣ ਵਾਲੀਆਂ ਖ਼ਬਰਾਂ ’ਤੇ ਰੋਕ ਲਗਾਉਣ ਲਈ ਸ਼ਿਲਪਾ ਸ਼ੈੱਟੀ ਨੇ ਪਾਈ ਸੀ ਪਟੀਸ਼ਨ, ਜੱਜ ਨੇ ਸੁਣਾਇਆ ਇਹ ਫੈਸਲਾ
ਸ਼ਿਲਪਾ ਸ਼ੈੱਟੀ ਦੀ ਇਕ ਮਾਣਹਾਨੀ ਪਟੀਸ਼ਨ ਬੀਤੇ ਦਿਨ ਬੰਬੇ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ । ਇਸ ਅਰਜ਼ੀ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਪ੍ਰੈੱਸ ਨੂੰ ਚੁੱਪ ਰਹਿਣ ਦਾ ਆਦੇਸ਼ ਉਹ ਨਹੀਂ ਦੇ ਸਕਦੇ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਿਲਪਾ ਨੇ ਪੋਰਨੋਗ੍ਰਾਫੀ ਮਾਮਲੇ 'ਚ ਆਪਣੇ ਪਤੀ ਰਾਜ ਕੁੰਦਰਾ ਦੀ ਗਿ੍ਫ਼ਤਾਰੀ ਤੋਂ ਬਾਅਦ ਉਨ੍ਹਾਂ ਬਾਰੇ ਅਖ਼ਬਾਰਾਂ 'ਚ ਲਿਖੀਆਂ ਜਾ ਰਹੀਆਂ ਖ਼ਬਰਾਂ ਤੇ ਯੂਟਿਊਬ 'ਤੇ ਅਪਲੋਡ ਕੀਤੇ ਜਾ ਰਹੇ ਵੀਡੀਓ 'ਤੇ ਰੋਕ ਲਗਾਉਣ ਲਈ ਅਦਾਲਤ ਵਿੱਚ ਇੱਕ ਪਟੀਸ਼ਨ ਦਾਖਿਲ ਕੀਤੀ ਸੀ ।
Pic Courtesy: Instagram
ਹੋਰ ਪੜ੍ਹੋ :
ਅਦਾਕਾਰ ਧਰਮਿੰਦਰ ਨੇ ਆਪਣੇ ਫਾਰਮ ਹਾਊਸ ਦਾ ਵੀਡੀਓ ਕੀਤਾ ਸਾਂਝਾ
Pic Courtesy: Instagram
ਇਸ ਦੇ ਨਾਲ ਹੀ ਜਸਟਿਸ ਗੌਤਮ ਪਟੇਲ ਨੇ ਇਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਤਿੰਨ ਵੱਖ-ਵੱਖ ਵਿਅਕਤੀਆਂ ਵੱਲੋਂ ਯੂਟਿਊਬ 'ਤੇ ਅਪਲੋਡ ਕੀਤੇ ਗਏ ਤਿੰਨ ਵੀਡੀਓ ਨੂੰ ਹਟਾਉਣ ਤੇ ਉਨ੍ਹਾਂ ਨੂੰ ਮੁੜ ਅਪਲੋਡ ਨਾ ਕਰਨ ਦੀ ਹਿਦਾਇਤ ਕੀਤੀ। ਪਟੇਲ ਦਾ ਮੰਨਣਾ ਸੀ ਕਿ ਇਹ ਵੀਡੀਓ ਨਾ ਸਿਰਫ਼ ਅਪਮਾਨਜਨਕ ਹਨ, ਬਲਕਿ ਖ਼ਬਰਾਂ ਦੇ ਨਜ਼ਰੀਏ ਨਾਲ ਇਨ੍ਹਾਂ 'ਚ ਕੋਈ ਪੜਤਾਲ ਵੀ ਨਹੀਂ ਕੀਤੀ ਗਈ ਹੈ।
Pic Courtesy: Instagram
ਅਦਾਲਤ ਨੇ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਤੇ ਨਿੱਜਤਾ ਦੇ ਅਧਿਕਾਰ 'ਚ ਸੰਤੁਲਨ ਬਣਿਆ ਰਹਿਣਾ ਚਾਹੀਦਾ ਹੈ। ਸ਼ਿਲਪਾ ਨੇ ਆਪਣੀ ਪਟੀਸ਼ਨ 'ਚ ਇਕ ਅਜਿਹੀ ਖ਼ਬਰ ਦਾ ਵੀ ਜ਼ਿਕਰ ਕੀਤਾ ਸੀ, ਜਿਸ 'ਚ ਲਿਖਿਆ ਸੀ ਕਿ ਪੁਲਿਸ ਦੇ ਛਾਪੇ ਦੌਰਾਨ ਸ਼ਿਲਪਾ ਆਪਣੇ ਪਤੀ ਨਾਲ ਲੜੀ।
Pic Courtesy: Instagram
ਅਦਾਲਤ ਨੇ ਕਿਹਾ ਕਿ ਜੇਕਰ ਇਹ ਰਿਪੋਰਟ ਪੁਲਿਸ ਸੂਤਰਾਂ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ ਤਾਂ ਇਹ ਮਾਣਹਾਨੀਕਾਰਕ ਕਿਵੇਂ ਹੋ ਸਕਦੀ ਹੈ? ਜਸਟਿਸ ਮੁਤਾਬਕ ਉਨ੍ਹਾਂ ਦੇ ਫ਼ੈਸਲੇ ਦਾ ਕੋਈ ਹਿੱਸਾ ਮੀਡੀਆ ਨੂੰ ਪੂਰੀ ਤਰ੍ਹਾਂ ਚੁੱਪ ਰਹਿਣ ਦਾ ਆਦੇਸ਼ ਨਹੀਂ ਦਿੰਦਾ।