ਸ਼ਿਲਪਾ ਸ਼ੈੱਟੀ ਨੂੰ ਕੀਤਾ ਜਾ ਰਿਹਾ ਟ੍ਰੋਲ, ਇਨ੍ਹਾਂ ਕਲਾਕਾਰਾਂ ਨੇ ਵਧਾਇਆ ਹੌਸਲਾ
ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੀ ਮੁਸ਼ਕਿਲਾਂ ਘੱਟ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ । ਜਿਸ ਤੋਂ ਬਾਅਦ ਸ਼ਿਲਪਾ ਅਤੇ ਰਾਜ ਕੁੰਦਰਾ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ । ਅਜਿਹੇ ‘ਚ ਬਾਲੀਵੁੱਡ ਦੇ ਕਈ ਕਲਾਕਾਰ ਸ਼ਿਲਪਾ ਸ਼ੈੱਟੀ ਦੇ ਹੱਕ ‘ਚ ਅੱਗੇ ਆਏ ਹਨ । ਗਾਇਕ ਮੀਕਾ ਸਿੰਘ, ਟੀਵੀ ਅਦਾਕਾਰਾ ਮਾਹੀ ਵਿੱਜ ਅਤੇ ਅਨੀਤਾ ਹਸਨੰਦਾਨੀ ਨੇ ਵੀ ਸ਼ਿਲਪਾ ਸ਼ੈੱਟੀ ਦੀ ਹਿੰਮਤ ਵਧਾਈ ਹੈ ।
Image From Instagram
ਹੋਰ ਪੜ੍ਹੋ : ਇਸ ਵਜ੍ਹਾ ਕਰਕੇ ਰਾਜ ਕੁਮਾਰ ਨੂੰ ਕਹਿੰਦੇ ਸਨ ਸਨਕੀ, ਅੱਖੜ, ਬੇਬਾਕ ਅਤੇ ਮੂੰਹ ਫੱਟ, ਜਾਣੋਂ ਦਿਲਚਸਪ ਕਿੱਸੇ
Image From Instagram
ਦੱਸ ਦਈਏ ਕਿ ਦੋ ਦਿਨ ਪਹਿਲਾਂ ਸ਼ਿਲਪਾ ਸ਼ੈੱਟੀ ਨੇ ਇੱਕ ਪੋਸਟ ਸਾਂਝ ਕਰਦੇ ਹੋਏ ਆਪਣਾ ਸਟੇਟਮੈਂਟ ਜਾਰੀ ਕੀਤਾ ਸੀ । ਜਿਸ ਤੋਂ ਬਾਅਦ ਇਨ੍ਹਾਂ ਸਾਰੇ ਅਦਾਕਾਰਾਂ ਨੇ ਸ਼ਿਲਪਾ ਦੀ ਹਿੰਮਤ ਵਧਾਈ । ਇਸ ਦੇ ਨਾਲ ਸ਼ਿਲਪਾ ਦੀ ਭੈਣ ਸ਼ਮਿਤਾ ਨੇ ਵੀ ਦਿਲ ਵਾਲਾ ਇਮੋਜੀ ਪੋਸਟ ਕਰਦੇ ਹੋਏ ਭੈਣ ਨੂੰ ਦਿਲਾਸਾ ਦਿੱਤਾ ਸੀ ।
Image From Instagram
ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ । ਜਿਸ ਕਾਰਨ ਅਦਾਕਾਰਾ ਕਾਫੀ ਪ੍ਰੇਸ਼ਾਨ ਹੈ ।ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੇ ਰਿਆਲਟੀ ਸ਼ੋਅ ਨਾਲੋਂ ਵੀ ਖੁਦ ਨੂੰ ਵੱਖ ਕਰ ਲਿਆ ਹੈ । ਸ਼ਿਲਪਾ ਸ਼ੈੱਟੀ ਇਸ ਸ਼ੋਅ ‘ਚ ਬਤੌਰ ਜੱਜ ਨਜ਼ਰ ਆ ਰਹੀ ਸੀ ।