ਪਤੀ ਰਾਜੂ ਸ਼੍ਰੀਵਾਸਤਵ ਨੂੰ ਯਾਦ ਕਰ ਭਾਵੁਕ ਹੋਈ ਸ਼ਿਖਾ ਸ਼੍ਰੀਵਾਸਤਵ, ਕਿਹਾ 'ਮੇਰੀ ਤਾਂ ਜ਼ਿੰਦਗੀ ਚਲੀ ਗਈ'
Raju Srivastava's Prayer Meet : ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ 21 ਸਤੰਬਰ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਐਤਵਾਰ ਨੂੰ ਮੁੰਬਈ ਦੇ ਇਸਕਾਨ ਮੰਦਰ 'ਚ ਮਰਹੂਮ ਰਾਜੂ ਸ਼੍ਰੀਵਾਸਤਵ ਦੀ ਆਤਮਾ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਬਾਲੀਵੁੱਡ ਕਈ ਕਲਾਕਾਰ ਪ੍ਰਾਰਥਨਾ ਸਭਾ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸ਼ਿਖਾ ਸ਼੍ਰੀਵਾਸਤਵ ਉਨ੍ਹਾਂ ਨੂੰ ਯਾਦ ਕਰਕੇ ਬੇਹੱਦ ਭਾਵੁਕ ਹੋ ਗਈ।
Image Source : Instagram
ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਨਾਲ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਹੈ। ਪ੍ਰਾਰਥਨਾ ਸਭਾ ਵਿੱਚ ਰਾਜੂ ਸ਼੍ਰੀਵਾਸਤਵ ਦੇ ਪਰਿਵਾਰਕ ਮੈਂਬਰਾਂ ਸਣੇ ਫ਼ਿਲਮ ਜਗਤ ਦੇ ਕਈ ਸਿਤਾਰਿਆਂ ਨੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ 'ਤੇ ਸੁਨੀਲ ਪਾਲ, ਨੀਲ ਨਿਤੀਨ ਮੁਕੇਸ਼ ਤੇ ਉਨ੍ਹਾਂ ਦੇ ਪਿਤਾ, ਜਾਨੀ ਲੀਵਰ, ਸੁਨੀਲ ਗਰੋਵਰ, ਭਾਰਤੀ ਸਿੰਘ, ਕਪਿਲ ਸ਼ਰਮਾ, ਟੀਵੀ ਐਕਟਰ ਗੁਰਮੀਤ ਸਿੰਘ ਚੌਧਰੀ ਸਣੇ ਕਈ ਬਾਲੀਵੁੱਡ ਸੈਲੇਬਸ ਪਹੁੰਚੇ।
ਪ੍ਰਾਰਥਨਾ ਸਭਾ ਵਿੱਚ ਹਾਜ਼ਿਰ ਸਾਰੇ ਲੋਕਾਂ ਨੇ ਮਰਹੂਮ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਬਾਰੇ ਕੁਝ ਸ਼ਬਦ ਕਹੇ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਪਰ, ਜਿਸ ਵੀਡੀਓ ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ, ਉਹ ਸੀ ਰਾਜੂ ਸ਼੍ਰੀਵਾਸਤਵ ਦੀ ਪਤਨੀ ਦਾ ਵੀਡੀਓ। ਉਨ੍ਹਾਂ ਦੀ ਪਤਨੀ ਸ਼ਿਖਾ ਸ਼੍ਰੀਵਾਸਤਵ ਉਨ੍ਹਾਂ ਨੂੰ ਯਾਦ ਕਰਕੇ ਬੇਹੱਦ ਭਾਵੁਕ ਹੋ ਗਈ ਅਤੇ ਰੋਣ ਲੱਗੀ।
Image Source : Instagram
ਪਤੀ ਰਾਜੂ ਸ਼੍ਰੀਵਾਸਤਵ ਨੂੰ ਯਾਦ ਕਰਦਿਆਂ ਸ਼ਿਖਾ ਬੇਹੱਦ ਭਾਵੁਕ ਨਜ਼ਰ ਆਈ। ਸ਼ਿਖਾ ਨੇ ਕਿਹਾ, "ਮੈਂ ਕੀ ਕਹਾਂ... ਮੇਰੇ ਕੋਲ ਹੁਣ ਕਹਿਣ ਲਈ ਕੁਝ ਨਹੀਂ ਹੈ। ਮੇਰੀ ਤਾਂ ਜ਼ਿੰਦਗੀ ਹੀ ਚਲੀ ਗਈ ਹੈ।" ਇੰਨ੍ਹਾਂ ਕਹਿ ਕੇ ਸ਼ਿਖਾ ਮੁੜ ਰੋਣ ਲੱਗ ਪਈ।
ਕੁਝ ਸਮੇਂ ਬਾਅਦ ਆਪਣੇ ਆਪ ਨੂੰ ਸੰਭਾਲਦੇ ਹੋਏ ਸ਼ਿਖਾ ਨੇ ਅੱਗੇ ਕਿਹਾ, "ਹਰ ਕਿਸੇ ਨੇ ਉਨ੍ਹਾਂ ਲਈ ਬਹੁਤ ਪ੍ਰਾਰਥਨਾ ਕੀਤੀ, ਡਾਕਟਰਾਂ ਨੇ ਵੀ ਆਪਣੀ ਪੂਰੀ ਕੋਸ਼ਿਸ਼ ਕੀਤੀ... ਅਸੀਂ ਸਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ... ਪਰ... ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਬਹੁਤ ਹੱਸਾਇਆ, ਉੱਪਰ ਜਾਣ ਤੋਂ ਬਾਅਦ ਵੀ ਉਹ ਸਭ ਨੂੰ ਹੱਸਾ ਰਹੇ ਹੋਣਗੇ। ਮੈਂ ਉਨ੍ਹਾਂ ਲਈ ਇਨ੍ਹਾਂ ਹੀ ਕਹਾਂਗੀ, ਜਿਥੇ ਰਹੋ ਖੁਸ਼ ਰਹੋ, ਸ਼ਾਂਤੀ ਵਿੱਚ ਰਹੋ, ਸਾਡੀ ਜ਼ਿੰਦਗੀ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ।"
Image Source : Instagram
ਹੋਰ ਪੜ੍ਹੋ: ਅਕਸ਼ੈ ਕੁਮਾਰ ਦੀ ਫ਼ਿਲਮ 'ਰਾਮ ਸੇਤੂ' ਦਾ ਟੀਜ਼ਰ ਅਤੇ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ
ਪੂਰੀ ਦੁਨੀਆ ਨੂੰ ਹਸਾਉਣ ਵਾਲੇ ਰਾਜੂ ਸ਼੍ਰੀਵਾਸਤਵ ਦਾ 21 ਸਤੰਬਰ ਨੂੰ ਦਿ਼ਹਾਂਤ ਹੋ ਗਿਆ ਸੀ। 10 ਅਗਸਤ ਨੂੰ ਉਨ੍ਹਾਂ ਨੂੰ ਜਿਮ ਵਿੱਚ ਵਰਕਆਊਟ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਤੋਂ ਬਾਅਦ ਏਮਜ਼ ਹਸਪਤਾਲ ਦਿੱਲੀ ਵਿਖੇ ਦਾਖਲ ਕਰਵਾਇਆ ਗਿਆ ਸੀ। ਉਹ 42 ਦਿਨਾਂ ਤੋਂ ਵੈਂਟੀਲੇਟਰ 'ਤੇ ਰਹੇ ਅਤੇ ਜ਼ਿੰਦਗੀ ਦੀ ਜੰਗ ਲੜਦੇ ਰਹੇ। 21 ਸਤੰਬਰ ਨੂੰ ਉਨ੍ਹਾਂ ਨੇ ਆਖ਼ਰੀ ਸਾਹ ਲਿਆ।
View this post on Instagram