ਸ਼ਿਬਾਨੀ ਕਸ਼ਯੱਪ ਦੀ ਆਵਾਜ਼ ‘ਚ ਨਵਾਂ ਗੀਤ ‘ਜੋਗੀਆ’ ਰਿਲੀਜ਼

Reported by: PTC Punjabi Desk | Edited by: Shaminder  |  March 26th 2021 03:28 PM |  Updated: March 26th 2021 03:28 PM

ਸ਼ਿਬਾਨੀ ਕਸ਼ਯੱਪ ਦੀ ਆਵਾਜ਼ ‘ਚ ਨਵਾਂ ਗੀਤ ‘ਜੋਗੀਆ’ ਰਿਲੀਜ਼

ਸ਼ਿਬਾਨੀ ਕਸ਼ਯੱਪ ਦੀ ਆਵਾਜ਼ ‘ਚ ਨਵਾਂ ਗੀਤ ‘ਜੋਗੀਆ’ ਰਿਲੀਜ਼ ਹੋ ਚੁੱਕਿਆ ਹੈ । ਗੀਤ ਦੇ ਬੋਲ ਮਨਪਾਲ ਸਿੰਘ ਅਤੇ ਕੱਕੂ ਕਲੰਦਰ ਨੇ ਲਿਖੇ ਹਨ । ਜਦੋਂਕਿ ਮਿਊਜ਼ਿਕ ਦਿੱਤਾ ਹੈ ਸੰਦੀਪ ਸਕਸੇਨਾ ਨੇ ।ਗੀਤ ਨੂੰ ਕੰਪੋਜ਼ ਖੁਦ ਸ਼ਿਬਾਨੀ ਕਸ਼ਯੱਪ ਤੇ ਮਨਪਾਲ ਸਿੰਘ ਨੇ ਕੀਤਾ ਹੈ ।

dheeraj Image From Shibani Kashyap song ‘Jogiya’ Instagram

ਹੋਰ ਪੜ੍ਹੋ : ਅਮਿਤਾਬ ਬੱਚਨ ਸਮੇਤ ਕਈ ਫ਼ਿਲਮੀ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ ਇਹ ਕੁੜੀ, ਪਰ ਅੱਜ ਦਰ-ਦਰ ਦੀਆਂ ਠੋਕਰਾਂ ਖਾਣ ਲਈ ਹੋਈ ਮਜ਼ਬੂਰ

Dheeraj Dhoopar song Image From Shibani Kashyap song ‘Jogiya’ Instagram

ਗੀਤ ਦੀ ਫੀਚਰਿੰਗ ‘ਚ ਧੀਰਜ ਧੂਪਰ ਅਤੇ ਸਮ੍ਰਿਤੀ ਕਾਲਰਾ ਨਜ਼ਰ ਆ ਰਹੇ ਹਨ । ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਹੋਏ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ‘ਤੇ ਵੀ ਵੇਖ ਸਕਦੇ ਹੋ । ਧੀਰਜ ਧੂਪਰ ਨੇ ਇਸ ਗੀਤ ਦੇ ਨਾਲ ਪਹਿਲੀ ਵਾਰ ਪੰਜਾਬੀ ਇੰਡਸਟਰੀ ‘ਚ ਕਦਮ ਰੱਖਿਆ ਹੈ ।

jogiya song Image From Shibani Kashyap song ‘Jogiya’

ਧੀਰਜ ਸਰਦਾਰ ਦੇ ਕਿਰਦਾਰ ‘ਚ ਕਾਫੀ ਕਿਊਟ ਲੱਗ ਰਹੇ ਹਨ । ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸ਼ਿਬਾਨੀ ਕਸ਼ਯੱਪ ਕਈ ਹਿੱਟ ਗੀਤ ਗਾ ਚੁੱਕੇ ਹਨ ।

ਇਸ ਗੀਤ ਦੀ ਕਾਫੀ ਦਿਨਾਂ ਤੋਂ ਚਰਚਾ ਹੋ ਰਹੀ ਸੀ ਅਤੇ ਆਖਿਰਕਾਰ ਸਰੋਤਿਆਂ ਦਾ ਇੰਤਜ਼ਾਰ ਖਤਮ ਹੋਇਆ ਅਤੇ ਇਸ ਗੀਤ ਨੂੰ ਪੀਟੀਸੀ ਪੰਜਾਬੀ ਦੇ ਚੈਨਲਾਂ ‘ਤੇ ਸੁਣ ਸਕਦੇ ਹੋ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network