ਅਨਮੋਲ ਗਗਨ ਮਾਨ ਦਾ ਗੀਤ 'ਸ਼ੇਰਨੀ' ਹੋਇਆ ਰਿਲੀਜ਼, ਦਾਜ ਵਰਗੀ ਕੁਰੀਤੀ ਵਿਰੁੱਧ ਡਟੀ ਨਜ਼ਰ ਆਈ ਗਾਇਕਾ

Reported by: PTC Punjabi Desk | Edited by: Shaminder  |  November 19th 2019 11:01 AM |  Updated: November 19th 2019 11:01 AM

ਅਨਮੋਲ ਗਗਨ ਮਾਨ ਦਾ ਗੀਤ 'ਸ਼ੇਰਨੀ' ਹੋਇਆ ਰਿਲੀਜ਼, ਦਾਜ ਵਰਗੀ ਕੁਰੀਤੀ ਵਿਰੁੱਧ ਡਟੀ ਨਜ਼ਰ ਆਈ ਗਾਇਕਾ

ਅਨਮੋਲ ਗਗਨ ਮਾਨ ਦੇ ਗੀਤ 'ਸ਼ੇਰਨੀ' ਜਿਸ ਦਾ ਕਿ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ । ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦਾ ਮੋਸਟ ਅਵੇਟਡ ਗੀਤ 'ਸ਼ੇਰਨੀ' ਸਾਹਮਣੇ ਆ ਚੁੱਕਿਆ ਹੈ । ਇਸ ਗੀਤ 'ਚ ਸਮਾਜ ਦੀ ਸਭ ਤੋਂ ਵੱਡੀ ਕੁਰੀਤੀ ਦਾਜ ਦੀ ਗੱਲ ਕੀਤੀ ਗਈ ਹੈ ।ਜਿਸ 'ਚ ਗਾਇਕਾ ਦਾਜ ਦੇ ਲੋਭੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੰਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਵੇਖੋ:ਅਨਮੋਲ ਗਗਨ ਮਾਨ ਨੇ ਬਾਂਹ ‘ਤੇ ਖੁਣਵਾਇਆ ਸ਼ੇਰਨੀ ਦਾ ਟੈਟੂ, ਮਾਂ ਲਈ ਲਿਖਵਾਏ ਭਾਵੁਕ ਸ਼ਬਦ

ਇਸ ਦੇ ਨਾਲ ਹੀ ਇਸ ਗੀਤ 'ਚ ਕੁੜੀਆਂ ਦੇ ਅਣਖੀਲੇ ਅਤੇ ਬੋਲਡ ਅੰਦਾਜ਼ ਨੂੰ ਵੀ ਵਿਖਾਇਆ ਗਿਆ ਹੈ ਕਿ ਜੇ ਕੁੜੀਆਂ ਬਹਾਦਰੀ ਵਿਖਾਉਣ ਤਾਂ ਹਰ ਕੰਮ ਆਸਾਨ ਹੋ ਜਾਂਦਾ ਹੈ । ਇਸ ਦੇ ਨਾਲ ਹੀ ਇਹ ਵੀ ਦਿਖਾਇਆ ਗਿਆ ਹੈ ਕਿ ਵਿਆਹ ਤੋਂ ਪਹਿਲਾਂ ਦਾਜ ਦੀ ਮੰਗ ਕਰਨ ਵਾਲਿਆਂ ਦਾ ਇੱਕ ਧੀ ਕਿਵੇਂ ਮੂੰਹ ਤੋੜਦੀ ਹੈ ।

https://www.instagram.com/p/B4_k71aHNEX/

ਗੀਤ ਨੂੰ ਮਿਊਜ਼ਿਕ ਹਕੀਮ ਨੇ ਦਿੱਤਾ ਹੈ ਜਦਕਿ ਗੀਤ ਦੇ ਬੋਲ ਸਿਮਰਨ ਕੌਰ ਨੇ ਲਿਖੇ ਹਨ ।ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

https://www.instagram.com/p/B49jlZjH5X7/

ਗੀਤ 'ਚ ਇੱਕ ਕੁੜੀ ਦੀ ਧੱਕ ਨੂੰ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਦਾਜ ਦੇ ਲੋਭੀਆ ਨੂੰ ਕਰਾਰਾ ਜਵਾਬ ਦੇ ਕੇ ਉਨ੍ਹਾਂ ਦੀ ਬੋਲਤੀ ਬੰਦ ਕਰ ਦਿੰਦੀ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network