ਸ਼ਹਿਨਾਜ਼ ਗਿੱਲ ਨੇ ਵਿਸ਼ਵ ਕੌਮਾਂਤਰੀ ਮਹਿਲਾ ਦਿਵਸ ਮੌਕੇ 'ਤੇ ਪੋਸਟ ਪਾ ਕੇ ਸਭ ਨੂੰ ਕੀਤਾ ਵਿਸ਼
ਪੰਜਾਬੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਜਿਵੇਂ ਕਿ ਸਭ ਜਾਣਦੇ ਨੇ ਕਿ ਅੱਜ International Women's Day ਹੈ ਜਿਸ ਨੂੰ ਹਰ ਸਾਲ 8 ਮਾਰਚ ਨੂੰ ਬੜੇ ਹੀ ਗਰਮਜੋਸ਼ੀ ਦੇ ਨਾਲ ਮਨਾਇਆ ਜਾਂਦਾ ਹੈ । ਜਿਸਦੇ ਚੱਲਦੇ ਸ਼ਹਿਨਾਜ਼ ਗਿੱਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਅੱਜ ਇੱਕ ਹੋਰ ਦਿਨ ਹੈ, ਸੋ ਐਤਵਾਰ ਦਾ ਅਨੰਦ ਲਵੋ ਮੇਰੀਆਂ ਸਾਥੀ ਭੈਣਾਂ, ਮਾਸੀ ਅਤੇ ਕੁੜੀਆਂ ਤੇ ਔਰਤਾਂ ਇਨਜੁਆਏ ਕਰੋ !
ਹਰ ਦਿਨ ਵੁਮੈਨ ਡੇਅ ਹੈ!
#HappyInternationalWomensDay’
ਹੋਰ ਵੇਖੋ:ਜੱਗੀ ਡੀ ਨੇ ਆਪਣੀ ਮਾਂ ਤੇ ਧੀ ਦੇ ਬਰਥਡੇਅ ‘ਤੇ ਤਸਵੀਰ ਸ਼ੇਅਰ ਕਰਦੇ ਹੋਏ ਪਾਈ ਭਾਵੁਕ ਪੋਸਟ
ਉਨ੍ਹਾਂ ਨੇ ਆਪਣੀ ਪੰਜਾਬੀ ਲੁੱਕ ਵਾਲੀ ਤਸਵੀਰ ਸ਼ੇਅਰ ਕੀਤੀ ਹੈ । ਸ਼ਹਿਨਾਜ਼ ਗਿੱਲ ਦੀ ਇਸ ਪੋਸਟ ਨੂੰ ਤਿੰਨ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਨੇ ਤੇ ਹਜ਼ਾਰਾਂ ਦੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ ।
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਟੀਵੀ ਦੇ ਰਿਆਲਟੀ ਸ਼ੋਅ ‘ਮੁਝ ਸੇ ਸ਼ਾਦੀ ਕਰੋਗੇ’ ‘ਚ ਨਜ਼ਰ ਆ ਰਹੇ ਨੇ । ਇਸ ਸ਼ੋਅ ‘ਚ ਵੀ ਉਹ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ । ਹਾਲ ਹੀ ‘ਚ ਉਹ ਪੰਜਾਬੀ ਗੀਤ ‘ਮੰਗਣੀ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪਿਛਲੇ ਸਾਲ ਕਾਲਾ ਸ਼ਾਹ ਕਾਲਾ ਤੇ ਡਾਕਾ ਵਰਗੀ ਫ਼ਿਲਮਾਂ ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ ।