ਜਾਣੋ ਕਿਉਂ ਸ਼ਹਿਨਾਜ਼ ਗਿੱਲ ਦੇ ਫੋਨ ਦਾ ਵਾਲਪੇਪਰ ਬਣ ਰਿਹਾ ਹੈ ਸੁਰਖੀਆਂ
ਸ਼ਹਿਨਾਜ਼ ਗਿੱਲ ਬੀਤੇ ਸਾਲ ਆਪਣੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਦੀ ਮੌਤ ਨਾਲ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਲੰਮੇਂ ਸਮੇਂ ਤੱਕ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਤੋਂ ਬਾਅਦ ਸ਼ਹਿਨਾਜ਼ ਨੇ ਮੁੜ ਕੰਮ 'ਤੇ ਵਾਪਸੀ ਕੀਤੀ। ਸ਼ਹਿਨਾਜ਼ ਦੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ। ਹੁਣ ਸ਼ਹਿਨਾਜ਼ ਗਿੱਲ ਮੁੜ ਸੁਰਖੀਆਂ ਵਿੱਚ ਆ ਗਈ ਹੈ। ਇਸ ਦੀ ਵਜ੍ਹਾਂ ਉਨ੍ਹਾਂ ਦੇ ਫੋਨ ਦਾ ਵਾਲਪੇਪਰ ਹੈ, ਜੋ ਇਨ੍ਹੀਂ ਦਿਨੀਂ ਹਰ ਪਾਸੇ ਸੁਰਖੀਆਂ ਬਟੋਰ ਰਿਹਾ ਹੈ। ਆਖਿਰ ਸ਼ਹਿਨਾਜ਼ ਦੇ ਫੋਨ ਦਾ ਵਾਲਪੇਪਰ ਸੁਰਖੀਆਂ ਵਿੱਚ ਕਿਉਂ ਹੈ ਜਾਨਣ ਲਈ ਪੜ੍ਹੋ ਪੂਰੀ ਖ਼ਬਰ।
Image Source: Instagram
ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਨੇ ਸੋਸ਼ਲ ਮੀਡੀਆ ਤੇ ਪਬਲਿਕ ਤੋਂ ਕਾਫੀ ਦੂਰੀ ਬਣਾ ਲਈ ਸੀ। ਕਾਫੀ ਦੇਰ ਬਾਅਦ ਉਹ ਆਪਣੇ ਆਪ ਨੂੰ ਸੰਭਾਲ ਕੇ ਕੰਮ 'ਤੇ ਪਰਤ ਆਈ। ਹੁਣ ਅਕਸਰ ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀਆਂ ਹਨ।
ਲੰਮੇਂ ਸਮੇਂ ਬਾਅਦ ਸ਼ਹਿਨਾਜ਼ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਫੈਨਜਨੂੰ ਉਸ ਦੇ ਫੋਨ 'ਚ ਅਜਿਹਾ ਕੁਝ ਵੇਖਣ ਨੂੰ ਮਿਲਿਆ ਕਿ ਉਹ ਚਰਚਾ ਦਾ ਵਿਸ਼ਾ ਬਣ ਗਿਆ। ਸ਼ਹਿਨਾਜ਼ ਦੇ ਫੋਨ ਵਿੱਚ ਲੋਕਾਂ ਨੂੰ ਸਿਧਾਰਥ ਸ਼ੁਕਲਾ ਦੀ ਝਲਕ ਵੇਖਣ ਨੂੰ ਮਿਲੀ। ਇਸ ਨਾਲ ਇਹ ਪਤਾ ਲਗਦਾ ਹੈ ਕਿ ਸ਼ਹਿਨਾਜ਼ ਅਜੇ ਵੀ ਸਿਧਾਰਥ ਨੂੰ ਖ਼ੁਦ ਤੋਂ ਦੂਰ ਨਹੀਂ ਮੰਨਦੀ।
Image Source: Instagram
ਸ਼ਹਿਨਾਜ਼ ਨੇ ਆਪਣੇ ਫੋਨ ਦੇ ਵਾਲਪੇਪਰ 'ਤੇ ਆਪਣੀ ਅਤੇ ਸਿਧਾਰਥ ਦੇ ਹੱਥ ਦੀ ਫੋਟੋ ਲਗਾਈ ਹੈ। ਉਹ ਵਾਲਪੇਪਰ ਵਿੱਚ ਇੱਕ ਦੂਜੇ ਦਾ ਹੱਥ ਫੜੇ ਹੋਏ ਨਜ਼ਰ ਆ ਰਹੇ ਹਨ। ਸਿਡਨਾਜ਼ ਲਵਰਸ ਇਸ ਤਸਵੀਰ ਨੂੰ ਵੇਖ ਕੇ ਬੇਹੱਦ ਇਮੋਸ਼ਨਲ ਹੋ ਗਏ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਲਗਾਤਾਰ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਦਰਅਸਲ ਸਿਧਾਰਥ ਅਤੇ ਸ਼ਹਿਨਾਜ਼ ਦੇ ਫੈਨਜ਼ ਨੇ ਦੋਵਾਂ ਦਾ ਨਾਂ ਸਿਡਨਾਜ਼ ਰੱਖਿਆ ਹੈ। ਕਈ ਵਾਰ ਦੋਵੇਂ ਇਸ ਨਾਂ ਨਾਲ ਸੋਸ਼ਲ ਮੀਡੀਆ 'ਤੇ ਵੀ ਟਰੈਂਡ ਕਰਦੇ ਰਹਿੰਦੇ ਹਨ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ’ਤੇ ਸਵਾਲ ਚੁੱਕਣ ਵਾਲੇ ਨੂੰ ਸਿਧਾਰਥ ਸ਼ੁਕਲਾ ਨੇ ਸਿਖਾਇਆ ਸਬਕ
ਸ਼ਹਿਨਾਜ਼ ਸਿਡਨਾਜ਼ਿਨਸ ਨੂੰ ਇਸ ਦੇ ਲਈ ਕਈ ਵਾਰ ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਧੰਨਵਾਦ ਦੇ ਚੁੱਕੀ ਹੈ। ਬਹੁਤ ਘੱਟ ਲੋਕ ਸ਼ਾਇਦ ਜਾਣਦੇ ਹੋਣਗੇ ਕਿ ਸ਼ਹਿਨਾਜ਼ ਦੇ ਫੋਨ ਵਿੱਚ ਤਸਵੀਰ ਸਿਧਾਰਥ ਅਤੇ ਸ਼ਹਿਨਾਜ਼ ਦੇ ਪਹਿਲੇ ਗੀਤ ਭੁੱਲਾ ਦੇਗਾ ਦੀ ਹੈ, ਜੋ ਬਿੱਗ ਬੌਸ 13 ਤੋਂ ਬਾਅਦ ਉਨ੍ਹਾਂ ਦਾ ਪਹਿਲਾ ਪ੍ਰੋਜੈਕਟ ਸੀ। ਸ਼ਹਿਨਾਜ਼ ਨੇ ਜਿਸ ਤਰ੍ਹਾਂ ਨਾਲ ਤਸਵੀਰਾਂ 'ਚ ਸਿਧਾਰਥ ਦੀ ਤਸਵੀਰ ਨੂੰ ਸੰਭਾਲਿਆ ਹੈ, ਉਹ ਆਪਣੇ ਆਪ 'ਚ ਕਾਫੀ ਖਾਸ ਹੈ।
Image Source: Instagram
ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਨੇ ਕਾਫੀ ਸਮੇਂ ਬਾਅਦ ਖੁਦ ਨੂੰ ਸਾਂਭ ਲਿਆ ਹੈ। ਹੁਣ ਉਹ ਹੱਸਣ ਲੱਗ ਪਈ ਹੈ, ਜਿਸ ਨੂੰ ਲੈ ਕੇ ਟ੍ਰੋਲਰਸ ਉਸ ਨੂੰ ਕਈ ਵਾਰ ਟ੍ਰੋਲ ਕਰ ਚੁੱਕੇ ਹਨ। ਜਿਸ ਦਾ ਅਦਾਕਾਰਾ ਨੇ ਕਰਾਰਾ ਜਵਾਬ ਦਿੱਤਾ ਹੈ। ਸ਼ਹਿਨਾਜ਼ ਨੇ ਕਿਹਾ ਸੀ- 'ਸਿਧਾਰਥ ਚਾਹੁੰਦਾ ਸੀ ਕਿ ਮੈਂ ਹਮੇਸ਼ਾ ਖੁਸ਼ ਰਹਾਂ, ਇਸ ਲਈ ਮੈਂ ਹਮੇਸ਼ਾ ਖੁਸ਼ ਰਹਾਂਗੀ। ਮੈਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਣਾ ਚਾਹੁੰਦਾ ਹਾਂ ਅਤੇ ਮੈਂ ਇਸ ਬਾਰੇ ਮੈਂ ਕਿਸੇ ਨੂੰ ਵੀ ਕੋਈ ਜਵਾਬ ਨਹੀਂ ਦੇਣਾ ਚਾਹੁੰਦੀ, ਮੇਰੀ ਜੋ ਮਰਜੀ ਹੋਵੇਗੀ ਮੈਂ ਉਂਝ ਕਰਾਂਗੀ।
View this post on Instagram