ਸ਼ਹਿਨਾਜ਼ ਗਿੱਲ ਨੇ ਆਪਣੇ ਨਵੇਂ ਫੋਟੋਸ਼ੂਟ ਦੇ ਨਾਲ ਫਿਰ ਲੁੱਟੀ ਵਾਹ ਵਾਹੀ, ਦੇਖੋ ਤਸਵੀਰਾਂ
Shehnaaz Gill latest photoshoot By Dabboo Ratnani: ਸ਼ਹਿਨਾਜ਼ ਗਿੱਲ ਜੋ ਕਿ ਆਪਣੀ ਨਵੀਆਂ ਵੀਡੀਓਜ਼ ਤੇ ਤਸਵੀਰਾਂ ਨੂੰ ਲੈ ਕੇ ਅਕਸਰ ਹੀ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਹਾਲ ਹੀ ‘ਚ ਉਸ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਹਨ। ਜੋ ਕਿ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਸ਼ੇਅਰ ਹੋ ਰਹੀਆਂ ਹਨ ਤੇ ਉਹ ਟਰੈਂਡ ਵੀ ਕਰ ਰਹੀ ਹੈ। ਹਰ ਕੋਈ ਸ਼ਹਿਨਾਜ਼ ਦੀ ਤਾਰੀਫ ਕਰ ਰਿਹਾ ਹੈ।
Image Source: Instagram
ਹੋਰ ਪੜ੍ਹੋ : ਤਰਸੇਮ ਜੱਸੜ ਨੇ ਸਾਂਝੀ ਕੀਤੀ ‘ਰੱਬ ਦਾ ਰੇਡੀਓ-3’ ਦੀ ਨਵੀਂ ਰਿਲੀਜ਼ ਡੇਟ, ਜਾਣੋ ਹੁਣ ਕਿਸ ਦਿਨ ਹੋਵੇਗੀ ਸਿਨੇਮਾ ਘਰਾਂ ‘ਚ ਰਿਲੀਜ਼
Image Source: Instagram
ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਨਵੇਂ ਫੋਟੋਸ਼ੂਟ ਨੂੰ ਸਾਂਝਾ ਕੀਤਾ ਹੈ। ਜਿਸ ਉਹ ਆਫਸ਼ੋਲਡਰ ਲੌਂਗ ਡਰੈੱਸ ਪਾਈ ਹੋਈ ਹੈ ਜਿਸ ‘ਚ ਉਹ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਨਜ਼ਰ ਆ ਰਹੀ ਹੈ। ਉਸ ਨੇ ਗਲੇ 'ਚ ਬਲੈਕ ਤੇ ਗੋਲਡ ਸਟਾਈਲ ਵਾਲਾ ਇੱਕ ਨੈਕਲੈੱਸ ਪਾਇਆ ਹੋਇਆ ਹੈ। ਇੱਕ ਜਾਂ ਦੋ ਨਹੀਂ ਸਗੋਂ 10 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕਿਸੇ ਤਸਵੀਰ ‘ਚ ਉਹ ਸਹਿਜ ਤੇ ਕਿਸੇ ‘ਚ ਹਲਕੀ ਜਿਹੀ ਮੁਸਕਰਾਹਟ ਦਿੰਦੀ ਹੋਈ ਨਜ਼ਰ ਆ ਰਹੀ ਹੈ। ਕੁਝ ਹੀ ਸਮੇਂ ‘ਚ ਇਸ ਪੋਸਟ ਉੱਤੇ ਲੱਖਾਂ ਦੀ ਗਿਣਤੀ ਚ ਲਾਈਕਸ ਆ ਚੁੱਕੇ ਹਨ। ਦੱਸ ਦਈਏ ਇਹ ਫੋਟੋਸ਼ੂਟ ਵੀ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਕੀਤਾ ਹੈ।
Image Source: Instagram
ਡੱਬੂ ਰਤਨਾਨੀ ਪਹਿਲਾਂ ਵੀ ਸ਼ਹਿਨਾਜ਼ ਗਿੱਲ ਦੇ ਕਈ ਫੋਟੋਸ਼ੂਟ ਕਰ ਚੁੱਕੇ ਹਨ। ਦੱਸ ਦਈਏ ਸ਼ਹਿਨਾਜ਼ ਗਿੱਲ ਨੂੰ ਬਿੱਗ ਬੌਸ 13 'ਚ ਕਾਫੀ ਫੇਮ ਮਿਲਿਆ। ਜਿਸ ਤੋਂ ਬਾਅਦ ਉਹ ਭਾਰਤ ਦੀ ਜਾਨ ਬਣ ਗਈ। ਪ੍ਰਸ਼ੰਸਕਾਂ ਨੂੰ ਸ਼ਹਿਨਾਜ਼ ਤੇ ਸਿਧਾਰਥ ਦੀ ਜੋੜੀ ਕਾਫੀ ਪਸੰਦ ਆਈ। ਅਜੇ ਵੀ ਦਰਸ਼ਕ ਸ਼ਹਿਨਾਜ਼ ਤੇ ਸਿਧਾਰਥ ਦੀ ਜੋੜੀ ਨੂੰ ਯਾਦ ਕਰਦੇ ਹਨ। ਜੇ ਗੱਲ ਕਰੀਏ ਸ਼ਹਿਨਾਜ਼ ਦੇ ਵਰਕ ਦੀ ਤਾਂ ਉਸ ਦੇ ਕੋਲ ਕਈ ਨਵਾਂ ਪ੍ਰੋਜੈਕਟ ਹਨ। ਇਸ ਤੋਂ ਇਲਾਵਾ ਦੋ ਬਾਲੀਵੁੱਡ ਫ਼ਿਲਮਾਂ ਵੀ ਸ਼ਹਿਨਾਜ਼ ਦੀ ਝੋਲੀ ‘ਚ ਨੇ।
View this post on Instagram