ਸ਼ਹਿਨਾਜ਼ ਗਿੱਲ ਨੇ ‘ਨੱਚ ਪੰਜਾਬਣ’ ਗੀਤ ‘ਤੇ ਜੋਸ਼ ਦੇ ਨਾਲ ਭਰਿਆ ਕੀਤਾ ਡਾਂਸ, ਸੋਸ਼ਲ ਮੀਡੀਆ ‘ਤੇ ਛਾਇਆ ਵੀਡੀਓ
ਸ਼ਹਿਨਾਜ਼ ਗਿੱਲ ਦੀ ਲੋਕਪ੍ਰਿਯਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਬਿੱਗ ਬੌਸ 13 ਦੇ ਖਤਮ ਹੋਣ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਹਾਲ ਹੀ 'ਚ ਸ਼ਹਿਨਾਜ਼ ਗਿੱਲ ਨੇ ਆਪਣੀ ਪਹਿਲੀ ਰੈਂਪ ਵਾਕ ਰਾਹੀਂ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਬੀਤੀ ਰਾਤ ਸ਼ਹਿਨਾਜ਼ ਗਿੱਲ ਨੇ ਉਮੰਗ 2022, ਮੁੰਬਈ ਪੁਲਿਸ ਵਾਲਿਆਂ ਲਈ ਆਯੋਜਿਤ ਸਾਲਾਨਾ ਸਮਾਰੋਹ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਪਹਿਲੀ ਵਾਰ ਸਟੇਜ 'ਤੇ ਪਰਫਾਰਮ ਕੀਤਾ। ਸੋਸ਼ਲ ਮੀਡੀਆ 'ਤੇ ਇਸ ਸਮਾਗਮ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ।
Image Source: Twitter
ਸ਼ਹਿਨਾਜ਼ ਗਿੱਲ ਨੇ ਉਮੰਗ 2022 ਵਿੱਚ ਆਪਣੇ ਡਾਂਸ ਪ੍ਰਦਰਸ਼ਨ ਤੋਂ ਪਹਿਲਾਂ ਮੁੰਬਈ ਪੁਲਿਸ ਦਾ ਧੰਨਵਾਦ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਪਹਿਲਾ ਡਾਂਸ ਪਰਫਾਰਮੈਂਸ ਹੈ। ਸੋਸ਼ਲ ਮੀਡੀਆ ਉੱਤੇ ਸ਼ਹਿਨਾਜ਼ ਗਿੱਲ ਦੇ ਚਿਕਨੀ ਚਮੇਲੀ,Yeh Baby ਅਤੇ ਨਾਚ ਪੰਜਾਬਣ ਗੀਤ ਉੱਤੇ ਕੀਤੇ ਗਏ ਡਾਂਸ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
Image Source: Twitter
ਸ਼ਹਿਨਾਜ਼ ਗਿੱਲ ਦੇ ਨੱਚ ਪੰਜਾਬਣ ਵਾਲਾ ਵੀਡੀਓ ਦੇਖਕੇ ਖੁਦ ਵਰੁਣ ਧਵਨ ਵੀ ਆਪਣੇ ਆਪ ਨੂੰ ਨਹੀਂ ਰੋਕ ਪਾਏ ਅਤੇ ਉਨ੍ਹਾਂ ਨੇ ਇਸ ਵੀਡੀਓ ਨੂੰ ਰੀ-ਟਵੀਟ ਕਰਦੇ ਹੋਏ ਤਾਰੀਫ ਕੀਤੀ ਹੈ। ਇਸ ਤੋਂ ਇਲਾਵਾ ਕਿਆਰਾ ਅਡਵਨੀ ਨੇ ਵੀ ਸ਼ਹਿਨਾਜ਼ ਗਿੱਲ ਦੀ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ਉੱਤੇ ਵੀ ਪੋਸਟ ਕੀਤਾ ਹੈ।
ਸ਼ਹਿਨਾਜ਼ ਗਿੱਲ ਨੇ ਨੱਚ ਪੰਜਾਬਣ ਗੀਤ ਉੱਤੇ ਕਮਾਲ ਦਾ ਡਾਂਸ ਕੀਤਾ ਹੈ, ਉਸ ਦਾ ਡਾਂਸ ਦੇਖ ਕੇ ਹਰ ਕੋਈ ਜੋਸ਼ ਦੇ ਨਾਲ ਭਰ ਗਿਆ। ਵੀਡੀਓ ਚ ਦੇਖ ਸਕਦੇ ਹੋ ਵੀਡੀਓ ਸ਼ਹਿਨਾਜ਼ ਗਿੱਲ ਦੇ ਨਾਲ ਕਈ ਹੋਰ ਕਲਾਕਾਰ ਵੀ ਨੱਚਦੇ ਹੋਏ ਨਜ਼ਰ ਆ ਰਹੇ ਹਨ।
ਜਲਦ ਹੀ ਸ਼ਹਿਨਾਜ਼ ਗਿੱਲ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਸ਼ਹਿਨਾਜ਼ ਗਿੱਲ ਨੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।
Dhamakji too much naach https://t.co/d5cxsH8XVi
— VarunKukooDhawan (@Varun_dvn) June 27, 2022