ਸ਼ਹਿਨਾਜ਼ ਗਿੱਲ ਨੇ ਮੁੰਬਈ ਏਅਰਪੋਰਟ 'ਤੇ ਫੈਨਜ਼ ਨਾਲ ਖਿਚਾਵਾਈਆਂ ਤਸਵੀਰਾਂ, ਲੋਕ ਕਰ ਰਹੇ ਤਰੀਫ
ਮਸ਼ਹੂਰ ਪੰਜਾਬੀ ਅਦਾਕਾਰ ਸ਼ਹਿਨਾਜ਼ ਗਿੱਲ ਨੂੰ ਅੱਜ ਮੁੰਬਈ ਏਅਰਪੋਟ ਉੱਤੇ ਸਪਾਟ ਕੀਤਾ ਗਿਆ। ਇਸ ਦੌਰਾਨ ਸ਼ਹਿਨਾਜ਼ ਨੇ ਫੈਨਜ਼ ਨਾਲ ਤਸਵੀਰਾਂ ਵੀ ਖਿਚਵਾਈਆਂ। ਸ਼ਹਿਨਾਜ਼ ਦਾ ਫੈਨਜ਼ ਪ੍ਰਤੀ ਪਿਆਰ ਭਰਿਆ ਤੇ ਨਿਮਰ ਸੁਭਾਅ ਵੇਖ ਕੇ ਲੋਕ ਉਸ ਦੀ ਤਰੀਫ ਕਰ ਰਹੇ ਹਨ।
Image Source: Instagram
ਦੱਸ ਦਈਏ ਕਿ ਬੀਤੇ ਦਿਨੀਂ ਸ਼ਹਿਨਾਜ਼ ਗਿੱਲ ਕੰਮ ਤੋਂ ਛੂਟੀਆਂ ਲੈ ਕੇ ਆਪਣੇ ਹੋਮਟਾਊਨ ਅੰਮ੍ਰਿਤਸਰ ਗਈ ਸੀ। ਇਸ ਦੌਰਾਨ ਸ਼ਹਿਨਾਜ਼ ਨੇ ਆਪਣੇ ਫੈਨਜ਼ ਨਾਲ ਵੀ ਸੋਸ਼ਲ ਮੀਡੀਆ ਰਾਹੀਂ ਆਪਣਾ ਵਕੇਸ਼ਨ ਟੂਰ ਸਾਂਝਾ ਕੀਤਾ ਸੀ। ਹੁਣ ਸ਼ਹਿਨਾਜ਼ ਗਿੱਲ ਆਪਣਾ ਵਕੇਸ਼ਨਸ ਟੂਰ ਖ਼ਤਮ ਕਰਕੇ ਵਾਪਿਸ ਕੰਮ 'ਤੇ ਪਰਤ ਆਈ ਹੈ। ਜਿਵੇਂ ਹੀ ਸ਼ਹਿਨਾਜ਼ ਗਿੱਲ ਮੁੰਬਈ ਏਅਰਪੋਰਟ ਉੱਤੇ ਪਹੁੰਚੀ ਵੱਡੀ ਗਿਣਤੀ 'ਚ ਫੈਨਜ਼ ਉਸ ਨਾਲ ਤਸਵੀਰਾਂ ਖਿਚਵਾਉਣ ਪਹੁੰਚ ਗਏ।
ਸ਼ਹਿਨਾਜ਼ ਗਿੱਲ ਬੇਹੱਦ ਖੁਸ਼ੀ ਨਾਲ ਫੈਨਜ਼ ਨਾਲ ਤਸਵੀਰਾਂ ਖਿਚਵਾਉਂਦੀ ਹੋਈ ਨਜ਼ਰ ਆਈ। ਸ਼ਹਿਨਾਜ਼ ਨੇ ਹਰ ਇੱਕ ਫੈਨ ਦੇ ਨਾਲ ਰੁੱਕ ਕੇ ਤਸਵੀਰ ਖਿਚਵਾਈ। ਸ਼ਹਿਨਾਜ਼ ਦੇ ਆਪਣੇ ਫੈਨਜ਼ ਪ੍ਰਤੀ ਬੇਹੱਦ ਸਤਿਕਾਰ ਤੇ ਨਰਮ ਸੁਭਾਅ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ।
Image Source: Instagram
ਦੱਸ ਦਈਏ ਕਿ ਸੋਸ਼ਲ ਮੀਡੀਆ ਉੱਤੇ ਸ਼ਹਿਨਾਜ਼ ਗਿੱਲ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਉਸ ਦੀਆਂ ਤਸਵੀਰਾਂ ਅਤੇ ਵੀਡੀਓ ਮਿੰਟਾਂ 'ਚ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ। ਜਿੱਥੇ ਉਹ ਪੰਜਾਬੀ ਫ਼ਿਲਮ ਅਤੇ ਸੰਗੀਤ ਉਦਯੋਗ ਵਿੱਚ ਇੱਕ ਮਸ਼ਹੂਰ ਨਾਂਅ ਸੀ, ਬਿੱਗ ਬੌਸ 13 ਤੋਂ ਬਾਅਦ ਸ਼ਹਿਨਾਜ਼ ਨੂੰ ਬਾਲੀਵੁੱਡ ਦੇ ਵੱਡੇ ਸੈਲੇਬਸ ਵਾਂਗ ਪਛਾਣ ਮਿਲੀ ਹੈ।
ਹੋਰ ਪੜ੍ਹੋ : ਸੂਟ ਪਾ ਖੇਤਾਂ 'ਚ ਮਸਤੀ ਕਰਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਕਿਹਾ 'ਮੇਰਾ ਪਿੰਡ ਮੇਰੇ ਖੇਤ'
ਆਪਣੇ ਪੰਜਾਬ ਟੂਰ ਦੇ ਦੌਰਾਨ ਸ਼ਹਿਨਾਜ਼ ਨੇ ਆਪਣੇ ਪਰਿਵਾਰ ਨਾਲ, ਗੁਆਂਢੀਆਂ ਦੇ ਨਾਲ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਉਸ ਨੇ ਆਪਣੇ ਪਿੰਡ ਦੇ ਕੁਦਰਤੀ ਨਜ਼ਾਰੇ ਅਤੇ ਘਰ ਵੀ ਫੈਨਜ਼ ਨੂੰ ਵਿਖਾਇਆ। ਇਸ ਦੌਰਾਨ ਸ਼ਹਿਨਾਜ਼ ਗਿੱਲ ਆਪਣੇ ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੀ।
Image Source: Instagram
ਸ਼ਿਡਨਾਜ਼ ਦੇ ਫੈਨਜ਼ ਸ਼ਹਿਨਾਜ਼ ਨੂੰ ਮੁਸਕੁਰਾਉਂਦਾ ਵੇਖ ਕੇ ਬੇਹੱਦ ਖੁਸ਼ ਹਨ। ਫੈਨਜ਼ ਉਸ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਤੇ ਵੀਡੀਓਜ਼ ਨੂੰ ਬਹੁਤ ਪਸੰਦ ਕਰਦੇ ਹਨ।
View this post on Instagram