ਸ਼ਹਿਨਾਜ਼ ਗਿੱਲ ਨੇ ਗਿਟਾਰ ਦੀ ਧੁਨ 'ਤੇ ਗਾਇਆ ਗੀਤ 'ਮੂਨ ਰਾਈਜ਼', ਪ੍ਰਸ਼ੰਸਕਾਂ ਨੇ ਕੀਤੀ ਤਾਰੀਫ
Shehnaaz Gill New Video: ਪੰਜਾਬ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਪੌਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾਈ ਹੈ। ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਗਿੱਲ ਦੀ ਵੱਡੀ ਗਿਣਤੀ 'ਚ ਫੈਨ ਫਾਲੋਇੰਗ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਓ ਜਾਣਦੇ ਹਾਂ ਕਿ ਇਸ ਵੀਡੀਓ ਵਿੱਚ ਅਜਿਹਾ ਕੀ ਖ਼ਾਸ ਹੈ।
Image Source : Instagram
ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਸੋਸ਼ਲ ਮੀਡੀਆ ਰਾਹੀਂ ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਰੁਬਰੂ ਹੁੰਦੀ ਹੈ ਤੇ ਆਪਣੀ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਸ਼ਹਿਨਾਜ਼ ਗਿੱਲ ਹਾਲ ਹੀ ਵਿੱਚ ਗੁਰੂ ਰੰਧਾਵਾ ਨਾਲ ਰਿਲੀਜ਼ ਹੋਇਆ ਆਪਣਾ ਗੀਤ 'ਮੂਨ ਰਾਈਜ਼' ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਗਿੱਲ ਦੇ ਨਾਲ ਇੱਕ ਗਿਟਾਰ ਵਜਾਉਂਦਾ ਹੋਇਆ ਇੱਕ ਵਿਅਕਤੀ ਨਜ਼ਰ ਆ ਰਿਹਾ ਹੈ। ਸ਼ਹਿਨਾਜ਼ ਗਿਟਾਰ ਦੀ ਧੁਨ 'ਤੇ ਇਹ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ।
Image Source : Instagram
ਦੱਸ ਦਈਏ ਕਿ ਅਸਲ ਵਿੱਚ ਇਹ ਗੀਤ ਗੁਰੂ ਰੰਧਾਵਾ ਨੇ ਲਿਖਿਆ ਅਤੇ ਕੰਪੋਜ਼ ਕੀਤਾ ਹੈ। ਇਸ ਗੀਤ ਨੂੰ ਗੁਰੂ ਨੇ ਖ਼ੁਦ ਹੀ ਆਪਣੀ ਆਵਾਜ਼ 'ਚ ਗਾਇਆ ਵੀ ਹੈ। ਗੁਰੂ ਰੰਧਾਵਾ ਅਤੇ ਸ਼ਹਿਨਾਜ਼ 'ਤੇ ਫਿਲਮਾਏ ਗਏ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਸ਼ਹਿਨਾਜ਼ ਗਿੱਲ ਨੇ ਇਸ ਗੀਤ ਨੂੰ ਆਪਣੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ ਵਿੱਚ ਲਿਖਿਆ, “ਮੂਨਰਾਈਜ਼, ਆਨ ਗਿਟਾਰ @samuelshetty 'ਤੇ ਮੇਰੇ ਨਾਲ ਆਉਣ ਲਈ ਧੰਨਵਾਦ। ਦੇਖੋ ਗੁਰੂ ਮੈਂ ਵੀ ਗੀਤ ਗਾਉਣਾ ਸ਼ੂਰੁ ਕਰ ਦਿੱਤਾ ਹੈ @gururandhawa।" ਇਸ ਦੌਰਾਨ ਸ਼ਹਿਨਾਜ਼ ਨੂੰ ਕਾਲੇ ਰੰਗ ਦੀ ਪੈਂਟ ਅਤੇ ਚਿੱਟੇ ਸਨੀਕਰਸ ਦੇ ਨਾਲ ਭੂਰੇ ਰੰਗ ਦੀ ਸਵੈਟ-ਸ਼ਰਟ ਪਹਿਨੇ ਦੇਖਿਆ ਜਾ ਸਕਦਾ ਹੈ।
ਫੈਨਜ਼ ਦੇ ਨਾਲ-ਨਾਲ ਇਸ ਗੀਤ ਦੇ ਲੇਖਕ ਤੇ ਗਾਇਕ ਗੁਰੂ ਰੰਧਾਵਵਾ ਨੇ ਵੀ ਇਸ ਵੀਡੀਓ 'ਤੇ ਕਮੈਂਟ ਕਰਦੇ ਹੋਏ ਸ਼ਹਿਨਾਜ਼ ਦੀ ਹੌਸਲਾ ਅਫਜ਼ਾਈ ਕੀਤੀ ਹੈ। ਗੁਰੂ ਰੰਧਾਵਾ ਨੇ ਵੀਡੀਓ ਹੇਠ ਕਮੈਂਟ ਕਰਦੇ ਹੋਏ ਸ਼ਹਿਨਾਜ਼ ਲਈ ਲਿਖਿਆ, " #Moonrise ਤੁਹਾਡੀ ਆਵਾਜ਼ 'ਚ ਇਹ ਗੀਤ ਅਲਗ ਹੀ ਵਾਈਬਸ ਦਿੰਦਾ ਹੈ ❤️ Wow " ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਵੀ ਸ਼ਹਿਨਾਜ਼ ਦੀ ਇਸ ਪੋਸਟ 'ਤੇ ਕਮੈਂਟ ਕਰਦੇ ਹੋਏ ਲਿਖਿਆ, " Waaah?"
Image Source : Instagram
ਹੋਰ ਪੜ੍ਹੋ: ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਵੱਲੋਂ ਸੈਂਚੂਰੀ ਪੂਰੀ ਕਰਨ 'ਤੇ ਪ੍ਰਗਟਾਈ ਖੁਸ਼ੀ; ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਤੇ ਆਪਣਾ ਪਿਆਰ ਲੁੱਟਾ ਰਹੇ ਹਨ। ਇਸ ਵੀਡੀਓ 'ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, 'ਸ਼ਹਿਨਾਜ਼ ਦੀ ਆਵਾਜ਼ 'ਚ ਸੁਕੂਨ ਹੈ।' ਇਸ ਦੇ ਨਾਲ ਯੂਜ਼ਰ ਨੇ ਹਾਰਟ ਤੇ ਸਮਾਈਲ ਵਾਲੇ ਈਮੋਜੀ ਸ਼ੇਅਰ ਕੀਤੇ ਹਨ। ਇੱਕ ਹੋਰ ਨੇ ਸ਼ਹਿਨਾਜ਼ ਦੀ ਤਾਰੀਫ ਕਰਦੇ ਹੋਏ ਲਿਖਿਆ, "ਉਫ, ਤੁਹਾਡੀ ਆਵਾਜ਼ ਜਾਦੂਈ ਹੈ।" ਜਦੋਂ ਕਿ ਇੱਕ ਹੋਰ ਨੇ ਲਿਖਿਆ, "ਹੁਣ ਇਹ ਗੀਤ ਤੁਹਾਡੀ ਜਾਦੂਈ ਆਵਾਜ਼ ਨਾਲ ਪੂਰਾ ਹੋਇਆ।"
View this post on Instagram