ਸ਼ਹਿਨਾਜ਼ ਗਿੱਲ ਨੇ ਕਰਵਾਇਆ ਨਿਊ Makeover, ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ

Reported by: PTC Punjabi Desk | Edited by: Lajwinder kaur  |  October 07th 2020 04:52 PM |  Updated: October 07th 2020 05:06 PM

ਸ਼ਹਿਨਾਜ਼ ਗਿੱਲ ਨੇ ਕਰਵਾਇਆ ਨਿਊ Makeover, ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ

ਪੰਜਾਬ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਨ੍ਹਾਂ ਨੇ ਆਪਣੀ ਨਵੀਂ ਲੁੱਕ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ ।

ਹੋਰ ਪੜ੍ਹੋ : ਗਾਇਕ ਸਿੱਪੀ ਗਿੱਲ ਨੇ ਮਨਾਇਆ ਬੇਟਾ ਜੁਝਾਰ ਦਾ ਪਹਿਲਾ ਜਨਮ ਦਿਨ, ਵਾਇਰਲ ਹੋਈਆਂ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

ਉਨ੍ਹਾਂ ਨੇ ਆਪਣੇ ਵਾਲਾਂ ਨੂੰ ਨਵਾਂ ਕਲਰ ਕਰਵਾਇਆ ਹੈ । ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ ਹੈ – ਨਵਾਂ ਕਿਹੋ ਜਿਹਾ ਹੈ ???

ਸ਼ਹਿਨਾਜ਼ ਗਿੱਲ ਦੀ ਨਵੀਂ ਲੁੱਕ ਨੂੰ ਲੈ ਕੇ ਪ੍ਰਸ਼ੰਸਕ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ । ਜ਼ਿਆਦਾਤਰ ਫੈਨਜ਼ ਨੂੰ ਉਨ੍ਹਾਂ ਦੀ ਨਵੀਂ ਲੁੱਕ ਕਾਫੀ ਪਸੰਦ ਆ ਰਹੀ ਹੈ । ਇਸ ਪੋਸਟ ਉੱਤੇ ਛੇ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ ।

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਗਾਇਕਾਂ ਦੇ ਨਾਲ ਕੰਮ ਕਰ ਚੁੱਕੀ ਹੈ । ਅਦਾਕਾਰੀ ਦੇ ਨਾਲ ਉਹ ਗਾਇਕੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟ ਚੁੱਕੀ ਹੈ । ਉਹ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਸੀਜ਼ਨ 13 ‘ਚ ਦਿਖਾਈ ਦਿੱਤੀ ਸੀ ।

View this post on Instagram

 

How's the new me??? ?

A post shared by Shehnaaz Gill (@shehnaazgill) on

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network