ਸੂਟ ਪਾ ਖੇਤਾਂ 'ਚ ਮਸਤੀ ਕਰਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਕਿਹਾ 'ਮੇਰਾ ਪਿੰਡ ਮੇਰੇ ਖੇਤ'
ਸ਼ਹਿਨਾਜ਼ ਗਿੱਲ ਅਕਸਰ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਬੁੱਧਵਾਰ ਨੂੰ ਸ਼ਹਿਨਾਜ਼ ਨੂੰ ਲੰਬੇ ਸਮੇਂ ਬਾਅਦ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਦੱਸ ਦਈਏ ਸ਼ਹਿਨਾਜ਼ ਆਪਣੇ ਪਿੰਡ ਪਹੁੰਚ ਗਈ ਹੈ। ਸ਼ਹਿਨਾਜ਼ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
Image Source: Instagram
ਸ਼ਹਿਨਾਜ਼ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਪ੍ਰੋਜੈਕਟ ਸਬੰਧੀ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ। ਹੁਣ ਸ਼ਹਿਨਾਜ਼ ਜਦੋਂ ਪੰਜਾਬ ਵਿੱਚ ਵਾਪਿਸ ਆਪਣੇ ਘਰ ਪਹੁੰਚੀ ਹੈ ਤਾਂ ਉਸ ਨੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ।
ਇਸ ਵੀਡੀਓ ਵਿੱਚ ਸ਼ਹਿਨਾਜ਼ ਨੇ ਆਪਣੇ ਪਿੰਡ ਦੀ ਝਲਕ ਦਿਖਾਈ ਹੈ। ਸ਼ਹਿਨਾਜ਼ ਨੇ ਜਾਮਨ, ਪਿੰਕ ਤੇ ਚਿੱਟੇ ਰੰਗ ਦਾ ਪਟਿਆਲਾ ਸੂਟ ਪਾਇਆ ਹੋਇਆ ਹੈ। ਇਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
Image Source: Instagram
ਸ਼ਹਿਨਾਜ਼ ਦੇ ਹੱਸਦੇ-ਖੇਡਦੇ ਚਿਹਰੇ ਨੂੰ ਫੈਨਜ਼ ਸ਼ਹਿਨਾਜ਼ ਕਦੇ ਟਰੈਕਟਰ 'ਤੇ ਬੈਠੀ ਨਜ਼ਰ ਆਉਂਦੀ ਹੈ ਤਾਂ ਕਦੇ ਉਹ ਖੇਤਾਂ 'ਚ ਆਪਣਾ ਦੁਪੱਟਾ ਲਹਿਰਾਉਂਦੀ ਹੋਈ ਨਜ਼ਰ ਆਉਂਦੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਇੱਕ ਖ਼ਾਸ ਕੈਪਸ਼ਨ ਲਿਖਿਆ ਹੈ, ਸ਼ਹਿਨਾਜ਼ ਨੇ ਲਿਖਿਆ ਹੈ, "ਮੇਰੇ ਪਿੰਡ... ਮੇਰੇ ਖੇਤ ? #shehnaazgill ਇਸ ਵੀਡੀਓ ਦੇ ਬੈਕਗ੍ਰਾਉਂਡ ਵਿੱਚ ਗੀਤ ਚੱਲ ਚਲੀਏ ਵਜ ਰਿਹਾ ਹੈ।
Image Source: Instagram
ਸਿਡਨਾਜ਼ ਲਵਰਸ ਤੇ ਸ਼ਹਿਨਾਜ਼ ਦੇ ਫੈਨਜ਼ ਉਸ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਸ਼ਹਿਨਾਜ਼ ਦੇ ਹੱਸਦੇ-ਖੇਡਦੇ ਚਿਹਰੇ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਅਤੇ ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਿੱਚ ਸ਼ਹਿਨਾਜ਼ ਦੇ ਠੇਠ ਪੰਜਾਬੀ ਅੰਦਾਜ਼ ਨੂੰ ਵੇਖ ਕੇ ਫੈਨਜ਼ ਹੈਰਾਨ ਵੀ ਹਨ ਤੇ ਕਾਫੀ ਖੁਸ਼ ਵੀ ਹਨ, ਉਹ ਸ਼ਹਿਨਾਜ਼ ਦੀ ਵੀਡੀਓ ਉੱਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
Image Source: Instagram
ਹੋਰ ਪੜ੍ਹੋ : ਜਾਣੋ ਕਿਉਂ ਸ਼ਹਿਨਾਜ਼ ਗਿੱਲ ਦੇ ਫੋਨ ਦਾ ਵਾਲਪੇਪਰ ਬਣ ਰਿਹਾ ਹੈ ਸੁਰਖੀਆਂ
ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਆਪਣੇ ਫੋਨ ਦੇ ਵਾਲਪੇਪਰ ਕਾਰਨ ਵੀ ਲਾਈਮਲਾਈਟ ਵਿੱਚ ਆਈ ਸੀ। ਦਰਅਸਲ, ਜਦੋਂ ਸ਼ਹਿਨਾਜ਼ ਮੁੰਬਈ ਏਅਰਪੋਰਟ 'ਤੇ ਨਜ਼ਰ ਆਈ ਤਾਂ ਕਿਸੇ ਦੀ ਨਜ਼ਰ ਉਸ ਦੇ ਫੋਨ ਦੇ ਵਾਲਪੇਪਰ 'ਤੇ ਗਈ। ਵਾਲਪੇਪਰ 'ਤੇ ਸਿਧਾਰਥ ਸ਼ੁਕਲਾ ਦੇ ਨਾਲ ਸ਼ਹਿਨਾਜ਼ ਦੀ ਫੋਟੋ ਸੀ, ਜਿਸ 'ਚ ਦੋਵਾਂ ਨੇ ਇਕ-ਦੂਜੇ ਦਾ ਹੱਥ ਫੜਿਆ ਹੋਇਆ ਸੀ। ਇਸ ਫੋਟੋ ਨੂੰ ਦੇਖ ਕੇ ਦੋਹਾਂ ਦੇ ਪ੍ਰਸ਼ੰਸਕ ਕਾਫੀ ਭਾਵੁਕ ਹੋ ਗਏ।
View this post on Instagram