ਸ਼ਹਿਨਾਜ਼ ਗਿੱਲ ਨੇ ਲੌਕੀ ਨਾਲ ਸਾਂਝੀ ਕੀਤੀ ਤਸਵੀਰ ਨਾਲ ਹੀ ‘Panchayat’ ਦੇ ਪ੍ਰਧਾਨ ਜੀ ਦਾ ਕੀਤਾ ਧੰਨਵਾਦ

Reported by: PTC Punjabi Desk | Edited by: Lajwinder kaur  |  June 06th 2022 09:59 PM |  Updated: June 06th 2022 09:59 PM

ਸ਼ਹਿਨਾਜ਼ ਗਿੱਲ ਨੇ ਲੌਕੀ ਨਾਲ ਸਾਂਝੀ ਕੀਤੀ ਤਸਵੀਰ ਨਾਲ ਹੀ ‘Panchayat’ ਦੇ ਪ੍ਰਧਾਨ ਜੀ ਦਾ ਕੀਤਾ ਧੰਨਵਾਦ

ਸ਼ਹਿਨਾਜ਼ ਗਿੱਲ ਆਪਣੇ ਅੰਦਾਜ਼ ਨਾਲ ਲੋਕਾਂ ਨੂੰ ਹਸਾਉਣ ਦਾ ਮੌਕਾ ਕਦੇ ਵੀ ਨਹੀਂ ਛੱਡਦੀ । ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਵਾਲੀ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਪੰਚਾਇਤ ਵੈੱਬ ਸੀਰੀਜ਼ ਦੀ ਫੈਨ ਬਣ ਗਈ ਹੈ। ਸ਼ਹਿਨਾਜ਼ ਗਿੱਲ ਨੇ ਆਪਣੀ ਤਾਜ਼ਾ ਤਸਵੀਰ 'ਚ ਹੱਥ 'ਚ ਘੀਆ/ਲੌਕੀ ਲੈ ਕੇ ਇੱਕ ਫੋਟੋ ਸ਼ੇਅਰ ਕੀਤੀ ਹੈ। ਫੋਟੋ 'ਚ ਸ਼ਹਿਨਾਜ਼ ਨੇ ਸਕਾਈ ਬਲੂ ਰੰਗ ਦਾ ਕ੍ਰੌਪ ਟਾਪ ਅਤੇ ਪੈਂਟ ਪਾਈ ਹੋਈ ਹੈ ਅਤੇ ਹੱਥ 'ਚ ਲੌਕੀ ਲੈ ਕੇ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਇਹ ਤਸਵੀਰ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ‘ਤੇ ਹੋਏ ਹਮਲੇ ਤੋਂ 15 ਮਿੰਟ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ

shehnaaz gill new pic image source Instagram

ਇਸ ਤਸਵੀਰ ਨੂੰ ਸ਼ੇਅਰ ਕਰਦੇ ਸ਼ਹਿਨਾਜ਼ ਗਿੱਲ ਨੇ ਲਿਖਿਆ ਹੈ-‘Yeh #SelfieWithLauki ਨੇ ਤੋਂ ਸਾਰਾ monday mood ਹੀ change kar diya, ਧੰਨਵਾਦ ਤੁਹਾਡਾ ਪ੍ਰਧਾਨ ਜੀ...ਆਪ ਲੋਕ ਵੀ ਮਸਤ ਸੈਲਫੀ ਲੈਕੇ ਸ਼ੇਅਰ kijiye’। ਕੁਝ ਹੀ ਸਮੇਂ 'ਚ ਇਸ ਪੋਸਟ ਉੱਤੇ ਚਾਰ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

jatinder kumar cost of panchayat-2 image source Instagram

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਪੰਚਾਇਤ ਰਿਲੀਜ਼ ਹੋਈ ਸੀ। ਇਹ ਇੱਕ ਕਾਮੇਡੀ-ਡਰਾਮਾ ਵੈੱਬ ਸੀਰੀਜ਼ ਹੈ। ਚੰਦਨ ਕੁਮਾਰ ਦੁਆਰਾ ਲਿਖੀ ਇਸ ਵੈੱਬ ਸੀਰੀਜ਼ ਦਾ ਨਿਰਦੇਸ਼ਨ ਦੀਪਕ ਕੁਮਾਰ ਮਿਸ਼ਰਾ ਨੇ ਕੀਤਾ ਹੈ। ਇਸ ਵਿੱਚ ਜਤਿੰਦਰ ਕੁਮਾਰ, ਰਘੁਬੀਰ ਯਾਦਵ, ਨੀਨਾ ਗੁਪਤਾ, ਚੰਦਨ ਰਾਏ, ਅਸ਼ੋਕ ਪਾਠਕ ਅਤੇ ਫੈਜ਼ਲ ਮਲਿਕ ਵਰਗੇ ਕਲਾਕਾਰ ਨਜ਼ਰ ਆ ਰਹੇ ਹਨ।

actor pradhan ji with loki funny image source Instagram

ਪੰਚਾਇਤ 2 ਦੀ ਕਹਾਣੀ ਉੱਥੋਂ ਵਾਪਰਦੀ ਹੈ ਜਿੱਥੇ ਇਸ ਦਾ ਪਹਿਲਾ ਸੀਜ਼ਨ ਖਤਮ ਹੋਇਆ ਸੀ। ਅਮੇਜ਼ਨ ਪ੍ਰਾਈਮ ਦੀ ਸੀਰੀਜ਼ ਪੰਚਾਇਤ-2 ਵਿੱਚ ਕੁੱਲ 8 ਐਪੀਸੋਡ ਹਨ। ਹਰ ਐਪੀਸੋਡ ਬਹੁਤ ਮਜ਼ਾਕੀਆ ਹੈ । ਸ਼ੋਅ 'ਚ ਸੈਕਟਰੀ ਜੀ ਅਤੇ ਪ੍ਰਧਾਨ ਜੀ ਦੀ ਬੇਟੀ ਰਿੰਕੀ ਦੀ ਕੈਮਿਸਟਰੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।ਸਾਰੇ ਕਲਾਕਾਰਾਂ ਨੇ ਵਧੀਆ ਐਕਟਿੰਗ ਕੀਤੀ ਹੈ।

 

View this post on Instagram

 

A post shared by Shehnaaz Gill (@shehnaazgill)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network