ਸ਼ਹਿਨਾਜ਼ ਗਿੱਲ ਦੀਆਂ ਨਵੀਆਂ ਤਸਵੀਰਾਂ ਨੇ ਉਡਾਏ ਦਰਸ਼ਕਾਂ ਦੇ ਹੋਸ਼
ਸ਼ਹਿਨਾਜ਼ ਗਿੱਲ Shehnaaz Gill ਲਗਾਤਾਰ ਕੁਝ ਅਜਿਹਾ ਕਰ ਰਹੀ ਹੈ, ਜਿਸ ਕਰਕੇ ਉਸ ਦੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਡੱਬੂ ਰਤਨਾਨੀ ਦੇ ਫੋਟੋਸ਼ੂਟ 'ਚ ਹੌਟ ਨਜ਼ਰ ਆਉਣ ਵਾਲੀ ਸ਼ਹਿਨਾਜ਼ ਹੁਣ ਅਜਿਹੇ ਲੁੱਕ 'ਚ ਨਜ਼ਰ ਆਈ ਹੈ ਜਿਸ ਦੀ ਹਰ ਕੋਈ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਪਾ ਰਿਹਾ ਹੈ।
ਹੋਰ ਪੜ੍ਹੋ : ਪ੍ਰੀਤੀ ਜ਼ਿੰਟਾ ਨੇ ਦਿਖਾਈ ਜੁੜਵਾ ਬੱਚਿਆਂ ਦੀ ਝਲਕ, ਮਾਂ ਨਾਲ ਪਹਿਲੇ IPL ਮੈਚ ਦਾ ਆਨੰਦ ਲੈਂਦੇ ਨਜ਼ਰ ਆਏ ਦੋਵੇਂ ਬੱਚੇ
ਆਪਣੇ ਲੇਟੈਸਟ ਫੋਟੋਸ਼ੂਟ 'ਚ ਸ਼ਹਿਨਾਜ਼ ਗਿੱਲ ਸੋਫੇ 'ਤੇ ਬੈਠੀ ਨਜ਼ਰ ਆਈ। ਸ਼ਹਿਨਾਜ਼ ਨੂੰ ਭੂਰੇ ਅਤੇ ਚਿੱਟੇ ਰੰਗ ਦੇ ਸੁਮੇਲ ਵਿੱਚ ਇੱਕ ਡਰੈੱਸ ਪਹਿਨੇ ਦੇਖਿਆ , ਜਿਸ ਵਿੱਚ ਉਹ ਬਹੁਤ ਗਲੈਮਰਸ ਲੱਗ ਰਹੀ ਹੈ।
image From Instagram
ਸ਼ਹਿਨਾਜ਼ ਗਿੱਲ ਫੇਸ ਮੈਗਜ਼ੀਨ ਦੇ ਕਵਰ ਪੇਜ ਉੱਤੇ ਨਜ਼ਰ ਆ ਰਹੀ ਹੈ। ਉਸ ਨੇ ਫੇਸ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਕੁਝ ਝਲਕੀਆਂ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀਆਂ ਸਟੋਰੀਆਂ ‘ਚ ਅਪਲੋਡ ਕੀਤੀਆਂ ਹਨ। ਜਿਸ ‘ਚ ਉਹ ਵੱਖ ਆਉਟਫਿੱਟਜ਼ ਦੇ ਨਾਲ ਕਮਾਲ ਦੀ ਲੁੱਕ ‘ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਉਸ ਦੀਆਂ ਅਦਾਵਾਂ ਤੇ ਨਵੀਂ ਲੁੱਕ ਨੇ ਹਰ ਇੱਕ ਹੈਰਾਨ ਕਰ ਦਿੱਤਾ ਹੈ। ਸੋਸ਼ਲ ਮੀਡੀਆ ਉੱਤੇ ਸ਼ਾਹਿਨਾਜ਼ ਗਿੱਲ ਦੀਆਂ ਇਹ ਤਸਵੀਰਾਂ ਖੂਬ ਟ੍ਰੈਂਡ ਕਰ ਰਹੀਆਂ ਹਨ।
image source - Shehnaaz Gill's instagram
ਹੋਰ ਪੜ੍ਹੋ : ਅਫਸਾਨਾ ਤੇ ਸਾਜ਼ ਆਪਣੇ ਹਨੀਮੂਨ ‘ਤੇ ਕਰ ਰਹੇ ਨੇ ਖੂਬ ਮਸਤੀ, ਦੁਬਈ ਦੇ ਬਜ਼ਾਰ ‘ਚ ਘੁੰਮਦਾ ਨਜ਼ਰ ਆਇਆ ਜੋੜਾ
ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ "LETS FACE IT" ਦੀ ਕੈਪਸ਼ਨ ਦਾ ਨਾਲ ਵੀ ਆਪਣੀ ਤਸਵੀਰ ਵੀ ਅਪਲੋਡ ਕੀਤੀ ਹੈ। ਸ਼ਹਿਨਾਜ਼ ਗਿੱਲ ਦਾ ਇਹ ਫੋਟੋਸ਼ੂਟ ਫੇਸ ਮੈਗਜ਼ੀਨ ਦੇ ਕਵਰ ਪੇਜ ਲਈ ਹੈ। ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਮਾਈਆ ਨਗਰੀ ‘ਚ ਕੰਮ ਕਰ ਰਹੀ ਹੈ। ਕਈ ਬ੍ਰੈਂਡਸ ਦੇ ਨਾਲ ਕੰਮ ਕਰ ਰਹੀ ਹੈ। ਹਾਲ ਹੀ ‘ਚ ਉਹ ਸ਼ਿਲਪਾ ਸ਼ੈੱਟੀ ਦੇ ਸ਼ੋਅ ‘ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਪੰਜਾਬੀ ਮਨੋਰੰਜਨ ਜਗਤ ‘ਚ ਕਾਫੀ ਕੰਮ ਕਰ ਚੁੱਕੀ ਹੈ। ਪਿਛਲੇ ਸਾਲ ਉਹ ਹੌਸਲਾ ਰੱਖ ਫ਼ਿਲਮ ‘ਚ ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆਈ ਸੀ। ਅਦਾਕਾਰੀ ਦੇ ਨਾਲ ਉਹ ਕਮਾਲ ਦੀ ਗਾਇਕਾ ਵੀ ਹੈ।
-Thanks FACE Magazine
View this post on Instagram