ਸ਼ਹਿਨਾਜ਼ ਗਿੱਲ ਨੇ ਆਪਣੀ ਬੇਹੱਦ ਗਲੈਮਰਸ ਵੀਡੀਓ ਕੀਤੀ ਸਾਂਝੀ, ਪ੍ਰਸ਼ੰਸਕ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ
ਕਰੋੜਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਸ਼ਹਿਨਾਜ਼ ਗਿੱਲ (shehnaaz-gill) ਦੀ ਜ਼ਿੰਦਗੀ ਹੌਲੀ ਹੌਲੀ ਨਾਰਮਲ ਹੁੰਦੀ ਜਾ ਰਹੀ ਹੈ । ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਕਈ ਦਿਨ੍ਹਾਂ ਤੋਂ ਸੋਸ਼ਲ ਮੀਡੀਆ ਤੋਂ ਦੂਰ ਸੀ, ਪਰ ਉਹਨਾਂ ਦੇ ਦੋਸਤਾਂ ਤੇ ਪ੍ਰਸ਼ੰਸਕਾਂ ਨੇ ਉਹਨਾਂ ਨੂੰ ਲਗਾਤਾਰ ਹਿੰਮਤ ਦਿੱਤੀ । ਇਸ ਸਭ ਦੀ ਬਦੌਲਤ ਉਹ ਇੱਕ ਵਾਰ ਫਿਰ ਕੰਮ ਤੇ ਵਾਪਿਸ ਪਰਤ ਆਈ ਹੈ । ਕਰੋੜਾਂ ਦਿਲਾਂ ਤੇ ਰਾਜ ਕਰਨ ਵਾਲੀ ਸ਼ਹਿਨਾਜ਼ ਦੀ ਲਾਈਫ ਨਾਰਮਲ ਹੋ ਰਹੀ ਹੈ ।
ਹੋਰ ਪੜ੍ਹੋ :
ਕੁਝ ਦਿਨ ਪਹਿਲਾਂ ਹੀ ਉਸ ਦਾ ਮਿਊਜ਼ਿਕ ਵੀਡੀਓ ਰਿਲੀਜ਼ ਹੋਇਆ ਹੈ । ਅੱਜ ਫਿਰ ਉਸ ਨੇ ਨਵਾਂ ਵੀਡੀਓ ਸ਼ੇਅਰ ਕੀਤਾ ਹੈ । ਵੀਡੀਓ ਵਿੱਚ ਉਹ ਦੱਸ ਰਹੀ ਹੈ ਕਿ ਸ਼ੂਟਿੰਗ ਵਿੱਚ ਬਿਜੀ ਹੋਣ ਦੇ ਬਾਵਜੂਦ ਉਹ ਕਿਵੇਂ ਆਪਣੀ ਸਕਿਨ ਦਾ ਖਿਆਲ ਰੱਖਦੀ ਹੈ । ਸ਼ਹਿਨਾਜ਼ (shehnaaz-gill) ਦੀ ਇਸ ਵੀਡੀਓ ਨੂੰ ਦੇਖ ਕੇ ਉਸ ਦੇ ਚਾਹੁਣ ਵਾਲੇ ਬਹੁਤ ਖੁਸ਼ ਹੋ ਰਹੇ ਹਨ ।
View this post on Instagram
ਲੋਕ ਇਸ ਵੀਡੀਓ ਤੇ ਲਗਾਤਾਰ ਕਮੈਂਟ ਕਰਕੇ ਉਸ ਨੂੰ ਮਜ਼ਬੂਤ ਹੋਣ ਦੀ ਸਲਾਹ ਦੇ ਰਹੇ ਹਨ । ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ (shehnaaz-gill) ਦਾ ਇਹ ਪਹਿਲਾ ਪ੍ਰਮੋਸ਼ਨਲ ਵੀਡੀਓ ਹੈ । ਸ਼ਹਿਨਾਜ਼ (shehnaaz-gill) ਤੇ ਸਿਧਾਰਥ ਬਾਰੇ ਪੂਰੀ ਦੁਨੀਆ ਜਾਣਦੀ ਹੈ ਜਦੋਂ ਉਹ ਆਪਣੇ ਦੋਸਤ ਸਿਧਾਰਥ ਤੋਂ ਬਿਨਾਂ ਇੱਕ ਪਲ ਨਹੀਂ ਰਹਿੰਦੀ ਸੀ, ਤੇ ਹੁਣ ਉਸ ਨੂੰ ਆਪਣੇ ਦੋਸਤ ਤੋਂ ਬਗੈਰ ਪੂਰੀ ਜ਼ਿੰਦਗੀ ਰਹਿਣਾ ਪਵੇਗਾ ।