ਸ਼ਹਿਨਾਜ਼ ਗਿੱਲ ਨੇ ਬਲੈਕ ਆਊਟਫਿਟ 'ਚ ਸ਼ੇਅਰ ਕੀਤੀਆਂ ਆਪਣੀਆਂ ਤਸਵੀਰਾਂ, ਸੋਸ਼ਲ ਮੀਡੀਆ 'ਤੇ ਹੋ ਰਹੀ ਵਾਇਰਲ
ਮਸ਼ਹੂਰ ਪੰਜਾਬੀ ਅਦਾਕਾਰਾ ਤੇ ਬਿੱਗ ਬੌਸ 13 ਦੀ ਕੰਟੈਸਟੈਂਟ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਆਪਣੀ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸ਼ਹਿਨਾਜ਼ ਨੇ ਬਲੈਕ ਆਊਟਫਿਟ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਹ ਤਸਵੀਰਾਂ ਹੁਣ ਵਾਇਰਲ ਹੋ ਰਹੀਆਂ ਹਨ।
image From instagram
ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਕੈਪਸ਼ਨ ਵਿੱਚ ? ਫਾਈਰ ਈਮੋਜੀ ਬਣਾਇਆ ਹੈ।
ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਬਲੈਕ ਕਲਰ ਦੇ ਆਊਟਫਿਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।ਹੈ। ਹਰ ਤਸਵੀਰ ਦੇ ਵਿੱਚ ਸ਼ਹਿਨਾਜ਼ ਵੱਖ-ਵੱਖ ਤਰ੍ਹਾਂ ਦੇ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰਾਂ ਵਿੱਚ ਸ਼ਹਿਨਾਜ਼ ਦਾ ਅੰਦਾਜ਼ ਵੀ ਕਾਫੀ ਵੱਖਰਾ ਹੈ।
image From instagram
ਇਹ ਤਸਵੀਰਾਂ ਉਸ ਸਮੇਂ ਦੀਆਂ ਹਨ ਜਦੋਂ ਉਹ ਬਿੱਗ ਬੌਸ 15 ਦੇ ਫਿਨਾਲੇ 'ਚ ਆਪਣੇ ਦੋਸਤ ਸਿਧਾਰਥ ਸ਼ੁਕਲਾ ਨੂੰ ਟ੍ਰਿਬਿਊਟ ਦੇਣ ਪਹੁੰਚੀ ਸੀ। ਸ਼ਹਿਨਾਜ਼ ਨੇ ਬਹੁਤ ਹੀ ਪੌਜ਼ੀਟਿਵ ਤਰੀਕੇ ਨਾਲ ਇਹ ਪਰਫਾਰਮੈਂਸ ਦਿੱਤੀ ਤੇ ਆਪਣੀ ਇਸ ਪਰਫਾਰਮੈਂਸ ਨਾਲ ਉਸ ਨੇ ਦਰਸ਼ਕਾਂ ਦਾ ਦਿੱਲ ਜਿੱਤ ਲਿਆ।
image From instagram
ਸ਼ਹਿਨਾਜ਼ ਦਾ ਇਹ ਧਾਕੜ ਅੰਦਾਜ਼ ਉਸ ਦੇ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ। ਸ਼ਹਿਨਾਜ਼ ਦੇ ਫੈਨਜ ਹਾਰਟ ਈਮੋਜੀ ਸਣੇ ਕਮੈਂਟ ਕਰਕੇ ਉਸ ਦੀ ਸ਼ਲਾਘਾ ਕਰ ਰਹੇ ਹਨ। ਇੱਕ ਫੈਨ ਨੇ ਕਮੈਂਟ ਕੀਤਾ, 'ਸ਼ੇਰ ਦੀ ਸ਼ੇਰਨੀ।' ਇੱਕ ਹੋਰ ਯੂਜ਼ਰ ਨੇ ਲਿਖਿਆ ' ਇੰਡੀਆ ਦਾ ਨਾਜ਼, ਸ਼ਹਿਨਾਜ਼'। ਇੱਕ ਹੋਰ ਨੇ ਲਿਖਿਆ, ਇੱਕ ਪ੍ਰੇਮ ਕਥਾ ਸਿਡਨਾਜ਼। ਅਜਿਹੇ ਕਈ ਕਮੈਂਟਸ ਰਾਹੀਂ ਫੈਨਜ਼ ਸ਼ਹਿਨਾਜ਼ ਦੀ ਹੌਸਲਾ ਅਫ਼ਜਾਈ ਕਰ ਰਹੇ ਹਨ।
image From instagram
ਦੱਸ ਦਈਏ ਕਿ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਇੱਕ ਗਹਿਰ ਸਮਦੇ ਵਿੱਚ ਸੀ। ਲੰਮੇਂ ਸਮੇਂ ਤੋਂ ਬਾਅਦ ਸ਼ਹਿਨਾਜ਼ ਨੇ ਮੁੜ ਕੰਮ ਉੱਤੇ ਵਾਪਸੀ ਕੀਤੀ ਹੈ। ਉਹ ਕਈ ਸ਼ੋਅਜ਼, ਫੋਟੋਸ਼ੂਟਸ ਆਦਿ ਨਾਲ ਖ਼ੁਦ ਨੂੰ ਬਿਜ਼ੀ ਰੱਖ ਰਹੀ ਹੈ। ਸਿਡਨਾਜ਼ ਫੈਨਜ਼ ਉਸ ਦੀ ਮੁੜ ਵਾਪਸੀ ਦੇ ਬੇਹੱਦ ਖੁਸ਼ ਹਨ।
View this post on Instagram