ਸਿਧਾਰਥ ਸ਼ੁਕਲਾ ਦੀ ਸਨਗਲਾਸਿਸ 'ਚ ਨਜ਼ਰ ਆਈ ਸ਼ਹਿਨਾਜ਼ ਗਿਲ, ਸਿਡਨਾਜ਼ਿਨਸ ਨੇ ਕੀਤੀ ਤਾਰੀਫ

Reported by: PTC Punjabi Desk | Edited by: Pushp Raj  |  May 02nd 2022 03:26 PM |  Updated: May 02nd 2022 03:38 PM

ਸਿਧਾਰਥ ਸ਼ੁਕਲਾ ਦੀ ਸਨਗਲਾਸਿਸ 'ਚ ਨਜ਼ਰ ਆਈ ਸ਼ਹਿਨਾਜ਼ ਗਿਲ, ਸਿਡਨਾਜ਼ਿਨਸ ਨੇ ਕੀਤੀ ਤਾਰੀਫ

ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਆਪਣੀ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਸਿਡਨਾਜ਼ ਲਵਰਸ ਹਮੇਸ਼ਾ ਹੀ ਸਿਡਨਾਜ਼ ਦੀ ਆਫੀਸ਼ੀਅਲ ਤੇ ਨਿੱਜੀ ਜ਼ਿੰਦਗੀ ਨਾਲ ਜੁੜੀ ਹਰ ਖ਼ਬਰ ਜਾਨਣ ਲਈ ਉਤਸ਼ਾਹਿਤ ਰਹਿੰਦੇ ਹਨ। ਹੁਣ ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਗਿੱਲ ਦੀਆਂ ਨਵੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਕਿਉਂਕਿ ਇਸ ਵਿੱਚ ਉਸ ਨੇ ਆਪਣੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਦੇ ਸਨਗਲਾਸਿਸ ਪਾਏ ਹੋਏ ਹਨ।

Image Source: Instagram

ਸ਼ਹਿਨਾਜ਼ ਗਿੱਲ ਨੂੰ ਹਾਲ ਹੀ ਵਿੱਚ ਸਿਧਾਰਥ ਸ਼ੁਕਲਾ ਦੇ ਸਨਗਲਾਸਿਸ ਪਹਿਨੇ ਹੋਏ ਸਪਾਟ ਕੀਤਾ ਗਿਆ। ਸ਼ਹਿਨਾਜ਼ ਨੂੰ ਮੁੰਬਈ ਦੇ ਜੁਹੂ ਵਿੱਚ ਜੇਡਬਲਯੂ ਮੈਰੀਅਟ ਹੋਟਲ ਤੋਂ ਬਾਹਰ ਨਿਕਲਦੇ ਸਮੇਂ ਪੈਪਰਾਜ਼ੀਸ ਨੇ ਸਪਾਟ ਕੀਤਾ।

ਇਸ ਦੌਰਾਨ ਸ਼ਹਿਨਾਜ਼ ਗਿੱਲ ਜੀਨਸ ਤੇ ਕਾਲੇ ਰੰਗ ਦੀ ਫਾਰਮਲ ਸ਼ਰਟ ਵਿੱਚ ਬੇਹੱਦ ਕੂਲ ਨਜ਼ਰ ਆਈ। ਇਸ ਦੌਰਾਨ ਪੈਪਰਾਜ਼ੀਸ ਨੇ ਸ਼ਹਿਨਾਜ਼ ਦੀਆਂ ਤਸਵੀਰਾਂ ਵਿੱਚ ਉਸ ਦੇ ਸਨਗਲਾਸਿਸ ਉੱਤੇ ਜ਼ਿਆਦਾ ਫੋਕਸ ਕੀਤਾ, ਕਿਉਂਕਿ ਇਥੇ ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਦੇ ਸਨਗਲਾਸਿਸ ਪਾਏ ਹੋਏ ਸਨ ਤੇ ਉਹ ਆਪਣੇ ਕੂਲ ਲੁੱਕ ਵਿੱਚ ਬਹੁਤ ਖੂਬਸੂਰਤ ਨਜ਼ਰ ਆ ਰਹੀ ਸੀ।

Image Source: Instagram

ਸ਼ਹਿਨਾਜ਼ ਗਿੱਲ ਦੇ ਫੈਨਜ਼ 'ਹੌਂਸਲਾ ਰੱਖ' ਦੀ ਇਸ ਅਦਾਕਾਰਾ ਨੂੰ ਸਿਧਾਰਥ ਸ਼ੁਕਲਾ ਦੇ ਸਨਗਲਾਸਿਸ ਪਹਿਨੇ ਦੇਖ ਕੇ ਬਹੁਤ ਖੁਸ਼ ਹੋਏ। ਹੁਣ ਸ਼ਹਿਨਾਜ਼ ਦੀ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਸਿਡਨਾਜ਼ ਲਵਰਸ ਵੱਲੋਂ ਇਹ ਤਸਵੀਰਾਂ ਨੂੰ ਬਹੁਤ ਪਸੰਦ ਕੀਤੀ ਜਾ ਰਹੀ ਹੈ ਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ।

ਸ਼ਹਿਨਾਜ਼ ਦੀ ਇਨ੍ਹਾਂ ਤਸਵੀਰਾਂ ਉੱਤੇ ਫੈਨਜ਼ ਨੇ ਕਮੈਂਟ ਕੀਤਾ ਹੈ ਕਿ, "ਸੱਚਾ ਪਿਆਰ ਕਦੇ ਨਹੀਂ ਮਰਦਾ।" ਇੱਕ ਹੋਰ ਫੈਨ ਨੇ ਲਿਖਿਆ ਕਿ ਇਹ ਦਰਸਾਉਂਦਾ ਹੈ ਕਿ ਸ਼ਹਿਨਾਜ਼ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਕਿੰਨਾ ਯਾਦ ਕਰਦੀ ਹੈ। "

Shehnaaz Gill wears Sidharth Shukla’s sunglasses; Sidnaaz fans say 'pure love never dies' Image Source: Twitter

ਇਸ ਤੋਂ ਪਹਿਲਾਂ ਸ਼ਹਿਨਾਜ਼ ਕੌਰ ਗਿੱਲ ਨੂੰ ਮੁੰਬਈ ਏਅਰਪੋਟ ਉੱਤੇ ਵੀ ਸਪਾਟ ਕੀਤਾ ਗਿਆ ਸੀ। ਉਸ ਵੇਲੇ ਸ਼ਹਿਨਾਜ਼ ਦੇ ਫੋਨ ਦਾ ਵਾਲਪੇਪਰ ਚਰਚਾ ਦਾ ਵਿਸ਼ਾ ਬਣ ਗਿਆ, ਕਿਉਂਕਿ ਉਸ ਨੇ ਫੋਨ ਵਾਲਪੇਪਰ ਉੱਤੇ ਸਿਧਾਰਥ ਦੀ ਤਸਵੀਰ ਲਗਾਈ ਹੋਈ ਹੈ।

ਹੋਰ ਪੜ੍ਹੋ: ਕੀ ਸਲਮਾਨ ਖਾਨ ਦੀ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ ਸ਼ਹਿਨਾਜ਼ ਗਿੱਲ?

ਜ਼ਿਕਰਯੋਗ ਹੈ ਕਿ 2 ਸਤੰਬਰ, 2021 ਨੂੰ ਸਿਧਾਰਥ ਸ਼ੁਕਲਾ ਦੀ 40 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਸਿਧਾਰਥ ਸ਼ੁਕਲਾ ਬਿੱਗ ਬੌਸ 13 ਅਤੇ ਬਾਲਿਕਾ ਵਧੂ ਅਤੇ ਦਿਲ ਸੇ ਦਿਲ ਤੱਕ ਵਰਗੇ ਕਈ ਟੈਲੀਵਿਜ਼ਨ ਸ਼ੋਅਸ ਨਾਲ ਮਸ਼ਹੂਰ ਹੋਏ ਸਨ।

Image Source: Instagram

ਬਿੱਗ ਬੌਸ 13 ਦੌਰਾਨ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਦੋਸਤੀ ਹੋਈ ਸੀ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ, ਸ਼ਹਿਨਾਜ਼ ਲੰਮੇਂ ਸਮੇਂ ਤੱਕ ਸੋਸ਼ਲ ਮੀਡੀਆ ਤੋਂ ਦੂਰ ਸੀ ਪਰ ਹੁਣ ਉਹ ਹੌਲੀ-ਹੌਲੀ ਕੰਮ 'ਤੇ ਵਾਪਸ ਆ ਰਹੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network