ਕੀ ਸ਼ਹਿਨਾਜ਼ ਗਿੱਲ ਨੂੰ ਸਲਮਾਨ ਖ਼ਾਨ ਤੋਂ ਬਾਅਦ ਸੰਜੇ ਦੱਤ ਨਾਲ ਮਿਲੀ ਫਿਲਮ? ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਸ਼ਹਿਨਾਜ਼ ਦਾ ਸੰਜੂ ਬਾਬਾ ਅਤੇ ਅਰਸ਼ਦ ਵਾਰਸੀ ਨਾਲ ਵੀਡੀਓ

Reported by: PTC Punjabi Desk | Edited by: Lajwinder kaur  |  July 18th 2022 03:53 PM |  Updated: July 18th 2022 03:53 PM

ਕੀ ਸ਼ਹਿਨਾਜ਼ ਗਿੱਲ ਨੂੰ ਸਲਮਾਨ ਖ਼ਾਨ ਤੋਂ ਬਾਅਦ ਸੰਜੇ ਦੱਤ ਨਾਲ ਮਿਲੀ ਫਿਲਮ? ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਸ਼ਹਿਨਾਜ਼ ਦਾ ਸੰਜੂ ਬਾਬਾ ਅਤੇ ਅਰਸ਼ਦ ਵਾਰਸੀ ਨਾਲ ਵੀਡੀਓ

ਸੁਪਰਸਟਾਰ ਸਲਮਾਨ ਖ਼ਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਤੋਂ ਬਾਅਦ ਹੁਣ ਬਿੱਗ ਬੌਸ ਫੇਮ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਇੱਕ ਹੋਰ ਫਿਲਮ ਮਿਲਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸਲਮਾਨ ਖ਼ਾਨ ਤੋਂ ਬਾਅਦ ਹੁਣ ਸ਼ਹਿਨਾਜ਼ ਗਿੱਲ ਨੂੰ ਸੰਜੇ ਦੱਤ ਦੀ ਫਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ ਹੈ, ਜਿਸ ਦੀ ਸ਼ੂਟਿੰਗ ਲਈ ਉਨ੍ਹਾਂ ਨੂੰ ਅਮਰੀਕਾ ਜਾਣਾ ਪਵੇਗਾ।

ਹੋਰ ਪੜ੍ਹੋ: ਪਤੀ ਰਣਬੀਰ ਕਪੂਰ ਨਾਲ ਸੋਫੇ 'ਤੇ ਬੈਠੀ ਆਲੀਆ ਭੱਟ ਨੇ ਦਿਖਾਇਆ ਬੇਬੀ ਬੰਪ, ਘਰ ਦੇ ਅੰਦਰੋਂ ਆਇਆ ਇਹ ਵੀਡੀਓ

ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਮਹਿਬੂਬ ਸਟੂਡੀਓ ਦੇ ਸਾਹਮਣੇ ਖੜ੍ਹੀ ਨਜ਼ਰ ਆ ਰਹੀ ਹੈ। ਐਤਵਾਰ ਨੂੰ ਸ਼ਹਿਨਾਜ਼ ਮਹਿਬੂਬ ਸਟੂਡੀਓ ਪਹੁੰਚੀ। ਉਹ ਗੁਲਾਬੀ ਰੰਗ ਦੀ ਡਰੈੱਸ 'ਚ ਨਜ਼ਰ ਆਈ ਅਤੇ ਪ੍ਰਸ਼ੰਸਕਾਂ ਨੇ ਉਸ ਦਾ ਸਵਾਗਤ ਕਰਦੇ ਹੋਏ ਉਸ 'ਤੇ ਫੁੱਲਾਂ ਦੀ ਵਰਖਾ ਕੀਤੀ। ਪਪਰਾਜ਼ੀ ਨਾਲ ਗੱਲਬਾਤ ਦੌਰਾਨ ਸ਼ਹਿਨਾਜ਼ ਗਿੱਲ ਨੇ ਇਸ਼ਾਰਾ ਕੀਤਾ ਕਿ ਉਸ ਨੂੰ ਇੱਕ ਹੋਰ ਫ਼ਿਲਮ ਮਿਲ ਗਈ ਹੈ।

shehnaaz Gill video-min

ਸ਼ਹਿਨਾਜ਼ ਗਿੱਲ ਨੇ ਪਪਾਰਾਜ਼ੀ ਨਾਲ ਗੱਲਬਾਤ ਦੌਰਾਨ ਕਿਹਾ, 'ਸੰਜੂ ਬਾਬਾ ਨਾਲ ਮੈਂ ਤਾਂ ਚਲੀ ਅਮਰੀਕਾ।' ਸ਼ਹਿਨਾਜ਼ ਗਿੱਲ ਦੇ ਇਸ ਬਿਆਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਉਹ ਕਿਸੇ ਵੱਡੇ ਪ੍ਰੋਜੈਕਟ ਲਈ ਅਮਰੀਕਾ ਜਾ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਨੂੰ ਸਲਮਾਨ ਖ਼ਾਨ ਨਾਲ ਫਿਲਮ 'ਕਭੀ ਈਦ ਕਭੀ ਦੀਵਾਲੀ' 'ਚ ਰੋਲ ਮਿਲ ਚੁੱਕਾ ਹੈ।

shehnaaz sanjay dutt and arshad warsi

ਇਸ ਤੋਂ ਇਲਾਵਾ ਹੁਣ ਸੋਸ਼ਲ ਮੀਡੀਆ ਉੱਤੇ ਸ਼ਹਿਨਾਜ਼ ਦਾ ਇੱਕ ਹੋਰ ਨਵਾਂ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਸੰਜੂ ਬਾਬਾ ਅਤੇ ਅਰਸ਼ਦ ਵਾਰਸੀ ਦੇ ਨਾਲ ਖੜ੍ਹੀ ਹੋਈ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ਼ਹਿਨਾਜ਼ ਗਿੱਲ ਸੰਜੇ ਦੱਤ ਨਾਲ ਫ਼ਿਲਮ ਕਰ ਰਹੀ ਹੈ ਜਾਂ ਨਹੀਂ।

 

 

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network