ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸਦਮੇ ਵਿੱਚ ਸ਼ਹਿਨਾਜ਼ ਗਿੱਲ, ਅੱਖਾਂ ਬੰਦ ਕਰਕੇ ਪਛਾਣ ਲੈਂਦੀ ਸੀ ਸਿਧਾਰਥ ਸ਼ੁਕਲਾ ਨੂੰ, ਵੀਡੀਓ ਵਾਇਰਲ

Reported by: PTC Punjabi Desk | Edited by: Rupinder Kaler  |  September 03rd 2021 11:36 AM |  Updated: September 03rd 2021 11:36 AM

ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸਦਮੇ ਵਿੱਚ ਸ਼ਹਿਨਾਜ਼ ਗਿੱਲ, ਅੱਖਾਂ ਬੰਦ ਕਰਕੇ ਪਛਾਣ ਲੈਂਦੀ ਸੀ ਸਿਧਾਰਥ ਸ਼ੁਕਲਾ ਨੂੰ, ਵੀਡੀਓ ਵਾਇਰਲ

ਸਿਧਾਰਥ ਸ਼ੁਕਲਾ (Sidharth Shukla) ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ ।ਸਿਧਾਰਥ (Sidharth Shukla)  ਦੀ ਮੌਤ ਤੋਂ ਬਾਅਦ ਟੀਵੀ ਅਤੇ ਬਾਲੀਵੁੱਡ ਦੇ ਵੱਡੇ ਸਿਤਾਰੇ ਸਦਮੇ ਵਿੱਚ ਹਨ, ਪਰ ਸਭ ਤੋਂ ਵੱਧ ਸਦਮੇ ਵਿੱਚ ਉਸ ਦੀ ਖ਼ਾਸ ਦੋਸਤ ਸ਼ਹਿਨਾਜ਼ ਗਿੱਲ (Shehnaaz Gill) ਹੈ, ਜਿਹੜੀ ਸਿਧਾਰਥ (Sidharth Shukla) ਲਈ ਕਈ ਵਾਰੀ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੀ ਹੈ। ਸਿਧਾਰਥ (Sidharth Shukla) ਦੀ ਮੌਤ ਤੋਂ ਬਾਅਦ ਇਸ ਜੋੜੀ ਦੀਆਂ ਕਈ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਇਹਨਾਂ ਵੀਡੀਓ ਵਿੱਚੋਂ ਇੱਕ ਵੀਡੀਓ ਬਹੁਤ ਹੀ ਖ਼ਾਸ ਹੈ ।

ਹੋਰ ਪੜ੍ਹੋ :

ਸਿਧਾਰਥ ਸ਼ੁਕਲਾ ਆਪਣੇ ਫੈਨਜ਼ ਦੇ ਲਈ ਪਿੱਛੇ ਛੱਡ ਗਏ ਨੇ ਸ਼ਹਿਨਾਜ਼ ਗਿੱਲ ਦੇ ਨਾਲ ਇਹ ਦੋ ਗੀਤ

Sidnaaz

ਇਹ ਵੀਡੀਓ ਟੀਵੀ ਸ਼ੋਅ 'ਮੁਝ ਸੇ ਸ਼ਾਦੀ ਕਰੋਗੇ' ਦੀ ਹੈ, ਜਿਸ ਵਿੱਚ ਸ਼ਹਿਨਾਜ (Shehnaaz Gill) ਆਪਣੇ ਲਈ ਲਾੜਾ ਲੱਭਣ ਲਈ ਆਈ ਸੀ। ਇਸ ਸ਼ੋਅ ਵਿੱਚ ਸਿਧਾਰਥ ਸ਼ੁਕਲਾ (Sidharth Shukla) ਵੀ ਪਹੁੰਚੇ ਸਨ । ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਸ਼ਹਿਨਾਜ਼ (Shehnaaz Gill) ਦੀਆਂ ਅੱਖਾਂ ਬੰਦ ਸਨ ਅਤੇ ਮਨੀਸ਼ ਪਾਲ ਉਨ੍ਹਾਂ ਨੂੰ ਲੜਕੇ ਨੂੰ ਹੱਥ ਲਾ ਕੇ ਉਸ ਦੀ ਪ੍ਰਸਨੈਲਿਟੀ ਜਾਂਚਣ ਲਈ ਕਹਿੰਦੇ ਹਨ, ਜਿਵੇਂ ਹੀ ਸ਼ਹਿਨਾਜ਼, ਸਿਧਾਰਥ ਦੇ ਨਜ਼ਦੀਕ ਪਹੁੰਚਦੀ ਹੈ।

ਉਹ ਕਹਿੰਦੀ ਹੈ, ਇਹ ਬਿਲਕੁਲ ਸਿਧਾਰਥ ਸ਼ੁਕਲਾ (Sidharth Shukla)  ਵਰਗਾ ਮਹਿਸੂਸ ਹੋ ਰਿਹਾ ਹੈ, ਪਰ ਜਿਵੇਂ ਹੀ ਸਨਾ, ਸਿਡ ਨੂੰ ਵੇਖਦੀ ਹੈ, ਉਹ ਖੁ਼ਸ਼ੀ ਨਾਲ ਨੱਚ ਉਠਦੀ ਹੈ ਅਤੇ ਪਿਆਰ ਨਾਲ ਉਨ੍ਹਾਂ ਦੇ ਗਲੇ ਲੱਗ ਜਾਂਦੀ ਹੈ। ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਲੋਕਾਂ ਵੱਲੋਂ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network