ਸ਼ਹਿਨਾਜ਼ ਗਿੱਲ ਨੇ ਏਅਰਪੋਰਟ ‘ਤੇ ਕੀਤੀ ਖ਼ੂਬ ਮਸਤੀ, ਸ਼ੋਲੇ ਦੀ ਠਾਕੁਰ ਬਣਕੇ ਕੀਤੀਆਂ ਅਜਿਹੀਆਂ ਹਰਕਤਾਂ, ਦੇਖੋ ਵਾਇਰਲ ਵੀਡੀਓ
ਸ਼ਹਿਨਾਜ਼ ਗਿੱਲ ਇੱਕ ਬੁਲੰਦ ਅਦਾਕਾਰਾ ਹੈ। ਹਾਲਾਂਕਿ, ਜਦੋਂ ਵੀ ਉਸ ਨੂੰ ਕਿਸੇ ਜਨਤਕ ਸਥਾਨ 'ਤੇ ਦੇਖਿਆ ਜਾਂਦਾ ਹੈ, ਉਹ ਬਹੁਤ ਗੰਭੀਰਤਾ ਨਾਲ ਰਹਿੰਦੀ ਹੈ। ਉਹ ਜਾਣਦੀ ਹੈ ਕਿ ਕੈਮਰਾ ਉਸਨੂੰ ਕੈਦ ਕਰ ਰਿਹਾ ਹੈ ਇਸ ਲਈ ਉਹ ਆਮ ਤੌਰ 'ਤੇ ਸਾਰਿਆਂ ਨੂੰ ਨਮਸਕਾਰ ਕਰਦੀ ਹੈ।
ਪਰ ਅੱਜ ਯਾਨੀ ਮੰਗਲਵਾਰ ਨੂੰ ਸ਼ਹਿਨਾਜ਼ ਨੇ ਏਅਰਪੋਰਟ 'ਤੇ ਵੱਖਰਾ ਅੰਦਾਜ਼ ਦਿਖਾਇਆ। ਏਅਰਪੋਰਟ 'ਤੇ ਹਮੇਸ਼ਾ ਹੀ ਚੰਗੀ ਤਰ੍ਹਾਂ ਤਿਆਰ ਅਤੇ ਸਪਾਟ ਰਹਿਣ ਵਾਲੀ ਸ਼ਹਿਨਾਜ਼ ਗਿੱਲ ਅੱਜ ਕਾਫੀ ਖਰਾਬ ਲੁੱਕ 'ਚ ਨਜ਼ਰ ਆਈ। ਉਸਨੇ ਇੱਕ ਹੂਡੀ ਪਹਿਨੀ ਹੋਈ ਸੀ ਅਤੇ ਚਿਹਰੇ ਦਾ ਮਾਸਕ ਪਾਇਆ ਹੋਇਆ ਸੀ। ਉਸੇ ਸਮੇਂ ਜਦੋਂ ਕੈਮਰਾ ਪਰਸਨ ਉਸ ਦੇ ਸਾਹਮਣੇ ਗਿਆ ਤਾਂ ਉਹ ਭੱਜਣ ਲੱਗੀ।
ਇਸ ਤੋਂ ਬਾਅਦ ਉਹ ਮੂੰਹ ਨੀਵਾਂ ਕਰਕੇ ਚੱਲਣ ਲੱਗੀ। ਜਿਸ ਤੋਂ ਪ੍ਰਸ਼ੰਸਕ ਕੁਝ ਪ੍ਰੇਸ਼ਾਨ ਹੋ ਗਏ ਕਿ ਸ਼ਹਿਨਾਜ਼ ਨੇ ਇਸ ਤਰ੍ਹਾਂ ਵਿਵਹਾਰ ਕਿਉਂ ਕੀਤਾ। ਪਰ ਸ਼ਹਿਨਾਜ਼ ਗਿੱਲ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਆਲੀਆ ਭੱਟ ਸਹੁਰਿਆਂ ਨਾਲ ਸਮਾਂ ਬਿਤਾਉਂਦੀ ਆਈ ਨਜ਼ਰ, ਕਪੂਰ ਪਰਿਵਾਰ ਨੇ ਵੀ ਘਰ ਦੀ ਨਵੀਂ ਨੂੰਹ ਦੇ ਨਾਲ ਕੀਤੀ ਖੂਬ ਮਸਤੀ
ਇਸ ਵੀਡੀਓ 'ਚ ਉਹ ਏਅਰਪੋਰਟ ਦੇ ਕੋਰੀਡੋਰ ਚ ਨਜ਼ਰ ਆ ਰਹੀ ਹੈ। ਉਸ ਨੇ ਆਪਣੀ ਦੋਵੇਂ ਬਾਹਾਂ ਆਪਣੀ ਹੂਡੀ ਦੇ ਅੰਦਰ ਕਰ ਲਈ ਹੈ ਤੇ ਸ਼ੋਲੋ ਵਾਲੇ ਠਾਕੁਰ ਦੇ ਅੰਦਾਜ਼ ਚ ਨਜ਼ਰ ਆ ਰਹੀ ਹੈ। ਪਰ ਉਹ ਆਪਣੀ ਹੂਡੀ ਦੀਆਂ ਖਾਲੀਆਂ ਬਾਹਾਂ ਹਵਾ ਚ ਘੁੰਮਦੇ ਹੋਏ ਅੱਗੇ ਫਿਰ ਪਿੱਛੇ ਭੱਜਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਦੇਖ ਕੇ ਪ੍ਰਸ਼ੰਸਕ ਨੂੰ ਸਾਹ ਆਇਆ ਕਿ ਸ਼ਹਿਨਾਜ਼ ਠੀਕ ਹੈ। ਉਹ ਹਮੇਸ਼ਾ ਆਪਣੀ ਮਜ਼ੇਦਾਰ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਇਹ ਵੀਡੀਓ ਸ਼ਹਿਨਾਜ਼ ਨੇ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ਚ ਪੋਸਟ ਕੀਤਾ ਸੀ।
ਵੈਸੇ ਸ਼ਹਿਨਾਜ਼ ਨੇ ਇੰਸਟਾਗ੍ਰਾਮ ਸਟੋਰੀ 'ਤੇ ਆਪਣੀਆਂ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਸਿਧਾਰਥ ਨਿਗਮ ਅਤੇ ਰਾਘਵ ਜੁਆਲ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਸਿਧਾਰਥ ਸ਼ਹਿਨਾਜ਼ ਦੇ ਫ਼ੋਨ ਤੋਂ ਵੀਡੀਓ ਬਣਾਉਂਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਅੱਜ ਸ਼ਹਿਨਾਜ਼ ਦਾ ਫ਼ੋਨ ਹਾਈਜੈਕ ਕਰ ਲਿਆ ਹੈ। ਇਸ ਤੋਂ ਬਾਅਦ ਸਿਧਾਰਥ ਨੇ ਸ਼ਹਿਨਾਜ਼ ਦੀ ਖੂਬਸੂਰਤੀ ਦੀ ਤਾਰੀਫ ਕੀਤੀ ਕਿ ਸ਼ਹਿਨਾਜ਼ ਦਾ ਚਿਹਰਾ ਕਿੰਨਾ ਖੂਬਸੂਰਤ ਲੱਗ ਰਿਹਾ ਹੈ। ਫਿਰ ਰਾਘਵ ਟੋਕਦਾ ਹੈ ਅਤੇ ਕਹਿੰਦਾ ਹੈ ਕਿ ਫਿਲਟਰ ਇਹ ਫਿਲਟਰ ਹੈ।
Image Source: Instagram
ਫਿਰ ਸ਼ਹਿਨਾਜ਼ ਰਾਘਵ ਨੂੰ ਮਾਰਦੀ ਹੈ ਅਤੇ ਕਹਿੰਦੀ ਹੈ ਮੇਰੀ ਤਾਰੀਫ਼ ਕਰੋ। ਇਹ ਵੀਡੀਓ ਸ਼ੋਸਲ ਮੀਡੀਆ ਉੱਤੇ ਖੂਬ ਵਾਇਰਲ ਹੋਏ ਹਨ। ਸ਼ਹਿਨਾਜ਼ ਗਿੱਲ ਜੋ ਕਿ ਬਹੁਤ ਜਲਦ ਸਲਮਾਨ ਖ਼ਾਨ ਦੀ ਫ਼ਿਲਮ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ।
View this post on Instagram