ਸ਼ਹਿਨਾਜ਼ ਗਿੱਲ ਨੇ ਪੰਜਾਬੀ ਗੀਤ ‘Fly’ ‘ਤੇ ਬਣਾਇਆ ਦਿਲਕਸ਼ ਵੀਡੀਓ, ਯੂਜ਼ਰ ਕਮੈਂਟ ਕਰਕੇ ਕਹਿ ਰਹੇ ਨੇ ‘ਸੱਚੀ ਕਿਊਟੀ ਪਾਈ ਲੱਗਦੀ’

Reported by: PTC Punjabi Desk | Edited by: Lajwinder kaur  |  April 29th 2022 11:01 AM |  Updated: April 29th 2022 11:14 AM

ਸ਼ਹਿਨਾਜ਼ ਗਿੱਲ ਨੇ ਪੰਜਾਬੀ ਗੀਤ ‘Fly’ ‘ਤੇ ਬਣਾਇਆ ਦਿਲਕਸ਼ ਵੀਡੀਓ, ਯੂਜ਼ਰ ਕਮੈਂਟ ਕਰਕੇ ਕਹਿ ਰਹੇ ਨੇ ‘ਸੱਚੀ ਕਿਊਟੀ ਪਾਈ ਲੱਗਦੀ’

Shehnaaz Gill's Fly Song : ਪੰਜਾਬ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਗਿੱਲ Shehnaaz Gill ਜੋ ਕਿ ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਛਾਈ ਹੋਈ ਹੈ। ਸ਼ਹਿਨਾਜ਼ ਦੇ ਪ੍ਰਸ਼ੰਸਕ ਬਹੁਤ ਹੀ ਖੁਸ਼ ਨੇ ਜਦੋਂ ਤੋਂ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਸ਼ਹਿਨਾਜ਼ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।

Shehnaaz Gill Salman Khan 1

ਜੀ ਹਾਂ ਦੱਸ ਦਈਏ ਹਾਲ ਹੀ ‘ਚ ਮੀਡੀਆ ਰਿਪੋਰਟਸ ਮੁਤਾਬਿਕ ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦੀ ਆਉਣ ਵਾਲੀ ਨਵੀਂ ਫ਼ਿਲਮ ‘Kabhi Eid Kabhi Diwali’ ਨਾਲ ਹਿੰਦੀ ਫ਼ਿਲਮ ਜਗਤ ‘ਚ ਕਦਮ ਰੱਖ ਸਕਦੀ ਹੈ। ਇਸ ਦੇ ਨਾਲ ਸ਼ਹਿਨਾਜ਼ ਗਿੱਲ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੁੰਦੀਆਂ ਹਨ। ਹਾਲ ਹੀ ‘ਚ ਸ਼ਹਿਨਾਜ਼ ਗਿੱਲ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜੋ ਕਿ ਤੇਜ਼ੀ ਦੇ ਨਾਲ ਸ਼ੇਅਰ ਹੋ ਰਿਹਾ ਹੈ।

ਹੋਰ ਪੜ੍ਹੋ : ਐਸ਼ਵਰਿਆ ਰਾਏ ਦੀ ਭਾਬੀ ਨੇ ਪੰਜਾਬੀ ਗੀਤ ਉੱਤੇ ਬਣਾਇਆ ਮਜ਼ਾਕੀਆ ਵੀਡੀਓ, ਕਾਲੇ ਚਸ਼ਮੇ ਲਗਾ ਕੇ ਕੱਟੇ ਪਿਆਜ਼

shenaaz ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਾਟਗ੍ਰਾਮ ਅਕਾਉਂਟ ਉੱਤੇ ਆਪਣਾ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਉਹ ਫਲੋਅ ਵਾਲੀ ਪਿੰਕ ਰੰਗ ਦੀ ਸਟਾਈਲਿਸ਼ ਡਰੈੱਸ ਚ ਨਜ਼ਰ ਆ ਰਹੀ ਹੈ। ਵੀਡੀਓ ਸ਼ਹਿਨਾਜ਼ ਗਿੱਲ ਦੀਆਂ ਕਾਤਿਲ ਅਦਾਵਾਂ ਹਰ ਕਿਸੇ ਉੱਤੇ ਕਹਿਰ ਢਾਹ ਰਹੀਆਂ ਹਨ। ਇਹ ਵੀਡੀਓ ਉਨ੍ਹਾਂ ਨੇ ਬਾਦਸ਼ਾਹ ਦੇ ਗੀਤ ਫਲਾਈ Badshah-Fly  ਉੱਤੇ ਬਣਾਇਆ ਹੈ। ਜੀ ਹਾਂ ਇਹ ਗੀਤ ਸਾਲ 2021 ‘ਚ ਰਿਲੀਜ਼ ਹੋਇਆ ਸੀ, ਜਿਸ ‘ਚ ਖੁਦ ਸ਼ਹਿਨਾਜ਼ ਗਿੱਲ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।

shehnaaz Gill Latest Video Viral from airport

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਬਤੌਰ ਮਾਡਲ ਕਈ ਪੰਜਾਬੀ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ। ਅਖੀਰਲੀ ਵਾਰ ਉਹ ਦਿਲਜੀਤ ਦੋਸਾਂਝ ਦੇ ਨਾਲ ‘ਹੌਸਲਾ ਰੱਖ’ ਫ਼ਿਲਮ ‘ਚ ਨਜ਼ਰ ਆਵੇਗੀ। ਏਨੀਂ ਦਿਨੀਂ ਉਹ ਕਈ ਨਾਮੀ ਬ੍ਰੈਂਡ ਦੇ ਫੋਟੋਸ਼ੂਟ ਕਰ ਰਹੀ ਹੈ।

ਹੋਰ ਪੜ੍ਹੋ : ਫੋਟੋ ਵਿੱਚ ਦਿਖਾਈ ਦੇਣ ਵਾਲੀ ਇਸ ਛੋਟੀ ਬੱਚੀ ਦਾ ਅੱਜ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਚੱਲਦਾ ਹੈ ਪੂਰਾ ਸਿੱਕਾ! ਕੀ ਤੁਸੀਂ ਪਹਿਚਾਣਿਆ?

 

 

View this post on Instagram

 

A post shared by Shehnaaz Gill (@shehnaazgill)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network