ਸ਼ਹਿਨਾਜ਼ ਗਿੱਲ ਨੇ ਕਰਵਾਇਆ ਬੇਹੱਦ ਬੋਲਡ ਫੋਟੋਸ਼ੂਟ, ਪ੍ਰਸ਼ੰਸਕਾਂ ਨੇ ਕਿਹਾ ‘ਕਿੱਲਰ ਲੁੱਕ’
ਸ਼ਹਿਨਾਜ਼ ਗਿੱਲ (Shehnaaz Gill) ਏਨੀਂ ਦਿਨੀਂ ਆਪਣੇ ਸ਼ੋਅ ‘ਦੇਸੀ ਵਾਈਬਸ ਵਿੱਦ ਸ਼ਹਿਨਾਜ਼ ਗਿੱਲ’ ਨੂੰ ਲੈ ਕੇ ਚਰਚਾ ‘ਚ ਹੈ । ਬੀਤੇ ਦਿਨੀਂ ਅਦਾਕਾਰਾ ਨੇ ਸ਼ੋਅ ‘ਚ ਸ਼ਾਹਿਦ ਕਪੂਰ ਦੇ ਨਾਲ ਗੱਲਬਾਤ ਕੀਤੀ । ਜਿਸ ਦੇ ਉਹ ਲਗਾਤਾਰ ਵੀਡੀਓਜ਼ ਵੀ ਸਾਂਝੇ ਕਰ ਰਹੀ ਹੈ । ਹੁਣ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਬੇਹੱਦ ਬੋਲਡ ਡਰੈੱਸ ‘ਚ ਨਜ਼ਰ ਆ ਰਹੀ ਹੈ ਅਤੇ ਉੇਸ ਦੇ ਇਸ ਵੀਡੀਓ ਨੂੰ ਲੋਕਾਂ ਦੇ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ ।
Image Source : Instagram
ਹੋਰ ਪੜ੍ਹੋ : ਬਿੱਗ ਬੌਸ -16 ਦੇ ਘਰ ਦੇ ਬਾਹਰ ਨਜ਼ਰ ਆਈ ‘ਗਦਰ -2’ ਦੀ ਜੋੜੀ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ
ਪ੍ਰਸ਼ੰਸਕਾਂ ਨੇ ਵੀ ਦਿੱਤੇ ਪ੍ਰਤੀਕਰਮ
ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਪ੍ਰਤੀਕਰਮ ਦਿੰਦੇ ਨਜ਼ਰ ਆਏ ਅਤੇ ਉਸ ਦਾ ਇਹ ਹੌਟ ਅਵਤਾਰ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਹੌਟਨੈਸ ਆਨ ਅਦਰ ਲੈਵਲ’। ਇੱਕ ਹੋਰ ਨੇ ਲਿਖਿਆ ਕਿ ‘ਆਪਣੇ ਪ੍ਰੋਫੈਸ਼ਨ ਨੂੰ ਲੈ ਕੇ ਸ਼ਹਿਨਾਜ਼ ਗਿੱਲ ਦਾ ਜਨੂੰਨ ਵਿਲੱਖਣ ਹੈ’।
Image Source : Instagram
ਹੋਰ ਪੜ੍ਹੋ : ਸਰਗੁਨ ਮਹਿਤਾ ਤੇ ਰਵੀ ਦੁਬੇ ਦਾ ਰੋਮਾਂਟਿਕ ਵੀਡੀਓ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਇੱਕ ਹੋਰ ਨੇ ਲਿਖਿਆ ‘ਕਿੱਲਰ ਲੁੱਕ’। ਇਸ ਤੋਂ ਇਲਾਵਾ ਹੋਰ ਵੀ ਯੂਜ਼ਰ ਨੇ ਇਸ ‘ਤੇ ਪ੍ਰਤੀਕਰਮ ਦਿੱਤਾ ਹੈ ।ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ ।
Image Source : Instagram
ਇਸ ਤੋਂ ਇਲਾਵਾ ਜਲਦ ਹੀ ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ ।ਸ਼ਹਿਨਾਜ਼ ਗਿੱਲ ਹਾਲ ‘ਚ ਆਪਣੀਆਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਨੂੰ ਲੈ ਕੇ ਚਰਚਾ ‘ਚ ਆਈ ਸੀ । ਇਨ੍ਹਾਂ ਤਸਵੀਰਾਂ ‘ਚ ਉਸ ਦਾ ਦੇਸੀ ਅੰਦਾਜ਼ ਵੇਖਣ ਨੂੰ ਮਿਲਿਆ ਸੀ ।
View this post on Instagram