Trending:
ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੇ ਗੀਤ ‘ਭੁਲਾ ਦੂੰਗਾ’ ਨੇ ਬਣਾਏ ਇਹ ਰਿਕਾਰਡ, ਦੇਖੋ ਵੀਡੀਓ
ਹਿੰਦੀ ਗਾਇਕ ਦਰਸ਼ਨ ਰਾਵਲ ਦਾ ਨਵਾਂ ਗੀਤ ‘ਭੁਲਾ ਦੂੰਗਾ’ ਜੋ ਕਿ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ । ਇਸ ਗੀਤ ‘ਚ ਟੀਵੀ ਦੀ ਬਹੁ-ਚਰਚਿਤ ਜੋੜੀ SidNaaz ਜੋ ਕਿ ਪਹਿਲੀ ਵਾਰ ਇਕੱਠੇ ਐਕਟਿੰਗ ਕਰਦੇ ਹੋਏ ਦਿਖਾਈ ਦਿੱਤੇ । ਇਹ ਗੀਤ ਰਿਲੀਜ਼ ਤੋਂ ਬਾਅਦ ਹੀ ਟਰੈਂਡਿੰਗ ‘ਚ ਛਾਇਆ ਰਿਹਾ ਸੀ ।
ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਦੱਸਿਆ ਹੈ ਕਿ ਇਸ ਗੀਤ ਨੂੰ ਸਭ ਤੋਂ ਤੇਜ਼ ਇੱਕ ਮਿਲੀਅਨ ਲਾਈਕਸ ਮਿਲੇ ਨੇ ਤੇ ਸਭ ਤੋਂ ਤੇਜ਼ 30 ਮਿਲੀਅਨ ਵਿਊਜ਼ ਮਿਲੇ ਨੇ । ਇਸ ਗੀਤ ‘ਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨੇ ਆਦਾਕਾਰੀ ਕੀਤੀ ਹੈ । ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਈ ਹੈ । ਹੁਣ ਤੱਕ ਇਸ ਗੀਤ ਨੂੰ 44 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ।
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਹ ਲਾਕਡਾਊਨ ਦੇ ਚੱਲਦੇ ਏਨੀਂ ਦਿਨੀਂ ਆਪਣੇ ਘਰ ‘ਚ ਹੀ ਸਮਾਂ ਬਿਤਾ ਰਹੇ ਨੇ । ਉਹ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਵੀ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਡਾਕਾ ਤੇ ਕਾਲਾ ਸ਼ਾਹ ਕਾਲਾ ਵਰਗੀ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਦੇ ਜਲਵੇ ਵੀ ਬਿਖੇਰ ਚੁੱਕੇ ਨੇ ।