ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਇਸ ਫ਼ਿਲਮ ਵਿੱਚ ਆਉਣਗੇ ਨਜ਼ਰ
ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਇਕ ਵਾਰ ਫਿਰ ਸਕਰੀਨ ਤੇ ਨਜ਼ਰ ਆਉਣ ਵਾਲੇ ਨੇ ਜਿਸ ਦਾ ਐਲਾਨ ਕਰ ਦਿੱਤਾ ਗਿਆ ਹੈ । ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਨੂੰ ਲੋਕ ਕਾਫੀ ਪਸੰਦ ਕਰਦੇ ਹਨ । ਜਿਸ ਕਰਕੇ ਛੇਤੀ ਹੀ ਦੋਹਾਂ ਦੀ ਫ਼ਿਲਮ ਰਿਲੀਜ਼ ਹੋਣ ਵਾਲੀ ਹੈ ।ਬਿੱਗ ਬੌਸ ਤੋਂ ਬਾਅਦ ਦੋਹਾਂ ਨੇ ਮਿਲ ਕੇ ਮਿਊਜ਼ਿਕ ਵੀਡੀਓ ਵੀ ਕੀਤੇ ਹਨ । ਜਿਨ੍ਹਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਨੇ ਕਾਫੀ ਪਿਆਰ ਦਿੱਤਾ ਹੈ ।
Pic Courtesy: Instagram
ਹੋਰ ਪੜ੍ਹੋ :
ਅੰਬਰ ਧਾਲੀਵਾਲ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ, ਇਸ ਗੀਤ ‘ਚ ਆਵੇਗੀ ਨਜ਼ਰ
Pic Courtesy: Instagram
ਪ੍ਰਸ਼ੰਸਕਾਂ ਦੇ ਕ੍ਰੇਜ਼ ਨੂੰ ਵੇਖਦੇ ਹੋਏ ਵੂਟ ਸਿਡਨਾਜ਼ ਦੀ ਅਣਸੀਨ ਜਰਨੀ ਬਿਗ ਬੌਸ ਤੋਂ ਲੈ ਆ ਰਿਹਾ ਹੈ। ਜੀ ਹਾਂ ‘ਸਿਲਸਿਲਾ ਸਿਡਨਾਜ਼ ਕਾ’ ਟਾਈਟਲ ਵਾਲੀ ਇਸ ਫ਼ਿਲਮ ਵਿੱਚ ਬਿਗ ਬੌਸ ਹਾਊਸ ਦੇ ਅੰਦਰ ਸਿਧਾਰਥ ਅਤੇ ਸ਼ਹਿਨਾਜ਼ ਦੀ ਫੁਟੇਜ ਦਿਖਾਈ ਜਾਵੇਗੀ।
Pic Courtesy: Instagram
ਇਹ ਸੁੰਦਰ ਦੋਸਤੀ, ਪਿਆਰ ਅਤੇ ਗੁੱਸੇ ਨਾਲ ਭਰੇ ਦੋਵਾਂ ਦੀ ਅਣਦੇਖੀ ਫੁਟੇਜ ਹੋਵੇਗੀ ਜਿਸ 'ਚ ਸਿਡਨਾਜ਼ ਦਾ ਚੰਗਾ ਅਤੇ ਮਾੜਾ ਅਤੇ ਦਿਲਚਸਪ ਸਮਾਂ ਦੇਖਣ ਨੂੰ ਮਿਲੇਗਾ, ਰਿਲੀਜ਼ ਕੀਤੀ ਜਾਣ ਵਾਲੀ ਇਹ ਫ਼ਿਲਮ ਤੁਹਾਨੂੰ ਅੰਤ ਤੱਕ ਬੰਨ੍ਹੇ ਰਖੇਗੀ। ਪ੍ਰਸ਼ੰਸਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ 22 ਜੁਲਾਈ ਨੂੰ ਰਿਲੀਜ਼ ਹੋਵੇਗੀ।