ਸ਼ੇਫਾਲੀ ਸ਼ਾਹ ਸਟਾਰਰ ਕ੍ਰਾਈਮ ਸੀਰੀਜ਼ 'Delhi Crime Season 2' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ
'Delhi Crime Season 2' trailer: ਕੋਰੋਨਾ ਮਹਾਂਮਾਰੀ ਦੇ ਦੌਰ ਨੇ ਟੀਵੀ ਤੇ ਸਿਨੇਮਾ ਜਗਤ ਵਿੱਚ ਵੱਖਰੀ ਕ੍ਰਾਂਤੀ ਲਿਆਂਦੀ ਹੈ। ਹੁਣ ਫੈਨਜ਼ ਥੀਏਟਰ ਤੇ ਟੀਵੀ ਦੀ ਬਜਾਏ ਆਪਣੇ ਫੋਨ ਰਾਹੀਂ ਓਟੀਟੀ ਪਲੇਟਫਾਰਮਸ ਉੱਤੇ ਆਪਣੇ ਪਸੰਦੀਦਾ ਵੈੱਬ ਸੀਰੀਜ਼ , ਸ਼ੋਅਸ ਤੇ ਫਿਲਮਾਂ ਆਦਿ ਵੇਖਣਾ ਜ਼ਿਆਦਾ ਪਸੰਦ ਕਰਦੇ ਹਨ। ਹਾਲ ਹੀ ਵਿੱਚ ਸ਼ੇਫਾਲੀ ਸ਼ਾਹ ਸਟਾਰਰ ਕ੍ਰਾਈਮ ਸੀਰੀਜ਼ 'Delhi Crime Season 2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ ਦੇ ਵਿੱਚ ਸ਼ੇਫਾਲੀ ਸ਼ਾਹ ਦੇ ਬੇਹੱਦ ਦਮਦਾਰ ਲੁੱਕ ਵੇਖਣ ਨੂੰ ਮਿਲ ਰਿਹਾ ਹੈ।
mage Source: Instagram
Netflix ਦੀ ਮਸ਼ਹੂਰ ਕ੍ਰਾਈਮ ਸੀਰੀਜ਼ 'ਦਿੱਲੀ ਕ੍ਰਾਈਮ' ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਦਰਸ਼ਕਾਂ ਦੀ ਡਿਮਾਂਡ ਉੱਤੇ 'ਦਿੱਲੀ ਕ੍ਰਾਈਮ' ਸੀਜ਼ਨ 2 ਵੀ ਜਲਦ ਹੀ ਸ਼ੁਰੂ ਹੋਣ ਵਾਲਾ ਹੈ।ਦਿੱਲੀ ਕ੍ਰਾਈਮ' ਸੀਜ਼ਨ 2 ਸੀਰੀਜ਼ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫੈਨਜ਼ ਇਸ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
ਸੀਜ਼ਨ 2 ਵਿੱਚ, ਦੋਹਰਾ ਡਰ ਅਤੇ ਵਧੇਰੇ ਸਸਪੈਂਸ ਵਿਖਾਇਆ ਗਿਆ ਹੈ। ਦਿੱਲੀ ਕ੍ਰਾਈਮ' ਸੀਜ਼ਨ 2 ਦੇ ਸੀਜ਼ਨ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਥੇ ਹਰ ਸੀਨ ਸਸਪੈਂਸ ਡਰ ਅਤੇ ਦਿਲ ਦਹਿਲਾ ਦੇਣ ਵਾਲਾ ਹੈ, ਉਥੇ ਹੀ ਦੂਜੇ ਪਾਸੇ ਇਸ ਸੀਰੀਜ਼ ਦੀ ਮੁਖ ਅਦਾਕਾਰਾ ਸ਼ੇਫਾਲੀ ਸ਼ਾਹ ਵੀ ਇੱਕ ਪੁਲਿਸ ਅਫਸਰ ਵਜੋਂ ਬੇਹੱਦ ਦਮਦਾਰ ਅੰਦਾਜ਼ ਵਿੱਚ ਨਜ਼ਰ ਆਵੇਗੀ।
mage Source: Instagram
ਸ਼ੈਫਾਲੀ ਸ਼ਾਹ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ 'ਦਿੱਲੀ ਕ੍ਰਾਈਮ ਸੀਜ਼ਨ 2' ਦਾ ਟ੍ਰੇਲਰ ਸ਼ੇਅਰ ਕੀਤਾ ਹੈ। ਇਸ ਨੂੰ ਜਾਸ਼ੇਅਰ ਕਰਦੇ ਹੋਏ, ਉਸ ਨੇ ਕੈਪਸ਼ਨ ਵਿੱਚ ਲਿਖਿਆ "An ominous gang, a city in panic. Is DCP Vartika and her squad prepared for the chaos to come? The trailer for DELHI CRIME SEASON 2 IS HERE!"
ਸੀਰੀਜ਼ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ 'ਦਿੱਲੀ ਕ੍ਰਾਈਮ' ਸੀਜ਼ਨ 2 'ਚ ਸ਼ੈਫਾਲੀ ਸ਼ਾਹ ਇੱਕ ਵਾਰ ਫਿਰ ਡੀਸੀਪੀ ਵਰਤਿਕਾ ਚਤੁਰਵੇਦੀ ਦੀ ਭੂਮਿਕਾ 'ਚ ਨਜ਼ਰ ਆਵੇਗੀ। ਹਾਲਾਂਕਿ ਇਸ ਵਾਰ ਭੇਤ ਇੰਨਾ ਗੁੰਝਲਦਾਰ ਹੈ ਕਿ ਡੀਸੀਪੀ ਖੁਦ ਇਸ ਨੂੰ ਸੁਲਝਾਉਂਦੇ ਹੋਏ ਉਲਝਦੀ ਹੋਈ ਨਜ਼ਰ ਆ ਰਹੀ ਹੈ। ਟ੍ਰੇਲਰ ਦੀ ਕਹਾਣੀ ਦੀ ਗੱਲ ਕਰੀਏ ਤਾਂ 'ਕੱਚਾ ਬੰਨੀ' ਗੈਂਗ ਹੈ ਜੋ ਕਸਬਿਆਂ 'ਚ ਰਹਿੰਦਾ ਹੈ ਪਰ ਵੱਡੇ ਘਰਾਂ 'ਚ ਰਹਿਣ ਵਾਲੇ ਲੋਕਾਂ ਲਈ ਕੰਮ ਕਰਦਾ ਹੈ। ਅਪਰਾਧ ਅਤੇ ਕਤਲ ਦੁਆਲੇ ਘੁੰਮਦੀ ਇਸ ਕਹਾਣੀ ਵਿੱਚ ਮੌਤ ਦੀ ਨਵੀਂ ਖੇਡ ਦਿਖਾਈ ਗਈ ਹੈ। ਕਤਲ ਦਾ ਇੱਕ ਨਵਾਂ ਅਤੇ ਅਜੀਬ ਤਰੀਕਾ ਦੁਨੀਆ ਸਾਹਮਣੇ ਪੇਸ਼ ਕੀਤਾ ਗਿਆ ਹੈ।
ਦਰਅਸਲ, ਇਸ ਵਾਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ 'ਕੱਛੇ ਬਨਿਆਨ' ਗਿਰੋਹ ਦੇ ਨਿਸ਼ਾਨੇ 'ਤੇ ਜ਼ਿਆਦਾਤਰ ਬਜ਼ੁਰਗ ਹਨ। ਕਿਵੇਂ ਦਿੱਲੀ ਪੁਲਿਸ ਇਸ ਵਾਰ ਸੀਰੀਅਲ ਕਿਲਰ ਦੀ ਭਾਲ 'ਚ ਹੈ। ਜੋ ਕੱਛੇ ਬਨਿਆਨ ਪਾ ਕੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਹ ਗਰੋਹ ਰਾਤ ਸਮੇਂ ਲੋਕਾਂ ਦੇ ਘਰਾਂ ਵਿੱਚ ਵੜ ਕੇ ਬਜ਼ੁਰਗਾਂ ਨੂੰ ਲੁੱਟਦਾ ਹੈ ਅਤੇ ਫਿਰ ਬੇਰਹਿਮੀ ਨਾਲ ਕਤਲ ਕਰ ਦਿੰਦਾ ਹੈ। ਇਸ ਗਰੋਹ ਕਾਰਨ ਦਿੱਲੀ ਸ਼ਹਿਰ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਇਸ ਨੂੰ ਲੈ ਕੇ ਕਾਫੀ ਹੈਰਾਨ ਅਤੇ ਪਰੇਸ਼ਾਨ ਹੈ।
mage Source: Instagram
ਸ਼ੈਫਾਲੀ ਸ਼ਾਹ ਦੇ ਨਾਲ ਇਸ ਵੈੱਬ ਸੀਰੀਜ਼ ਵਿੱਚ ਨੀਤੀ ਸਿੰਘ, ਰਸਿਕਾ ਦੁੱਗਲ, ਭੂਪੇਂਦਰ ਸਿੰਘ, ਰਾਜੇਸ਼ ਤਿਲਾਂਗ, ਆਦਿਲ ਹੁਸੈਨ, ਅਨੁਰਾਗ ਅਰੋੜਾ, ਸਿਧਾਰਥ ਭਾਰਦਵਾਜ ਅਤੇ ਗੋਪਾਲ ਦੱਤ ਵੀ ਵੱਖ-ਵੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆ ਰਹੇ ਹਨ।ਇਸ ਟ੍ਰੇਲਰ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਤਨੁਜ ਚੋਪੜਾ ਵੱਲੋਂ ਨਿਰਦੇਸ਼ਤ, ਇਹ ਲੜੀ 26 ਅਗਸਤ 2022 ਤੋਂ OTT ਪਲੇਟਫਾਰਮ Netflix 'ਤੇ ਸਟ੍ਰੀਮ ਹੋਵੇਗੀ। ਟ੍ਰੇਲਰ ਨੇ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ।