H'Bday ਸ਼ਤਰੁਘਨ ਸਿਨਹਾ: ਜਾਣੋ ਕਿੰਝ ਰਿਹਾ ਸ਼ਤਰੁਘਨ ਦਾ ਅਭਿਨੇਤਾ ਤੋਂ ਨੇਤਾ ਬਣਨ ਤੱਕ ਦਾ ਸਫ਼ਰ
ਸ਼ਤਰੁਘਨ ਸਿਨਹਾ ਅੱਜ ਆਪਣਾ 76ਵਾਂ ਜਨਮਦਿਨ ਮਨਾ ਰਹੇ ਹਨ। ਬਾਲੀਵੁੱਡ ਦੇ ਵਿੱਚ ਸ਼ਤਰੁਘਨ ਸਿਨਹਾ ਆਪਣੀ ਦਮਦਾਰ ਆਵਾਜ਼ ਵਿੱਚ ਡਾਈਲਾਗ ਬੋਲਣ ਨੂੰ ਲੈ ਕੇ ਜਾਣੇ ਜਾਂਦੇ ਹਨ। ਸ਼ਤਰੁਘਨ ਸਿਨਹਾ ਹੁਣ ਤੱਕ ਬਾਲੀਵੁੱਡ ਤੋਂ ਲੈ ਕੇ ਰਾਜਨੀਤੀ ਤੱਕ ਦਾ ਸਫ਼ਰ ਕਰ ਚੁੱਕੇ ਹਨ।
ਸ਼ਤਰੁਘਨ ਸਿਨਹਾ ਦਾ ਜਨਮ 9 ਦਸੰਬਰ 1945 ਵਿੱਚ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਹੋਇਆ। ਸ਼ਤਰੁਘਨ ਸਿਨਹਾ ਕੁੱਲ ਚਾਰ ਭਰਾ ਸਨ। ਸ਼ਤਰੁਘਨ ਦੇ ਪਿਤਾ ਪੇਸ਼ੇ ਤੋਂ ਇੱਕ ਡਾਕਟਰ ਸਨ ਤੇ ਉਹ ਸ਼ਤਰੁਘਨ ਨੂੰ ਵੀ ਇੱਕ ਸਫ਼ਲ ਡਾਕਟਰ ਬਨਾਉਣਾ ਚਾਹੁੰਦੇ ਸਨ।
image from google
ਦੱਸ ਦਈਏ ਸ਼ਤਰੁਘਨ ਸਿਨਹਾ ਇੱਕ ਅਜਿਹੇ ਪਰਿਵਾਰ ਤੇ ਪਿਛੋਕੜ ਨਾਲ ਸਬੰਧ ਰੱਖਦੇ ਹਨ , ਜਿੱਥੇ ਐਕਟਿੰਗ ਜਾਂ ਫਿਲਮ ਜਗਤ ਨਾਲ ਕੋਈ ਵੀ ਨਹੀਂ ਜੁੜਿਆ ਸੀ। ਇਸ ਦੇ ਬਾਵਜੂਦ ਸ਼ਤਰੁਘਨ ਸਿਨਹਾ ਨੇ ਬਾਲੀਵੁੱਡ ਦੇ ਨਾਲ-ਨਾਲ ਰਾਜਨੀਤੀ ਵਿੱਚ ਵੀ ਉੱਚਾ ਮੁਕਾਮ ਹਾਸਲ ਕੀਤਾ।
ਹੋਰ ਪੜ੍ਹੋ : ਕੌਰ ਬੀ ਅਤੇ ਦਿਲਪ੍ਰੀਤ ਢਿੱਲੋਂ ਦਾ ਨਵਾਂ ਗੀਤ ‘ਕੰਮ ਵੈਲੀਆਂ ਵਾਲੇ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
image from google
ਦੱਸਣਯੋਗ ਹੈ ਕਿ ਜ਼ਿਆਦਾਤਰ ਫਿਲਮਾਂ ਦੇ ਵਿੱਚ ਇੱਕ ਵਿਲੇਨ ਦਾ ਕਿਰਦਾਰ ਨਿਭਾਉਣ ਦੇ ਬਾਵਜੂਦ ਸ਼ਤਰੁਘਨ ਸਿਨਹਾ ਬੇਹੱਦ ਹਿੱਟ ਰਹੇ। ਉਨ੍ਹਾਂ ਦੀ ਕਿਸੇ ਵੀ ਫ਼ਿਲਮ ਦਾ ਪੋਸਟਰ ਉਨ੍ਹਾਂ ਦੀ ਤਸਵੀਰ ਤੋਂ ਬਗੈਰ ਨਹੀਂ ਤਿਆਰ ਹੁੰਦਾ ਸੀ। ਉਨ੍ਹਾਂ ਦੀ ਦਮਦਾਰ ਆਵਾਜ਼ ਵਿੱਚ ਡਾਈਲਾਗ ਬੋਲਣ ਦੇ ਅੰਦਾਜ਼ ਨੂੰ ਦਰਸ਼ਕਾ ਨੇ ਖੂਬ ਪਸੰਦ ਕੀਤਾ।
Image from Instagram
ਅਮਿਤਾਭ ਬੱਚਨ ਅਤੇ ਸ਼ਸ਼ੀ ਕਪੂਰ ਸ਼ਤਰੁਘਨ ਸਿਨਹਾ ਦੇ ਖ਼ਾਸ ਦੋਸਤ ਰਹੇ ਹਨ। ਤਿੰਨਾਂ ਨੇ ਇੱਕਠੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਹਾਲ ਹੀ ਵਿੱਚ ਸ਼ਤਰੁਘਨ ਦੇ ਜੀਵਨ ਅਤੇ ਅਧਾਰਿਤ ਇੱਕ ਕਿਤਾਬ ਖਾਮੋਸ਼ ਰਿਲੀਜ਼ ਹੋਈ ਹੈ। ਦੱਸ ਦਈਏ ਕਿ ਸ਼ਤਰੁਘਨ ਆਪਣੇ ਇੱਕ ਡਾਈਲਾਗ ਖਾਮੋਸ਼ ਬੋਲਣ ਨੂੰ ਲੈ ਕੇ ਵੀ ਮਸ਼ਹੂਰ ਹੋਏ ਤੇ ਅੱਜ ਵੀ ਕਈ ਮਿਮਿਕ੍ਰੀ ਆਰਟਿਸਟ ਉਨ੍ਹਾਂ ਦਾ ਇਹ ਡਾਈਲਾਗ ਕਾਪੀ ਕਰਦੇ ਹਨ।
image from google
ਸ਼ਤਰੁਘਨ ਸਿਨਹਾ ਤੇ ਉਸ ਸਮੇਂ ਦੀ ਮਸ਼ਹੂਰ ਅਦਾਕਾਰਾ ਰੀਨਾ ਰਾਏ ਦਾ ਅਫ਼ੇਅਰ ਫ਼ਿਲਮੀ ਜਗਤ ਦੀਆਂ ਸੁਰਖਿਆਂ ਵਿਆਚ ਰਿਹਾ। ਦੋਵੇਂ ਇੱਕ ਦੂਜੇ ਨਾਲ ਤਕਰੀਬਨ 7 ਸਾਲ ਤੱਕ ਰਿਲੇਸ਼ਨ ਵਿੱਚ ਰਹੇ। ਸਾਲ 1980 ਦੇ ਵਿੱਚ ਸ਼ਤਰੁਘਨ ਸਿਨਹਾ ਨੇ ਬਾਲੀਵੁੱਡ ਅਦਾਕਾਰਾ ਪੂਨਮ ਸਿਨਹਾ ਨਾਲ ਵਿਆਹ ਕਰਵਾ ਲਿਆ। ਸ਼ਤਰੁਘਨ ਸਿਨਹਾ ਦੇ ਤਿੰਨ ਬੱਚੇ ਹਨ ਸੋਨਾਕਸ਼ੀ ਸਿਨਹਾ, ਲਵ ਤੇ ਕੁਸ਼ ਸਿਨਹਾ। ਉਨ੍ਹਾਂ ਦੀ ਧੀ ਸੋਨਾਕਸ਼ੀ ਨੇ ਵੀ ਪਿਤਾ ਵਾਂਗ ਬਾਲੀਵੁੱਡ ਵਿੱਚ ਆ ਕੇ ਅਦਾਕਾਰੀ ਦਾ ਰਾਹ ਚੁਣਿਆ।
Image from Instagram
ਬਾਲੀਵੁੱਡ ਤੋਂ ਬਾਅਦ ਸ਼ਤਰੁਘਨ ਸਿਨਹਾ ਤੇ ਉਨ੍ਹਾਂ ਦੀ ਪਤਨੀ ਪੂਨਮ ਸਿਨਹਾ ਨੇ ਰਾਜਨੀਤੀ ਵਿੱਚ ਕਦਮ ਰੱਖਿਆ। ਆਪਣੇ ਫੈਨਜ਼ ਅਤੇ ਸਮਾਜਿਕ ਭਲਾਈ ਦੇ ਕੰਮ ਕਰਨ ਲਈ ਸ਼ਤਰੁਘਨ ਸਿਨਹਾ ਨੇ ਸਾਲ 1991 ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਉਹ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਰਹੇ। ਇਸ ਤੋਂ ਇਲਾਵਾ ਉਹ ਪਟਨਾ ਤੋਂ ਲੋਕਾ ਸਭਾ ਤੇ ਰਾਜ ਸਭਾ ਦੇ ਮੈਂਬਰ ਵਜੋਂ ਵੀ ਚੁਣੇ ਗਏ।
ਹੋਰ ਪੜ੍ਹੋ : ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਅੱਜ ਬੱਝਣਗੇ ਵਿਆਹ ਦੇ ਬੰਧਨ ‘ਚ