ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਫੁੱਟ-ਫੁੱਟ ਰੋ ਪਏ ਗਾਇਕ ਸ਼ੈਰੀ ਮਾਨ, ਭਾਵੁਕ ਪੋਸਟ ਪਾ ਆਖੀ ਇਹ ਗੱਲ...
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਜਿਸ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ਨੇ ਹਰ ਇੱਕ ਨੂੰ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਸਮੇਂ ਸਾਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਸੋਗ ਚ ਹੈ। ਕਈ ਕਲਾਕਾਰਾਂ ਨੇ ਆਪਣੇ ਸ਼ੋਅਜ਼ ਤੇ ਗੀਤਾਂ, ਫ਼ਿਲਮ ਟ੍ਰੇਲਰ ਤੱਕ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਗਾਇਕ ਸ਼ੈਰੀ ਮਾਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਉਹ ਸਿੱਧੂ ਮੂਸੇਵਾਲਾ ਦੇ ਗੀਤ ਸੁਣ ਕੇ ਫੁੱਟ-ਫੁੱਟ ਕੇ ਰੋਂਦੇ ਹੋਏ ਨਜ਼ਰ ਆ ਰਹੇ ਹਨ।
ਜੀ ਹਾਂ ਗਾਇਕ ਸ਼ੈਰੀ ਮਾਨ ਨੇ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀਆਂ 'ਚ ਭਾਵੁਕ ਪੋਸਟ ਪਾਈ ਹੈ ਤੇ ਨਾਲ ਹੀ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਜਿਸ ਚ ਉਹ ਰੋਂਦੇ ਹੋਏ ਵੀ ਨਜ਼ਰ ਆ ਰਹੇ ਹਨ।
ਸ਼ੈਰੀ ਮਾਨ ਨੇ ਪਹਿਲੀ ਸਟੋਰੀ ’ਚ ਲਿਖਿਆ, ‘‘ਅੱਜ 4 ਦਿਨ ਹੋ ਗਏ, ਰੋਜ਼ ਸਵੇਰੇ ਉੱਠਦਾ ਤੇ ਸੋਚਦਾ ਹਾਂ ਕਿੰਨਾ ਬੁਰਾ ਸੁਫ਼ਨਾ ਆਇਆ ਯਾਰ, ਫਿਰ ਜਦੋਂ ਇੰਸਟਾਗ੍ਰਾਮ ਖੋਲ੍ਹਦਾਂ ਤਾਂ ਪਤਾ ਲੱਗਦਾ ਕਿ ਸੁਫ਼ਨਾ ਨਹੀਂ ਸੱਚ ਹੈ...ਅੱਜ ਤੇਰੇ ਗਾਣੇ ਸੁਣ ਸੁਣ ਗੱਡੀ ’ਚ ਬਹੁਤ ਰੋਇਆ ਯਾਰਾ...ਲਾਕਡਾਊਨ ’ਚ ਤੇਰੇ ਨਾਲ ਗੱਲ ਹੋਈ ਸੀ ਤੇ ਹੁਣ ਵੀ ਸਮਝ ਲੈ ਆਪਣੇ ’ਚ ਲਾਕਡਾਊਨ ਹੀ ਹੋ ਗਿਆ... ਕੁਝ ਕਰਨ ਨੂੰ ਦਿਲ ਨਹੀਂ ਕਰਦਾ’’
ਸ਼ੈਰੀ ਮਾਨ ਨੇ ਅੱਗੇ ਲਿਖਿਆ, ‘‘ਓਸ਼ੋ ਬਾਬਾ ਸਹੀ ਕਹਿੰਦਾ, ਕੋਈ ਪਤਾ ਨਹੀਂ ਕਦੋਂ ਕਿਸ ਦਾ ਨੰਬਰ ਆ ਜਾਵੇ...ਤੇਰੇ ਕਰਕੇ ਡਰੇਕ ਵੀ ਚੰਗਾ ਲੱਗਣ ਲੱਗ ਗਿਆ ਜੱਟਾ...ਤੇਰੇ ਮੈਸੇਜ ਹੁਣ ਤੱਕ ਸੰਭਾਲੇ ਪਏ ਨੇ ਤੇ ਨਾਲੇ ਮੇਰੇ ਵਲੋਂ ਬੇਨਤੀ ਹੈ ਕਿ ਜਿਸ ਦਾ ਵੀ ਮੈਂ ਦਿਲ ਦੁਖਾਇਆ ਮੁਆਫ਼ ਕਰਿਓ...ਕੌਣ ਜਾਣਦਾ ਹੈ ਕਿਸ ਦੀ ਕਿੰਨੀ ਲੰਮੀ ਜ਼ਿੰਦਗੀ, ਓਏ ਮਾਣਾ ਰੋਵੇਂਗਾ...ਅੱਜ ਤੇਰਾ ਭਰਾ ਸੱਚੀ ਰੋ ਰਿਹਾ...’’
ਇਸ ਤੋਂ ਬਾਅਦ ਸ਼ੈਰੀ ਮਾਨ ਨੇ ਸਿੱਧੂ ਮੂਸੇ ਵਾਲਾ ਦੇ ਗੀਤ ‘ਮਾਂ’ ਦੀਆਂ ਕੁਝ ਸਟੋਰੀਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਸ਼ੈਰੀ ਮਾਂ ਗੀਤ ਨੂੰ ਦੇਖਦੇ ਹੋਏ ਰੋਂਦੇ ਹੋਏ ਦਿਖਾਈ ਦੇ ਰਹੇ ਹਨ। ਇੱਕ ਸਟੋਰੀ ’ਚ ਸ਼ੈਰੀ ਲਿਖਦੇ ਹਨ, ‘‘ਅੱਜ ਸਾਰੀ ਰਾਤ ਤੇਰੇ ਨਾਲ ਹੀ ਰਹਿਣਾ ਮੈਂ।’’.. ਅਖੀਰਲੀ ਸਟੋਰੀ ਸ਼ੈਰੀ ਜੋ ਕਿ ਸਿੱਧੂ ਮੂਸੇਵਾਲਾ ਦਾ 295 ਗੀਤ ਸੁਣਦਾ ਹੋਇਆ ਨਜ਼ਰ ਆ ਰਿਹਾ ਹੈ।
ਦੱਸ ਦਈਏ ਅੱਜ ਪੂਰਾ ਇੱਕ ਹਫਤਾ ਹੋ ਗਿਆ ਸਿੱਧੂ ਮੂਸੇਵਾਲਾ ਦੇ ਕਤਲ ਨੂੰ। ਪਿਛਲੇ ਐਤਵਾਰ ਯਾਨੀ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਆਪਣੀ ਥਾਰ ‘ਚ ਆਪਣੀ ਮਾਸੀ ਦੇ ਘਰ ਵੱਲ ਜਾ ਰਹੇ ਸਨ। ਸਿੱਧੂ ਆਪਣੇ ਪਿੱਛੇ ਆਪਣੇ ਮਾਪਿਆਂ ਨੂੰ ਰੋਂਦੇ ਹੋਏ ਛੱਡ ਗਏ ਹਨ।
View this post on Instagram