ਸ਼ੈਰੀ ਮਾਨ ਵੀ ਆਪਣੇ ਇਸ ਧਾਰਮਿਕ ਗੀਤ ਨਾਲ ਗੁਰੂ ਘਰ 'ਚ ਲਗਵਾਉਣ ਜਾ ਰਹੇ ਹਾਜ਼ਰੀ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਸਭ ਗਾਇਕਾਂ ਨੇ ਆਪੋ ਆਪਣੇ ਤਰੀਕੇ ਨਾਲ ਧਾਰਮਿਕ ਗੀਤ ਗਾ ਕੇ ਗੁਰੂ ਘਰ 'ਚ ਆਪਣੀ ਹਾਜ਼ਰੀ ਲਗਵਾਈ ਹੈ । ਪਰ ਹੁਣ ਸ਼ੈਰੀ ਮਾਨ ਵੀ 10 ਨਵੰਬਰ ਨੂੰ ਆਪਣਾ ਧਾਰਮਿਕ ਗੀਤ ਲੈ ਕੇ ਆ ਰਹੇ ਨੇ । ਬਾਬਾ ਨਾਨਕ ਟਾਈਟਲ ਹੇਠ ਰਿਲੀਜ਼ ਹੋਣ ਜਾ ਰਹੇ ਇਸ ਧਾਰਮਿਕ ਗੀਤ ਦੇ ਬੋਲ ਬਲਜੀਤ ਸਿੰਘ ਘਰੂਣ ਨੇ ਲਿਖੇ ਹਨ ਜਦਕਿ ਮਿਊਜ਼ਿਕ ਗਿਫਟਰੂਲਰਸ ਨੇ ਦਿੱਤਾ ਹੈ ।
https://www.instagram.com/p/B4nCE3BHXRi/
ਇਸ ਧਾਰਮਿਕ ਗੀਤ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ।ਸ਼ੈਰੀ ਮਾਨ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਹੋਰਨਾਂ ਗੀਤਾਂ ਨੂੰ ਸਰੋਤਿਆਂ ਦਾ ਹੁੰਗਾਰਾ ਮਿਲਿਆ ਹੈ ਉਸੇ ਤਰ੍ਹਾਂ ਉਨ੍ਹਾਂ ਦੇ ਇਸ ਧਾਰਮਿਕ ਗੀਤ ਨੂੰ ਵੀ ਸਰੋਤੇ ਪਸੰਦ ਕਰਨਗੇ।
https://www.instagram.com/p/B4F8U8gn-WU/
ਸ਼ੈਰੀ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਯਾਰ ਅਣਮੁੱਲੇ,ਤਿੰਨ ਪੈੱਗ,ਯਾਰ ਛੱਡਿਆ ਸਣੇ ਕਈ ਗੀਤ ਦੇਣ ਵਾਲੇ ਸ਼ੈਰੀ ਮਾਨ ਨੇ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ 'ਚ ਆਪਣੀ ਅਦਾਕਾਰੀ ਵੀ ਵਿਖਾਈ ਹੈ । ਉਹ ਵਧੀਆ ਗਾਇਕ ਹੋਣ ਦੇ ਨਾਲ-ਨਾਲ ਵਧੀਆ ਲੇਖਣੀ ਦੇ ਮਾਲਕ ਵੀ ਹਨ ।