ਸ਼ੈਰੀ ਮਾਨ ਨਾਲ ਹੋਈ ਮਾੜੀ ਹੱਥ ਤਾਂ ਆਇਆ ਪਰ ਮੂੰਹ ਨਾ ਲਗਾਇਆ ,ਵੇਖੋ ਕਿਸ ਤਰ੍ਹਾਂ 

Reported by: PTC Punjabi Desk | Edited by: Shaminder  |  November 03rd 2018 06:04 AM |  Updated: November 03rd 2018 06:04 AM

ਸ਼ੈਰੀ ਮਾਨ ਨਾਲ ਹੋਈ ਮਾੜੀ ਹੱਥ ਤਾਂ ਆਇਆ ਪਰ ਮੂੰਹ ਨਾ ਲਗਾਇਆ ,ਵੇਖੋ ਕਿਸ ਤਰ੍ਹਾਂ 

ਸ਼ੈਰੀ ਮਾਨ ਜਦੋਂ ਆਪਣੀ ਲਾੜੀ ਨੂੰ ਵਿਆਹੁਣ ਲਈ ਗਏ ਤਾਂ ਮੈਰਿਜ ਪੈਲੇਸ ਪਹੁੰਚ ਕੇ ਉਨ੍ਹਾਂ ਨਾਲ ਜੋ ਹੋਇਆ । ਉਸ ਨੂੰ ਜ਼ਿੰਦਗੀ ਭਰ ਵੀ ਉਹ ਸ਼ਾਇਦ ਨਾ ਭੁਲਾ ਸਕਣ । ਕਿਉਂਕਿ ਉੱਥੇ ਵਿਆਹ ਤਾਂ ਠੀਕ ਠਾਕ ਹੋ ਗਿਆ ਪਰ ਜਦੋਂ ਡੋਲੀ ਲੈ ਕੇ ਮੈਰਿਜ ਪੈਲੇਸ ਤੋਂ ਉਹ ਰਵਾਨਾ ਹੋਏ ਅਤੇ ਸ਼ਾਮ ਨੂੰ ਜਦੋਂ ਘਰ ਪਹੁੰਚੇ ਤਾਂ ਡੋਲੀ ਵਿੱਚ ਉਨ੍ਹਾਂ ਦੀ ਲਾੜੀ ਹੁੰਦੀ ਹੀ ਨਹੀਂ ਅਤੇ ਇਸ ਤੋਂ ਬਾਅਦ ਹੀ ਸ਼ੁਰੂ ਹੋ ਜਾਂਦਾ ਹੈ ਨਵਾਂ ਡਰਾਮਾ ।ਇਹ ਫਿਲਮ ਇੱਕ ਰੋਮਾਂਟਿਕ ਕਾਮੇਡੀ ਹੈ ।ਸ਼ੈਰੀ ਮਾਨ ਦੀ ਫਿਲਮ 'ਮੈਰਿਜ ਪੈਲੇਸ' ਤੇਈ ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

ਹੋਰ ਵੇਖੋ : ਯੋ-ਯੋ ਹਨੀ ਸਿੰਘ ਨੇ ਦਿਖਾਈ ਦਰਿਆ-ਦਿਲੀ ਦੇਖੋ ਕਿਸ ਤਰ੍ਹਾਂ

https://www.instagram.com/p/BpqpWvzjsln/

ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦਾ ਇੱਕ ਹੋਰ ਵੀਡਿਓ ਸਾਂਝਾ ਕੀਤਾ ਹੈ । ਸ਼ੈਰੀ ਮਾਨ ਦੀ ਇਸ ਫਿਲਮ ਦਾ ਟ੍ਰੇਲਰ ਪਿਛਲੇ ਦਿਨੀਂ ਹੀ ਰਿਲੀਜ਼ ਹੋਇਆ ਹੈ  ।ਫਿਲਮ ਦਾ ਟ੍ਰੇਲਰ ਬੇਹੱਦ ਰੋਚਕ ਹੈ । ਇਸ ਵਿੱਚ ਨੱਬੇ ਦੇ ਦਹਾਕੇ ਦੀ ਗੱਲ ਕੀਤੀ ਗਈ ਹੈ ਜਦੋਂ ਵਾਟਸਐੱਪ ਅਤੇ ਸੰਚਾਰ ਦੇ ਸਾਧਨ ਬਹੁਤ ਹੀ ਸੀਮਤ ਸਨ ਅਤੇ ਲੋਕਾਂ ਨੂੰ ਆਪਣੇ ਸੁਨੇਹੇ ਖਾਸ ਕਰਕੇ ਪ੍ਰੇਮੀ ਜੋੜਿਆਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਜਾਂ ਤਾਂ ਚਿੱਠੀਆਂ ਦਾ ਇਸਤੇਮਾਲ ਕਰਨਾ ਪੈਂਦਾ ਸੀ ਜਾਂ ਫਿਰ ਵਾਰ ਵਾਰ ਫੋਨ ਘੁੰਮਾਉਣਾ ਪੈਂਦਾ ਸੀ ।

sharry maan new movie

ਸ਼ੈਰੀ ਮਾਨ ਦੀ ਲੁਕ ਇਸ ਵਾਰ ਬਦਲੀ-ਬਦਲੀ ਨਜ਼ਰ ਆ ਰਹੀ ਹੈ ਅਤੇ ਉਹ ਇੱਕ ਨਵੇਂ ਹੀ ਰੂਪ 'ਚ ਨਜ਼ਰ ਆਉਣਗੇ ।ਜਿਸ 'ਚ ਫਿਲਮ 'ਚ ਪ੍ਰੇਮ ਕਹਾਣੀ ਦੇ ਨਾਲ-ਨਾਲ ਜਸਵਿੰਦਰ ਭੱਲਾ ਅਤੇ ਹਾਰਬੀ ਸੰਘਾ ਆਪਣੇ ਹਾਸੋ ਹੀਣੇ ਡਾਇਲਾਗਸ ਨਾਲ ਲੋਕਾਂ ਦਾ ਦਿਲ ਪਰਚਾਉਣਗੇ ।ਰੋਮਾਂਟਕਿ ਕਾਮੇਡੀ ਹੈ । ਇਸ ਫਿਲਮ 'ਚ ਨੱਬੇ ਦੇ ਦਹਾਕੇ ਦੀ ਗੱਲ ਕੀਤੀ ਗਈ ਹੈ ਜਦੋਂ ਪੰਜਾਬ ਦੇ ਲੋਕਾਂ 'ਚ ਮੈਰਿਜ ਪੈਲੇਸਾਂ 'ਚ ਵਿਆਹ ਕਰਨ ਦਾ ਚਲਨ ਸ਼ੁਰੂ ਹੋਇਆ ਸੀ ਅਤੇ ਘਰਾਂ ਦੀ ਬਜਾਏ ਮੈਰਿਜ ਪੈਲੇਸਾਂ 'ਚ ਵਿਆਹ ਕਰਨ ਦਾ ਕਰੇਜ਼ ਲੋਕਾਂ 'ਚ ਕਾਫੀ ਸੀ । ਫਿਲਮ ੨੩ ਨਵੰਬਰ ਨੂੰ ਰਿਲੀਜ਼ ਹੋਵੇਗੀ

sharry maan new movie sharry maan new movie

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network