ਸ਼ੈਰੀ ਮਾਨ ਦੀ 'ਬਰਾਤ ਬੰਦੀ' ਫਿਲਮ ਦਾ ਪੋਸਟਰ ਜਾਰੀ ,ਸ਼ੈਰੀ ਮਾਨ ਨੇ ਸਾਂਝੀ ਕੀਤੀ ਜਾਣਕਾਰੀ 

Reported by: PTC Punjabi Desk | Edited by: Shaminder  |  October 09th 2018 12:08 PM |  Updated: October 09th 2018 12:08 PM

ਸ਼ੈਰੀ ਮਾਨ ਦੀ 'ਬਰਾਤ ਬੰਦੀ' ਫਿਲਮ ਦਾ ਪੋਸਟਰ ਜਾਰੀ ,ਸ਼ੈਰੀ ਮਾਨ ਨੇ ਸਾਂਝੀ ਕੀਤੀ ਜਾਣਕਾਰੀ 

ਸ਼ੈਰੀ ਮਾਨ ਜਲਦ ਸ਼ੁਰੂ ਕਰ ਰਹੇ ਨੇ ਆਪਣੀ ਨਵੀਂ ਫਿਲਮ 'ਬਰਾਤ ਬੰਦੀ' ਦੀ ਸ਼ੂਟਿੰਗ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਫਿਲਮ  ਦਾ ਪਹਿਲਾ ਪੋਸਟਰ ਸਾਂਝਾ ਕੀਤਾ ਹੈ । ਫਿਲਮ ਦਾ ਨਾਂਅ ਹੈ 'ਬਰਾਤਬੰਦੀ' ।ਇਸ ਫਿਲਮ ਦੀ ਕਹਾਣੀ ਲਹੌਰ ਦੇ ਬਦਰ ਖਾਨ ਨੇ ਲਿਖੀ ਹੈ ਅਤੇ ਇਸ ਫਿਲਮ 'ਚ ਸ਼ੈਰੀ ਮਾਨ ,ਗੁਰਪ੍ਰੀਤ ਘੁੱਗੀ ,ਕਰਮਜੀਤ ਅਨਮੋਲ,ਹੋਬੀ ਧਾਲੀਵਾਲ ,ਅਮਰ ਨੂਰੀ ,ਬੀਐੱਨ ਸ਼ਰਮਾ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।

ਹੋਰ ਵੇਖੋ : ਸ਼ੈਰੀ ਮਾਨ ਜਲਦ ਹਾਜ਼ਰ ਹੋਣਗੇ ਆਪਣੇ ਨਵੇਂ ਟਰੈਕ ‘ਯਾਰ ਛੱਡਿਆ’ ਨਾਲ

https://www.instagram.com/p/BoYyVbnldJg/?hl=en&taken-by=sharrymaan

ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਸ਼ੈਰੀ ਮਾਨ ਨੇ ਲਿਖਿਆ ਕਿ "ਲਹੌਰ ਤੋਂ ਬਦਰ ਖਾਨ ਦੀ ਲਿਖੀ ਹੋਈ ਇਹ ਕਮਾਲ ਦੀ ਮੂਵੀ ਹੈ ਅਤੇ ਪਹਿਲੀ ਵਾਰ ਉਨ੍ਹਾਂ ਨੂੰ ਗੁਰਪ੍ਰੀਤ ਘੁੱਗੀ,ਬੀਐੱਨ ਸ਼ਰਮਾ ਅਤੇ ਅਮਰ ਨੂਰੀ ਸਣੇ ਹੋਰ ਕਈ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ ਅਤੇ ਬਹੁਤ ਖੁਸ਼ੀ ਹੋ ਰਹੀ ਹੈ । ਉਨ੍ਹਾਂ ਅੱਗੇ ਲਿਖਿਆ ਕਿ ਪ੍ਰੋਡਿਊਸਰ ਸਾਹਿਬ ਹਰਜਿੰਦਰ ਸਿੰਘ ਗਰਚਾ ਬਾਈ ਦਾ ਧੰਨਵਾਦ ।

sharry maan

 

 

ਆਰਤੀ ਵਰਮਾ ਅਤੇ ਗੋਗਾ ਵੀਰ ਦੇ ਸਹਿਯੋਗ ਲਈ ਧੰਨਵਾਦ ਪ੍ਰੋਡਿਊਸਰ ਹੋਣ ਦੇ ਨਾਤੇ । ਉਮੀਦ ਹੈ ਕਿ ਤੁਹਾਨੂੰ ਸਭ ਨੂੰ ਇਹ ਫਿਲਮ ਵਧੀਆ ਲੱਗੇਗੀ"। ਇਹ ਫਿਲਮ ਮਾਰਚ 2019 'ਚ ਰਿਲੀਜ਼ ਹੋਵੇਗੀ ਅਤੇ ਸ਼ੈਰੀ ਮਾਨ ਆਪਣੀ ਇਸ ਨਵੀਂ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਨੇ । ਇਸ ਫਿਲਮ ਦੀ ਕਹਾਣੀ ਕਿਸ ਤਰ੍ਹਾਂ ਦੀ ਹੋਵੇਗੀ । ਕਿਸ ਤਰ੍ਹਾਂ ਦਾ ਕਨਸੈਪਟ ਹੋਵੇਗਾ ਇਸ ਬਾਰੇ ਅਜੇ ਕੋਈ ਖੁਲਾਸਾ ਅਜੇ ਸ਼ੈਰੀ ਮਾਨ ਵੱਲੋਂ ਨਹੀਂ ਕੀਤਾ ਗਿਆ ।

sharry maan


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network