ਸ਼ੈਰੀ ਮਾਨ ਨੂੰ ਨਹੀਂ ਆਉਂਦੀ ਹੈ ਅੰਗਰੇਜ਼ੀ,ਵੀਡੀਓ ਸਾਂਝਾ ਕਰ ਕੇ ਦਿੱਤੀ ਜਾਣਕਾਰੀ
ਆਪਣੇ ਗੀਤ ਯਾਰ ਅਣਮੁੱਲੇ punjabi song ,ਹੋਸਟਲ,ਸੋਨੇ ਮੁੱਖੜੇ ਦਾ ਕਿ ਕਰੀਏ ਤੇ ਕਿਊਟ ਮੁੰਡਾ ਦੇ ਲਈ ਮਸ਼ਹੂਰ ਹਨ ਸ਼ੈਰੀ ਮਾਨ sharry | ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਇਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਲੜਕੀ ਓਹਨਾ ਨੂੰ ਹਿੰਦੀ ਚ ਬੋਲ ਰਹੀ ਹੈ ਕਿ ” ਮੁਜੇ ਬਹੁਤ ਅੱਛਾ ਲਗ ਰਿਹਾ ਹੈ ” ਅਤੇ ਅੱਗੋਂ ” ਸ਼ੈਰੀ ਮਾਨ ” ਕਹਿ ਰਹੇ ਹਨ ਕਿ ” ਪੰਜਾਬੀ ਬੋਲ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ” ਸ਼ੈਰੀ ਮਾਨ ” ਦਾ ਇਹ ਮਜਾਕੀਆ ਵੀਡੀਓ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ|
https://www.instagram.com/p/BnB91EIFJCg/
ਬਹੁਤ ਹੀ ਜਲਦੀ ” ਸ਼ੈਰੀ ਮਾਨ ” ਆਪਣੀ ਇੱਕ ਹੋਰ ਨਵੀਂ ਪੰਜਾਬੀ ਫ਼ਿਲਮ ” ਮੈਰਿਜ ਪੈਲੇਸ ” ਲੈਕੇ ਆ ਰਹੇ ਹਨ | ਇਸ ਫ਼ਿਲਮ ਦੇ ਵਿੱਚ ” ਸ਼ੈਰੀ ਮਾਨ ” ਦੇ ਨਾਲ ” ਪਾਇਲ ਰਾਜਪੂਤ ” ਮੁਖ ਭੂਮਿਕਾ ਵਿੱਚ ਨਜ਼ਰ ਆਉਣਗੇ | ਤੁਹਾਨੂੰ ਦੱਸ ਦਈਏ ਕਿ ਇਹ ਫ਼ਿਲਮ 28 ਸਤੰਬਰ ਨੂੰ ਰਿਲੀਜ ਹੋਣ ਜਾ ਰਹੀ ਹੈ | ਜੇਕਰ ਆਪਾਂ ” ਸ਼ੈਰੀ ਮਾਨ ” ਦੀ ਗਾਇਕੀ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੈ ਕਿ ਹਨ ਨੇਂ ਆਪਣੀ ਗਾਇਕੀ ਦੀਆ ਧੁੱਮਾਂ ਦੇਸ਼ਾ ਵਿਦੇਸ਼ਾ ਵਿੱਚ ਪਾਈਆਂ ਹੋਈਆਂ ਹਨ | ਕੁੱਝ ਦਿਨ ਪਹਿਲਾ ਇਹਨਾਂ ਦਾ ਇੱਕ ਨਵਾਂ ਗੀਤ ” ਯਾਰ ਜਿਗਰੀ ਕਸੂਤੀ ਡਿਗਰੀ ” ਰਿਲੀਜ ਹੋਇਆ ਸੀ ਜਿਸਨੂੰ ਕਿ ਇਹਨਾਂ ਦੇ ਬਾਕੀ ਗੀਤਾਂ ਵਾਗੂੰ ਬਹੁਤ ਹੀ ਪਿਆਰ ਮਿਲਿਆ ਹੈ | ਗਾਇਕੀ ਦੇ ਨਾਲ ਉਹ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ ਜਿਵੇਂ ਕਿ ” ਇਸ਼ਕ ਗਰਾਰੀ , ਓਏ ਹੋਏ ਪਿਆਰ ਹੋ ਗਿਆ ਆਦਿ ਅਤੇ ਲੋਕਾਂ ਨੂੰ ਇਹਨਾਂ ਦੀਆ ਫ਼ਿਲਮਾਂ ਦੇ ਨਾਲ ਇਹਨਾਂ ਦੀ ਐਕਟਿੰਗ ਨੂੰ ਵੀ ਬਹੁਤ ਪਸੰਦ ਕੀਤਾ ਗਿਆ |