ਪਰਮੀਸ਼ ਵਰਮਾ ਦੇ ਨਾਲ ਚਲ ਰਹੇ ਵਿਵਾਦਾਂ ਵਿਚਾਲੇ ਸ਼ੈਰੀ ਮਾਨ ਦਾ ਨਵਾਂ ਬਿਆਨ, ਕਿਹਾ 'ਇੰਡਸਟਰੀ 'ਚ ਕੋਈ ਦੋਸਤ ਨਹੀਂ...'
Sherry Mann targetes on Parmish Verma: ਪੰਜਾਬੀ ਗਾਇਕ ਸ਼ੈਰੀ ਮਾਨ ਬੀਤੇ ਦਿਨੀਂ ਵਿਵਾਦਾਂ 'ਚ ਘਿਰਦੇ ਨਜ਼ਰ ਆਏ ਜਦੋਂ ਉਨ੍ਹਾਂ ਨੇ ਲਾਈਵ ਆ ਕੇ ਪਰਮੀਸ਼ ਵਰਮਾ ਲਈ ਅਪਸ਼ਬਦ ਬੋਲੇ। ਪਰਮੀਸ਼ ਵਰਮਾ ਅਤੇ ਸ਼ੈਰੀ ਮਾਨ ਵਿਚਾਲੇ ਜਾਰੀ ਵਿਵਾਦ ਨੂੰ ਹਰ ਕੋਈ ਜਾਣਦਾ ਹੈ। ਹਾਲ ਹੀ ਵਿੱਚ ਸ਼ੈਰੀ ਮਾਨ ਦੇ ਨਵੇਂ ਇੰਟਰਵਿਊ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਉਨ੍ਹਾਂ ਨੇ ਗੱਲਾਂ-ਗੱਲਾਂ 'ਚ ਪਰਮੀਸ਼ ਵਰਮਾ 'ਤੇ ਨਿਸ਼ਾਨਾ ਸਾਧਿਆ।
Image Source: Instagram
ਸ਼ੈਰੀ ਮਾਨ ਆਪਣੀ ਮਾਂ ਦੀ ਮੌਤ ਦੇ ਗ਼ਮ ਤੋਂ ਹਾਲੇ ਤੱਕ ਉੱਭਰ ਨਹੀਂ ਸਕੇ ਹਨ। ਉਹ ਇੰਨੀਂ ਦਿਨੀਂ ਡਿਪਰੈਸ਼ਨ ਵਿੱਚੋਂ ਲੰਘ ਰਹੇ ਹਨ। ਇਸ ਦਾ ਖੁਲਾਸਾ ਗਾਇਕ ਨੇ ਖ਼ੁਦ ਆਪਣੀ ਇੰਸਟਾਗ੍ਰਾਮ ਪੋਸਟ `ਚ ਕੀਤਾ ਸੀ। ਇਸ ਦੇ ਨਾਲ ਨਾਲ ਉਹ ਹਾਲ ਹੀ `ਚ ਪਰਮੀਸ਼ ਵਰਮਾ ਨਾਲ ਹੋਏ ਵਿਵਾਦ ਕਰਕੇ ਵੀ ਸੁਰਖੀਆਂ `ਚ ਰਹੇ।
ਹਾਲ ਹੀ ਵਿੱਚ ਸ਼ੈਰੀ ਮਾਨ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਹੈ। ਇਸ ਇੰਟਰਵਿਊ ਦੇ ਵਿੱਚ ਉਹ ਮੁੜ ਪਰਮੀਸ਼ ਵਰਮਾਂ 'ਤੇ ਸ਼ਬਦੀ ਵਾਰ ਕਰਦੇ ਨਜ਼ਰ ਆਏ।ਇੰਟਰਵਿਊ ਦੇ ਦੌਰਾਨ ਜਦੋਂ ਸ਼ੋਅ ਦੇ ਐਂਕਰ ਨੇ ਸ਼ੈਰੀ ਮਾਨ ਤੋਂ ਸਵਾਲ ਪੁੱਛਿਆ ਕਿ ਇੰਡਸਟਰੀ `ਚ ਉਨ੍ਹਾਂ ਦਾ ਕੌਣ ਦੋਸਤ ਹੈ? ਇਸ ਤੇ ਮਾਨ ਨੇ ਕਿਹਾ, "ਇੰਡਸਟਰੀ `ਚ ਦੋਸਤੀ ਨਾਂ ਦੀ ਚੀਜ਼ ਦਾ ਕੋਈ ਵਜੂਦ ਹੀ ਨਹੀਂ ਹੈ। ਇੱਥੇ ਰਿਸ਼ਤੇ ਸਿਰਫ਼ ਲੈਣ-ਦੇਣ ਦੇ ਰਿਸ਼ਤੇ ਹਨ। ਮੈਨੂੰ ਇਹ ਚੀਜ਼ ਹੁਣ ਸਮਝ ਲੱਗੀ ਹੈ।"
Image Source: Instagram
ਇਸ ਦੇ ਨਾਲ ਹੀ ਸ਼ੈਰੀ ਮਾਨ ਨੇ ਕਿਹਾ ਕਿ "ਤੁਹਾਡਾ ਸੱਚਾ ਦੋਸਤ ਉਹ ਹੁੰਦਾ ਜੋ ਤੁਹਾਡੀ ਤਾਰੀਫ਼ ਹੀ ਨਹੀਂ ਕਰਦਾ,, ਸਗੋਂ ਜਦੋਂ ਤੁਸੀਂ ਕੁੱਝ ਗ਼ਲਤ ਕਰਦੇ ਹੋ ਤਾਂ ਤੁਹਾਡੀ ਬੁਰਾਈ ਕਰਨ ਤੋਂ ਵੀ ਪਰਹੇਜ਼ ਨਹੀਂ ਕਰਦਾ। ਜਿਹੜਾ ਹਮੇਸ਼ਾ ਤੁਹਾਡੀ ਤਾਰੀਫ਼ ਹੀ ਕਰੀ ਜਾਵੇ, ਉਸ ਤੋਂ ਬਚੋ, ਕਿਉਂਕਿ ਉਹ ਤੁਹਾਡਾ ਸਵਿੱਚ ਦੱਬ ਰਿਹਾ।"
ਦੱਸ ਦਈਏ ਕਿ ਸ਼ੈਰੀ ਮਾਨ ਨੇ ਆਪਣੀ ਇੰਟਰਵਿਊ ਦਾ ਕੁੱਝ ਹਿੱਸਾ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ। ਆਪਣੀ ਇੰਸਟਾ ਸਟੋਰੀ ਉੱਤੇ ਤਸਵੀਰ ਸ਼ੇਅਰ ਕਰਦੇ ਹੋਏ ਸ਼ੈਰੀ ਮਾਨ ਨੇ ਲਿਖਿਆ, 'ਸਵਿੱਚ ਯਾਦ ਰੱਖੀਓ'।
image source: instagram
ਹੋਰ ਪੜ੍ਹੋ: ਜਾਣੋ ਕਿਸ ਪੰਜਾਬੀ ਅਦਾਕਾਰਾ ਨੂੰ ਡੇਟ ਕਰ ਰਹੇ ਨੇ ਰੈਪਰ ਬਾਦਸ਼ਾਹ, ਕਿੰਝ ਚੱਲ ਰਹੀ ਹੈ ਉਨ੍ਹਾਂ ਦੀ ਲਵ ਲਾਈਫ
ਆਪਣੇ ਗਾਇਕੀ ਦੇ ਕਰੀਅਰ ਬਾਰੇ ਗੱਲਬਾਤ ਕਰਦੇ ਹੋਏ ਸ਼ੈਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਹਿਚਾਣ ਦੇ ਲੋਕ ਉਨ੍ਹਾਂ ਨੂੰ ਕਹਿੰਦੇ ਹਨ ਕਿ ਉਹ ਕਲਾਕਾਰ ਬਹੁਤ ਵਧੀਆ ਹਨ, ਪਰ ਉਨ੍ਹਾਂ ਨੂੰ ਕਾਰੋਬਾਰ ਨਹੀਂ ਆਉਂਦਾ। ਸ਼ੈਰੀ ਮਾਨ ਨੇ ਕਿਹਾ ਕਿ ਸੰਗੀਤ ਦੀ ਕਲਾ ਸਿੱਖਣਾ ਕੋਈ ਖੇਡ ਨਹੀਂ ਹੈ, ਇਹ ਕਿਸੇ ਨੂੰ ਇੱਕ ਜਨਮ `ਚ ਨਹੀਂ ਆ ਸਕਦੀ। ਇਸ ਲਈ ਮੈਂ ਹਾਲੇ ਹੋਰ ਸਿੱਖ ਰਿਹਾ ਹਾਂ।
View this post on Instagram