ਕਮਲ ਖੰਗੂਰਾ ਨੇ ਆਪਣੀ ਮਾਂ ਦੀ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ‘ਮੇਰੀ ਤਾਕਤ ਮਾਂ ਤੇ ਕਮਜ਼ੋਰੀ ਵੀ ਏ’
ਕਮਲ ਖੰਗੂਰਾ (Kamal Khangura) ਇੱਕ ਅਜਿਹੀ ਅਦਾਕਾਰਾ ਹੈ । ਜਿਸ ਨੇ 200 ਤੋਂ ਵੀ ਜ਼ਿਆਦਾ ਗੀਤਾਂ ‘ਚ ਕੰਮ ਕੀਤਾ ਹੈ । ਉਹ ਇੰਡਸਟਰੀ ‘ਚ ਲੰਮੇ ਸਮੇਂ ਤੋਂ ਸਰਗਰਮ ਹੈ ਅਤੇ ਹੁਣ ਤੱਕ ਉਹ ਕਈ ਗੀਤਾਂ ‘ਚ ਨਜ਼ਰ ਆ ਚੁੱਕੀ ਹੈ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੀ ਮਾਂ (Mother) ਦੇ ਨਾਲ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੀ ਮਾਂ ਦੇ ਨਾਲ ਪਿਆਰ ਜਤਾਉਂਦੀ ਹੋਈ ਨਜ਼ਰ ਆ ਰਹੀ ਹੈ ।
image From instagram
ਹੋਰ ਪੜ੍ਹੋ : ਕਮਲ ਖੰਗੂਰਾ ਦੀ ਵੈਡਿੰਗ ਐਨੀਵਰਸਰੀ ’ਤੇ ਜਾਣੋਂ ਕਿਉਂ ਉਹ ਕਈ ਸਾਲ ਇੰਡਸਟਰੀ ’ਚੋਂ ਰਹੀ ਗਾਇਬ
ਇਸ ਵੀਡੀਓ ਨੂੰ ਉੇਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਵੀਡੀਓ ‘ਚ ਪਿੱਛੇ ਇੱਕ ਡਾਈਲੌਗ ਚੱਲ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਮੇਰੀ ਤਾਕਤ ਵੀ ਮਾਂ ਤੇ ਮੇਰੀ ਕਮਜ਼ੋਰੀ ਏ, ਮੈਨੂੰ ਹਸਾ ਕੇ ਕਈ ਵਾਰ ਰੋਈ ਵੀ ਏ। ਮੇਰਾ ਵੀ ਦੁੱਖ ਸਹਿ ਲੈਣਾ ਆਪਣਾ ਦੁੱਖ ਮੂੰਹੋਂ ਨਾ ਕਹਿਣਾ, ਮਾਂ ਦਾ ਕਰਜ਼ ਮੈਂਥੋਂ ਕਿੱਥੇ ਲਹਿਣਾ’।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਵੀਡੀਓ ‘ਤੇ ਕਮੈਂਟਸ ਕਰਕੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਕਮਲ ਖੰਗੂਰਾ ਨੇ ਬਹੁਤ ਹੀ ਛੋਟੀ ਉਮਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਕੰਮ ਦੇ ਕਾਰਨ ਉਸ ਨੇ ਆਪਣੀ ਪੜ੍ਹਾਈ ਵੀ ਵਿਚਾਲੇ ਹੀ ਛੱਡ ਦਿੱਤੀ ਸੀ ਅਤੇ ਆਪਣੀ ਪੜ੍ਹਾਈ ਨੂੰ ਪੂਰਾ ਕਰਨ ਦੇ ਲਈ ਕਮਲ ਖੰਗੂਰਾ ਨੇ ਕਈ ਸਾਲ ਇੰਡਸਟਰੀ ਤੋਂ ਦੂਰੀ ਵੀ ਬਣਾ ਲਈ ਸੀ । ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ 2014 ‘ਚ ਵਿੱਕੀ ਸ਼ੇਰਗਿੱਲ ਦੇ ਨਾਲ ਵਿਆਹ ਕਰਵਾ ਲਿਆ ਸੀ । ਕਮਲ ਖੰਗੂਰਾ ਬਤੌਰ ਮਾਡਲ ਹੁਣ ਕਈ ਗੀਤਾਂ 'ਚ ਨਜ਼ਰ ਆ ਰਹੀ ਹੈ ।
View this post on Instagram