‘Shareek 2’ ਫ਼ਿਲਮ ਦਾ ਨਵਾਂ ਗੀਤ ‘Piche Piche Jatt’ ਛਾਇਆ ਟਰੈਂਡਿੰਗ ‘ਚ, ਦੇਖਣ ਨੂੰ ਮਿਲ ਰਹੀ ਹੈ ਦੇਵ ਖਰੌੜ ਤੇ ਸ਼ਰਨ ਕੌਰ ਦੀ ਰੋਮਾਂਟਿਕ ਕਮਿਸਟਰੀ

Reported by: PTC Punjabi Desk | Edited by: Lajwinder kaur  |  June 21st 2022 11:38 AM |  Updated: June 21st 2022 11:38 AM

‘Shareek 2’ ਫ਼ਿਲਮ ਦਾ ਨਵਾਂ ਗੀਤ ‘Piche Piche Jatt’ ਛਾਇਆ ਟਰੈਂਡਿੰਗ ‘ਚ, ਦੇਖਣ ਨੂੰ ਮਿਲ ਰਹੀ ਹੈ ਦੇਵ ਖਰੌੜ ਤੇ ਸ਼ਰਨ ਕੌਰ ਦੀ ਰੋਮਾਂਟਿਕ ਕਮਿਸਟਰੀ

ਦੇਵ ਖਰੌੜ ਅਤੇ ਜਿੰਮੀ ਸ਼ੇਰਗਿੱਲ ਸਟਾਰਰ ਫ਼ਿਲਮ ਸ਼ਰੀਕ-2 ਦਾ ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਦੀ ਨਜ਼ਰ ਹੋ ਗਿਆ ਹੈ। ਫ਼ਿਲਮ ਦੇ ਟ੍ਰੇਲਰ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ  ਦੌਰਾਨ ਫ਼ਿਲਮ ਦਾ ਪਹਿਲਾ ਗਾਣਾ ‘ਪਿੱਛੇ-ਪਿੱਛੇ ਜੱਟ’ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਜੀ ਹਾਂ ਰੋਮਾਂਟਿਕ ਤੇ ਐਕਸ਼ਨ ਗੀਤ ਨੂੰ ਦਿਲਪ੍ਰੀਤ ਢਿੱਲੋਂ ਤੇ ਹਾਰਪੀ ਗਿੱਲ ਨੇ ਗਾਇਆ ਹੈ।

ਹੋਰ ਪੜ੍ਹੋ : ‘Tu Te Mai’ ਗੀਤ ਰਾਜ ਰਣਜੋਧ ਦੀ ਆਵਾਜ਼ ‘ਚ ਹੋਇਆ ਰਿਲੀਜ਼, ਇੱਕ-ਦੂਜੇ ਨਾਲ ਰੋਮਾਂਟਿਕ ਹੁੰਦੇ ਨਜ਼ਰ ਆ ਰਹੇ ਨੇ ਨੀਰੂ ਤੇ ਗੁਰਨਾਮ

'ਪਿੱਛੇ ਪਿੱਛੇ ਜੱਟ' ਗੀਤ ਨੂੰ ਫ਼ਿਲਮ 'ਚ ਦੇਵ ਖਰੌੜ ਤੇ ਅਦਾਕਾਰਾ ਸ਼ਰਨ ਕੌਰ ਉੱਤੇ ਫਿਲਮਾਇਆ ਗਿਆ ਹੈ। ਗਾਣੇ ਦੇ ਵੀਡੀਓ ਚ ਮੇਲਾ ਦੇਖਿਆ ਗਿਆ ਹੈ ਜਿੱਥ ਸ਼ਰਨ ਕੌਰ ਆਪਣੀ ਸਹੇਲੀਆਂ ਦੇ ਨਾਲ ਘੁੰਮਣ ਆਈ ਹੋਈ ਹੈ ਤੇ ਦੇਵ ਖਰੌੜ ਵੀ ਆਪਣੀ ਮਹਿਬੂਬਾ ਨੂੰ ਦੇਖਣ ਆਇਆ ਹੋਇਆ । ਵੀਡੀਓ 'ਚ ਦੇਵ ਖਰੌੜ ਆਪਣੇ ਪਿਆਰ ਦੇ ਇਜ਼ਹਾਰ ਦੇ ਨਾਲ ਆਪਣਾ ਐਕਸ਼ਨ ਅੰਦਾਜ਼ ਵੀ ਦਿਖਾ ਰਹੇ ਹਨ।

ਜੇ ਗੱਲ ਕਰੀਏ ਗੀਤ ਦੇ ਬੋਲ ਤਾਂ ਉਹ ਕਪਤਾਨ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਇਸ ਗੀਤ ਨੂੰ ਵ੍ਹਾਈਟ ਹਿੱਲ ਦੇ ਲੇਬਲ ਹੇਠ ਰਿਲੀਜ਼ ਕੀਤਾ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਇਹ ਗੀਤ ਟਰੈਂਡਿੰਗ ‘ਚ ਛਾਇਆ ਹੋਇਆ ਹੈ।

dev kharoud new pic

ਦੇਵ ਖਰੌੜ ਅਤੇ ਜਿੰਮੀ ਸ਼ੇਰਗਿੱਲ ਤੋਂ ਇਲਾਵਾ ਫ਼ਿਲਮ ‘ਚ ਯੋਗਰਾਜ ਸਿੰਘ, ਮੁਕੁਲ ਦੇਵ, ਸ਼ਰਨ ਕੌਰ, ਮਹਾਵੀਰ ਭੁੱਲਰ, ਅਮਰ ਨੂਰੀ, ਸੁਨੀਤਾ ਧੀਰ ਤੋਂ ਇਲਾਵਾ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਨਜ਼ਰ ਆਉਣਗੇ। ਨਵਨੀਅਤ ਸਿੰਘ ਵੱਲੋ ‘ਸ਼ਰੀਕ-2’ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ  ਇੰਦਰਪਾਲ ਸਿੰਘ ਵੱਲੋਂ ਫ਼ਿਲਮ ਦੀ ਕਹਾਣੀ ਨੂੰ ਲਿਖਿਆ ਗਿਆ ਹੈ।

shareek 2 song

ਜ਼ਮੀਨ ਤੇ ਮਾਣ ਦੀ ਕਹਾਣੀ ਵਾਲੀ ਸ਼ਰੀਕ 2 8 ਜੁਲਾਈ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਸਿਨੇਮਾ ਘਰਾਂ ਚ ਰਿਲੀਜ਼ ਹੋ ਜਾਵੇਗੀ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਕਾਫੀ ਉਤਸੁਕ ਹਨ। ਸਾਲ 2015 ‘ਚ ਆਈ ਫ਼ਿਲਮ ‘ਸ਼ਰੀਕ’ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network