ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ, ਪੜ੍ਹੋ ਪੂਰੀ ਖ਼ਬਰ

Reported by: PTC Punjabi Desk | Edited by: Pushp Raj  |  June 13th 2022 09:55 AM |  Updated: June 13th 2022 09:55 AM

ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ, ਪੜ੍ਹੋ ਪੂਰੀ ਖ਼ਬਰ

Bollywood Drug Case: ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਬੈਂਗਲੁਰੂ ਪੁਲਿਸ ਨੇ ਐਤਵਾਰ ਰਾਤ ਨੂੰ ਇੱਕ ਪਾਰਟੀ ਦੌਰਾਨ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਹੈ।

Shraddha Kapoor's brother Siddhanth Kapoor detained for drug abuse Image Source: Twitter

ਬੈਂਗਲੁਰੂ ਪੁਲਿਸ ਨੇ ਦੱਸਿਆ ਕਿ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਬੀਤੀ ਰਾਤ ਬੈਂਗਲੁਰੂ ਦੇ ਇੱਕ ਹੋਟਲ ਵਿੱਚ ਰੇਵ ਪਾਰਟੀ ਦੌਰਾਨ ਪੁਲਿਸ ਨੇ ਛਾਪੇਮਾਰੀ ਦੌਰਾਨ ਹਿਰਾਸਤ ਵਿੱਚ ਲਿਆ ਸੀ। ਪੁਲਿਸ ਨੇ ਕਿਹਾ, "ਉਹ ਉਨ੍ਹਾਂ 6 ਲੋਕਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਕਥਿਤ ਤੌਰ 'ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਪਾਇਆ ਗਿਆ ਸੀ।"

ਜਾਣਕਾਰੀ ਮੁਤਾਬਕ ਪੁਲਿਸ ਨੂੰ ਇਸ ਪਾਰਟੀ ਬਾਰੇ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਬੈਂਗਲੁਰੂ ਦੇ ਐੱਮਜੀ ਰੋਡ 'ਤੇ ਸਥਿਤ ਇੱਕ ਹੋਟਲ 'ਚ ਛਾਪੇਮਾਰੀ ਕੀਤੀ, ਇੱਥੇ ਇੱਕ ਪਾਰਟੀ ਹੋ ਰਹੀ ਸੀ। ਇਸ ਦੌਰਾਨ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਸ਼ੱਕੀ ਵਿਅਕਤੀਆਂ ਦੇ ਸੈਂਪਲ ਭੇਜੇ।

Shraddha Kapoor's brother Siddhanth Kapoor detained for drug abuse Image Source: Twitter

ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਦਾ ਸੈਂਪਲ ਵੀ ਉਨ੍ਹਾਂ ਛੇ ਵਿੱਚ ਸ਼ਾਮਲ ਸੀ ਜੋ ਕਿ ਨਸ਼ੇ ਦਾ ਸੇਵਨ ਕਰਨ ਦੇ ਦੋਸ਼ੀ ਪਾਏ ਗਏ ਹਨ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਨ੍ਹਾਂ ਨੇ ਨਸ਼ੇ ਦਾ ਸੇਵਨ ਕੀਤਾ ਅਤੇ ਫਿਰ ਪਾਰਟੀ 'ਚ ਆਏ ਜਾਂ ਪਾਰਟੀ ਦੌਰਾਨ ਹੋਟਲ 'ਚ ਨਸ਼ੇ ਦਾ ਸੇਵਨ ਕੀਤਾ।

Shraddha Kapoor's brother Siddhanth Kapoor detained for drug abuse Image Source: Twitter

ਇਸ ਤੋਂ ਪਹਿਲਾਂ, ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਤੌਰ 'ਤੇ ਡਰੱਗਜ਼ ਰੱਖਣ ਦੇ ਮਾਮਲੇ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਦੁਆਰਾ ਸ਼ਰਧਾ ਕਪੂਰ ਸਣੇ ਹੋਰਨਾਂ ਕਈ ਬਾਲੀਵੁੱਡ ਸੈਲੇਬਸ ਤੋਂ ਪੁੱਛਗਿੱਛ ਕੀਤੀ ਗਈ ਸੀ। ਹਾਲਾਂਕਿ, ਕੁਝ ਵੀ ਸਾਬਿਤ ਨਹੀਂ ਹੋ ਸਕਿਆ ਸੀ।

Shraddha Kapoor's brother Siddhanth Kapoor detained for drug abuse Image Source: Twitter

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਜਨਮ ਦਿਨ 'ਤੇ ਪਾਕਿਸਤਾਨ ਤੋਂ ਪਿੰਡ ਮੂਸਾ ਪੁੱਜੇ ਬਜ਼ੁਰਗ, ਸਮਾਧ 'ਤੇ ਜਾ ਕੇ ਦਿੱਤੀ ਸ਼ਰਧਾਂਜਲੀ

ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਕੁਝ ਮਹੀਨੇ ਪਹਿਲਾਂ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਵੀ ਡਰੱਗ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ, ਉਹ ਦੋਸ਼ੀ ਸਾਬਿਤ ਨਹੀਂ ਹੋਇਆ ਸੀ।

Popular Posts

LIVE CHANNELS
DOWNLOAD APP

© 2025 PTC Punjabi. All Rights Reserved.
Powered by PTC Network