Shamshera Review: ਰਣਬੀਰ ਕਪੂਰ ਸਟਾਰਰ ਫਿਲਮ ਸ਼ਮਸ਼ੇਰਾ ਨੂੰ ਮਿਲ ਰਿਹਾ ਹੈ ਦਰਸ਼ਕਾਂ ਦਾ ਭਰਵਾਂ ਹੁੰਗਾਰਾ

Reported by: PTC Punjabi Desk | Edited by: Pushp Raj  |  July 22nd 2022 03:43 PM |  Updated: July 22nd 2022 03:43 PM

Shamshera Review: ਰਣਬੀਰ ਕਪੂਰ ਸਟਾਰਰ ਫਿਲਮ ਸ਼ਮਸ਼ੇਰਾ ਨੂੰ ਮਿਲ ਰਿਹਾ ਹੈ ਦਰਸ਼ਕਾਂ ਦਾ ਭਰਵਾਂ ਹੁੰਗਾਰਾ

Shamshera Review: ਰਣਬੀਰ ਕਪੂਰ, ਸੰਜੇ ਦੱਤ ਅਤੇ ਵਾਣੀ ਕਪੂਰ ਦੀ ਫਿਲਮ ਸ਼ਮਸ਼ੇਰਾ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਰਣਬੀਰ ਕਪੂਰ ਦੇ ਫੈਨਜ਼ ਉਨ੍ਹਾਂ ਨੂੰ ਚਾਰ ਸਾਲ ਬਾਅਦ ਪਰਦੇ 'ਤੇ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਪਹਿਲਾ ਸ਼ੋਅ ਖਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਦਰਸ਼ਕਾਂ ਨੇ ਸਿਨੇਮਾ ਹਾਲ ਤੋਂ ਹੀ ਫਿਲਮ ਦੇ ਰਿਵਿਊ ਦੇਣੇ ਸ਼ੁਰੂ ਕਰ ਦਿੱਤੇ ਹਨ। ਲੋਕ ਰਣਬੀਰ ਅਤੇ ਵਾਣੀ ਦੀ ਸ਼ਲਾਘਾ ਕਰਦੇ ਨਜ਼ਰ ਆ ਰਹੇ ਹਨ।

Image Source: Instagram

ਦੱਸ ਦਈਏ ਕਿ ਫਿਲਮ ਸ਼ਮਸ਼ੇਰਾ ਦੇ ਵਿੱਚ ਰਣਬੀਰ ਕਪੂਰ ਡਬਲ ਰੋਲ ਅਦਾ ਕਰ ਰਹੇ ਹਨ। ਇਸ ਫਿਲਮ ਵਿੱਚ ਰਣਬੀਰ ਇੱਕ ਪਿਤਾ ਦੇ ਰੂਪ 'ਚ ਨਜ਼ਰ ਆ ਰਹੇ ਹਨ ਅਤੇ ਦੂਜੇ ਰੋਲ ਵਿੱਚ ਬੇਟੇ ਦਾ ਕਿਰਦਾਰ ਨਿਭਾ ਰਹੇ ਹਨ। ਵਾਣੀ ਉਨ੍ਹਾਂ ਦੀ ਪ੍ਰੇਮਿਕਾ ਹੈ, ਜਦੋਂਕਿ ਸੰਜੇ ਦੱਤ ਫਿਲਮ 'ਚ ਖਤਰਨਾਕ ਵਿਲੇਨ ਦੀ ਭੂਮਿਕਾ ਨਿਭਾਅ ਰਹੇ ਹਨ।

ਫਿਲਮ ਦੇ ਸ਼ੁਰੂਆਤੀ ਰਿਵੀਊ ਤੋਂ ਇਹ ਸਾਹਮਣੇ ਆਇਆ ਹੈ ਕਿ ਦਰਸ਼ਕਾਂ ਨੂੰ ਇਹ ਫਿਲਮ ਪਸੰਦ ਆ ਰਹੀ ਹੈ। ਰਣਬੀਰ ਕਪੂਰ ਦੇ ਫੈਨਜ਼ ਉਨ੍ਹਾਂ ਮੁੜ ਚਾਰ ਸਾਲਾਂ ਬਾਅਦ ਵੱਡੇ ਪਰਦੇ 'ਤੇ ਦੇਖ ਕੇ ਬੇਹੱਦ ਖੁਸ਼ ਹਨ। ਇੱਕ ਯੂਜ਼ਰ ਨੇ ਟਵਿਟਰ 'ਤੇ ਲਿਖਿਆ- ਫਿਲਮ ਦਾ ਪਹਿਲਾ ਅੱਧ ਬਹੁਤ ਰੋਮਾਂਚਕ ਹੈ। ਸ਼ਮਸ਼ੇਰਾ ਇੱਕ ਦੱਖਣ ਭਾਰਤੀ ਫਿਲਮ ਵੱਲ ਤੇਜ਼ੀ ਨਾਲ ਦੌੜਦਾ ਹੈ, ਕਈ ਡਾਇਲਾਗ ਹਨ ਜਿਨ੍ਹਾਂ 'ਤੇ ਤਾੜੀਆਂ ਵਜਾਉਣੀਆਂ ਚਾਹੀਦੀਆਂ ਹਨ। ਹਾਲਾਂਕਿ ਦੂਜੇ ਹਾਫ 'ਚ ਫਿਲਮ ਥੋੜੀ ਵੱਡੀ ਮਹਿਸੂਸ ਹੋਣ ਲੱਗਦੀ ਹੈ।

Image Source: Instagram

ਫਿਲਮ ਦੇ ਗੀਤਾਂ ਬਾਰੇ ਇੱਕ ਹੋਰ ਯੂਜ਼ਰ ਨੇ ਕਮੈਂਟ ਲਿਖਿਆ। ਉਸ ਨੇ ਟਵੀਟ 'ਚ ਲਿਖਿਆ ਕਿ ਫਿਲਮ ਦੇ ਫਰਸਟ ਹਾਫ ਵਿੱਚ ਇੰਨੇ ਗੀਤ ਕੌਣ ਪਾਉਂਦਾ ਹੈ, ਜਦੋਂ ਕਿ ਉਸ ਸਮੇਂ ਫਿਲਮ ਇੱਕ ਚੰਗੇ ਰਫਤਾਰ 'ਤੇ ਹੈ। ਤੀਜੇ ਯੂਜ਼ਰ ਨੇ ਲਿਖਿਆ, "ਇਸ ਫਿਲਮ 'ਚ ਰੋਮਾਂਸ ਤੋਂ ਲੈ ਕੇ ਕਾਮੇਡੀ ਐਕਸ਼ਨ ਤੱਕ ਇਮੋਸ਼ਨ ਤੱਕ ਸਭ ਕੁਝ ਹੈ। ਹਰ ਸੀਨ ਨੂੰ ਸ਼ਾਨਦਾਰ ਢੰਗ ਨਾਲ ਸ਼ੂਟ ਕੀਤਾ ਗਿਆ ਹੈ !!! ਸ਼ਾਨਦਾਰ ਦਿਸ਼ਾ ਅਤੇ ਮਹਾਨ ਐਗਜ਼ੀਕਿਊਸ਼ਨ ਅਤੇ ਇੱਕ ਬਹੁਤ ਹੀ ਸੰਤੁਸ਼ਟੀਜਨਕ ਅੰਤ। ਰਣਬੀਰ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਫਿਲਮ !"

Image Source: Instagram

ਹੋਰ ਪੜ੍ਹੋ: ਰਣਦੀਪ ਹੁੱਡਾ ਨੇ ਫਿਲਮ 'ਸੁਤੰਤਰ ਵੀਰ ਸਾਵਰਕਰ' ਲਈ ਲਈ ਘਟਾਇਆ 15 ਕਿਲੋ ਵਜ਼ਨ, ਵੇਖੋ ਤਸਵੀਰਾਂ

ਫਿਲਮ ਬਾਰੇ ਗੱਲ ਕਰੀਏ ਤਾਂ ਇਸ ਨੂੰ ਕਰਨ ਮਲਹੋਤਰਾ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਇਹ ਫਿਲਮ ਯਸ਼ਰਾਜ ਫਿਲਮ ਦੇ ਆਦਿਤਿਯਾ ਚੋਪੜਾ ਵੱਲੋਂ ਨਿਰਮਿਤ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਫਿਲਮ ਨੂੰ 150 ਕਰੋੜ ਦੇ ਉੱਤੇ ਦੇ ਬਜਟ 'ਚ ਬਣਾਇਆ ਗਿਆ ਹੈ। ਫਿਲਹਾਲ ਦਰਸ਼ਕਾਂ ਨੂੰ ਇਹ ਫਿਲਮ ਬੇਹੱਦ ਪਸੰਦ ਆ ਰਹੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network