ਸ਼ਮਿਤਾ ਸ਼ੈੱਟੀ ਦਾ ਰਾਕੇਸ਼ ਬਾਪਤ ਨਾਲ ਬ੍ਰੇਕਅੱਪ? ਬਿੱਗ ਬੌਸ 15 ਸਟਾਰ ਅਦਾਕਾਰਾ ਨੇ ਤੋੜੀ ਚੁੱਪੀ
ਬਿੱਗ ਬੌਸ 15 ਖਤਮ ਹੋਣ ਤੋਂ ਬਾਅਦ ਵੀ ਬਾਲੀਵੁੱਡ ਅਦਾਕਾਰਾ ਸ਼ਮਿਤਾ ਸ਼ੈੱਟੀ ਸੁਰਖੀਆਂ 'ਚ ਬਣੀ ਹੋਈ ਹੈ। ਬਿੱਗ ਬੌਸ ਦੌਰਾਨ ਹੀ ਰਾਕੇਸ਼ ਬਾਪਤ ਨਾਲ ਉਨ੍ਹਾਂ ਦੀ ਨੇੜਤਾ ਵਧ ਗਈ ਸੀ। ਸ਼ੋਅ ਖਤਮ ਹੋਣ ਤੋਂ ਬਾਅਦ ਟੀਵੀ ਐਕਟਰ ਰਾਕੇਸ਼ ਬਾਪਤ ਨੂੰ ਵੀ ਸ਼ਮਿਤਾ ਸ਼ੈੱਟੀ ਦੇ ਪਰਿਵਾਰ ਨਾਲ ਕਈ ਵਾਰ ਸਮਾਂ ਬਿਤਾਉਂਦੇ ਹੋਏ ਦੇਖਿਆ ਗਿਆ। ਹਾਲ ਹੀ ਵਿੱਚ ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸ਼ਮਿਤਾ ਸ਼ੈੱਟੀ ਨੇ ਰਾਕੇਸ਼ ਬਾਪਤ ਨਾਲ ਸਾਰੇ ਰਿਸ਼ਤੇ ਖਤਮ ਕਰ ਦਿੱਤੇ ਹਨ।
ਹੋਰ ਪੜ੍ਹੋ : ਪਰਮੀਸ਼ ਵਰਮਾ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‘Zindagi’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ
image From instagram
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸ਼ਮਿਤਾ ਅਤੇ ਰਾਕੇਸ਼ ਨੇ ਕਈ ਮੁੱਦਿਆਂ 'ਤੇ ਵਿਚਾਰ ਨਾ ਮਿਲਣਦੇ ਦੇ ਕਾਰਨ ਵੱਖ ਹੋਣ ਦਾ ਫੈਸਲਾ ਕੀਤਾ ਹੈ। ਇਹ ਦਾਅਵਾ ਸੁਣਨ ਤੋਂ ਬਾਅਦ ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਦੇ ਪ੍ਰਸ਼ੰਸਕਾਂ ਨੂੰ ਵੱਡਾ ਧੱਕਾ ਲੱਗਿਆ । ਜਦੋਂ ਇਹ ਗੱਲ ਸ਼ਮਿਤਾ ਸ਼ੈੱਟੀ ਕੋਲ ਪਹੁੰਚੀ ਤਾਂ ਅਦਾਕਾਰਾ ਨੇ ਇਸ ਮੁੱਦੇ ਉੱਤੇ ਆਪਣੀ ਚੁੱਪੀ ਤੋੜਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ ਹੈ। ਸ਼ਮਿਤਾ ਸ਼ੈੱਟੀ ਨੇ ਇੱਕ ਪੋਸਟ ਰਾਹੀਂ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਬ੍ਰੇਕਅੱਪ ਦੀ ਖਬਰ ਸਿਰਫ ਅਫਵਾਹ ਹੈ।
ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਸ਼ੇਅਰ ਕਰਦੇ ਹੋਏ ਸ਼ਮਿਤਾ ਸ਼ੈੱਟੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਅਤੇ ਰਾਕੇਸ਼ ਬਾਪਤ ਵਿਚਕਾਰ ਸਭ ਕੁਝ ਠੀਕ ਹੈ। ਅਦਾਕਾਰਾ ਨੇ ਲਿਖਿਆ, 'ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਸਾਡੇ ਰਿਸ਼ਤੇ ਨਾਲ ਜੁੜੀਆਂ ਅਜਿਹੀਆਂ ਅਫਵਾਹਾਂ 'ਤੇ ਵਿਸ਼ਵਾਸ ਨਾ ਕਰੋ। ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਸਾਰਿਆਂ ਨੂੰ ਬਹੁਤ ਸਾਰਾ ਪਿਆਰ ਅਤੇ ਹਰ ਕੋਈ ਸਹੀ ਦਿਸ਼ਾ ਲੱਭ ਸਕਦਾ ਹੈ। ਸ਼ਮਿਤਾ ਸ਼ੈੱਟੀ ਦੇ ਇਸ ਬਿਆਨ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਯਕੀਨਨ ਰਾਹਤ ਮਿਲੀ ਹੈ।
ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ 15 ਦੇ ਖਤਮ ਹੁੰਦੇ ਹੀ ਪ੍ਰਸ਼ੰਸਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਤ ਕਦੋਂ ਆਪਣੇ ਵਿਆਹ ਦਾ ਐਲਾਨ ਕਰਨਗੇ? ਦੋਹਾਂ ਦੇ ਵਿਆਹ ਨਾਲ ਜੁੜੀਆਂ ਖਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਰਾਕੇਸ਼ ਇੱਕ ਰੈਸਟੋਰੈਂਟ ਵਿੱਚ ਸ਼ਮਿਤਾ ਸ਼ੈੱਟੀ ਅਤੇ ਉਸਦੀ ਮਾਂ ਦੇ ਨਾਲ ਨਜ਼ਰ ਆਏ ਸੀ। ਅਜਿਹੇ 'ਚ ਲੋਕਾਂ ਨੇ ਇਹ ਵੀ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਸ਼ਮਿਤਾ ਅਤੇ ਰਾਕੇਸ਼ ਨੇ ਹੌਲੀ-ਹੌਲੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੱਸ ਦਈਏ ਸ਼ਮਿਤਾ ਸ਼ੈੱਟੀ ਨੇ ਸਾਲ 2000 ਵਿੱਚ ਆਦਿਤਿਆ ਚੋਪੜਾ ਦੀ ਫ਼ਿਲਮ ਮੁਹੱਬਤੇਂ ਨਾਲ ਬਾਲੀਵੁੱਡ ਵਿੱਚ ਆਪਣਾ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਕਈ ਹੋਰ ਹਿੰਦੀ ਫ਼ਿਲਮਾਂ ‘ਚ ਨਜ਼ਰ ਆਈ ਸੀ। ਪਰ ਕਾਫੀ ਲੰਬੇ ਸਮੇਂ ਤੋਂ ਹੀ ਸ਼ਾਮਿਤਾ ਨੇ ਫ਼ਿਲਮਾਂ ਤੋਂ ਦੂਰੀ ਬਣਾਈ ਹੋਈ ਹੈ । ਪਰ ਬਿੱਗ ਬੌਸ ‘ਚ ਜਾਣ ਤੋਂ ਬਾਅਦ ਉਹ ਕਾਫੀ ਲਾਈਮ ਲਾਈਟ ‘ਚ ਆ ਗਈ ।