ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਸ਼ਾਹਰੁਖ ਖਾਨ ਦਾ ਨਵਾਂ ਲੁੱਕ, ਵੇਖੋ ਤਸਵੀਰਾਂ

Reported by: PTC Punjabi Desk | Edited by: Pushp Raj  |  February 21st 2022 05:50 PM |  Updated: February 21st 2022 05:50 PM

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਸ਼ਾਹਰੁਖ ਖਾਨ ਦਾ ਨਵਾਂ ਲੁੱਕ, ਵੇਖੋ ਤਸਵੀਰਾਂ

ਬਾਲੀਵੁੱਡ 'ਚ ਕਿੰਗ ਖਾਨ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਲਾਈਮਲਾਈਟ ਤੋਂ ਦੂਰ ਹਨ। ਸ਼ਾਹਰੁਖ ਲੰਬੇ ਸਮੇਂ ਤੋਂ ਕਿਸੇ ਫਿਲਮ 'ਚ ਨਜ਼ਰ ਨਹੀਂ ਆਏ ਹਨ। ਅਜਿਹੇ 'ਚ ਉਨ੍ਹਾਂ ਦੇ ਫੈਨਜ਼ ਅਦਾਕਾਰ ਦੀ ਨਵੀਂ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਸ਼ਾਹਰੁਖ ਖਾਨ ਦੀ ਇੱਕ ਨਵੀਂ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਾਹਮਣੇ ਆਈ ਇਸ ਤਸਵੀਰ 'ਚ ਸ਼ਾਹਰੁਖ ਦਾ ਨਵਾਂ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

image From google

ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਵੱਲੋਂ ਸ਼ਾਹਰੁਖ ਖਾਨ ਦੀ ਇਹ ਅਣਦੇਖੀ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ। ਤਸਵੀਰ ਵਿੱਚ ਸ਼ਾਹਰੁਖ ਖਾਨ ਕਾਲੇ ਰੰਗ ਦਾ ਟਕਸੀਡੋ ਪਹਿਨੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਅਦਾਕਾਰ ਇਸ ਫੋਟੋ ਵਿੱਚ ਲੰਬੇ ਵਾਲ ਅਤੇ ਸੌਲਟ ਐਂਡ ਪੇਪਰ ਦਾੜ੍ਹੀ ਵਿੱਚ ਬਹੁਤ ਹੀ ਹੈਂਡਸਮ ਤੇ ਡੈਸ਼ਿੰਗ ਨਜ਼ਰ ਆ ਰਹੇ ਹਨ।

ਫੈਨਜ਼ ਸ਼ਾਹਰੁਖ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਈ ਤਰ੍ਹਾਂ ਦੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤਸਵੀਰ ਦੇ ਸਾਹਮਣੇ ਆਉਣ ਮਗਰੋਂ ਕਈ ਲੋਕ ਇਹ ਅੰਦਾਜ਼ਾ ਲਾ ਰਹੇ ਹਨ ਕਿ ਸ਼ਾਹਰੁਖ ਦਾ ਨਵਾਂ ਲੁੱਕ ਉਨ੍ਹਾਂ ਦੀ ਕਿਸੇ ਆਉਣ ਵਾਲੀ ਫ਼ਿਲਮ ਲਈ ਹੈ।

image Source: Instagram

ਹੋਰ ਪੜ੍ਹੋ : ਦੀਪਿਕਾ ਪਾਦੁਕੋਣ ਨੇ ਰੱਖੀ ਫ਼ਿਲਮ ਗਹਿਰਾਈਆਂ ਦੀ ਸਕਸੈਸ ਪਾਰਟੀ, ਸੋਸ਼ਲ ਮੀਡੀਆ ਯੂਜ਼ਰਸ ਨੇ ਕੀਤਾ ਟ੍ਰੋਲ 

ਹਾਲਾਂਕਿ ਇਸ ਗੱਲ 'ਚ ਕੋਈ ਸੱਚਾਈ ਨਹੀਂ ਹੈ ਤੇ ਨਾਂ ਇਹ ਤਸਵੀਰ ਉਨ੍ਹਾਂ ਦੀ ਫ਼ਿਲਮ ਪਠਾਨ ਜਾਂ ਕਿਸੇ ਹੋਰ ਫ਼ਿਲਮ ਦੀ ਹੈ। ਦਰਅਸਲ ਇਹ ਤਸਵੀਰ ਸ਼ਾਹਰੁਖ ਖਾਨ ਦੀ ਪੁਰਾਣੀ ਤਸਵੀਰ ਹੈ ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਸਾਲ 2017 ਨੂੰ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਲਾਨੀ ਨੇ ਕਲਿੱਕ ਕੀਤੀ ਸੀ ਤੇ ਹੁਣ ਇਸ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ।

image Source: Instagram

ਦੱਸ ਦਈਏ ਕਿ ਸ਼ਾਹਰੁਖ ਖਾਨ ਨੂੰ ਆਖਰੀ ਵਾਰ ਸਾਲ 2018 ਵਿੱਚ ਆਈ ਫਿਲਮ ਜੀਰੋ ਵਿੱਚ ਦਿਖਾਈ ਦਿੱਤੇ ਸੀ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਅਦਾਕਾਰਾ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਵੀ ਨਜ਼ਰ ਆਈ ਸੀ। ਜਲਦ ਹੀ ਸ਼ਾਹਰੁਖ ਖਾਨ ਆਪਣੀ ਨਵੀਂ ਫਿਲਮ ਪਠਾਨ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network