ਸ਼ਾਹਰੁਖ਼ ਖਾਨ ਦੀ 'ਜ਼ੀਰੋ' 'ਤੇ , 30 ਨੂੰ ਹੋਵੇਗੀ ਦਰਜ ਪਟੀਸ਼ਨ ਦੀ ਸੁਣਵਾਈ
ਸ਼ਾਹਰੁਖ਼ ਖਾਨ ਦੀ ਮੋਸਟ ਅਵੇਟਡ ਫਿਲਮ ਇੱਕ ਵਾਰ ਫਿਰ ਵਿਵਾਦਾਂ 'ਚ ਘਿਰ ਗਈ ਹੈ। ਫਿਲਮ ਦੇ ਐਕਟਰ ਸ਼ਾਹਰੁਖ਼ ਖਾਨ , ਅਤੇ ਨਿਰਮਾਤਾਵਾਂ ਖਿਲਾਫ ਦਾਇਰ ਕੀਤੀ ਗਈ ਪਟੀਸ਼ਨ ਦੀ ਸੁਣਵਾਈ ਬੰਬੇ ਹਾਈਕੋਰਟ 'ਚ 30 ਨਵੰਬਰ ਨੂੰ ਕੀਤੀ ਜਾਵੇਗੀ। ਫਿਲਮ ਦਾ ਟਰੇਲਰ ਲੌਂਚ ਹੋਣ ਤੋਂ ਬਾਅਦ ਹੀ 'ਜਿਰੋ' ਵਿਵਾਦਾਂ 'ਚ ਘਿਰੀ ਹੋਈ ਹੈ।
ਦਾਇਰ ਕੀਤੀ ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ ਫਿਲਮ 'ਚ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ। ਵਕੀਲ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਪਟੀਸ਼ਨ ਦਰਜ ਕਰਵਾ ਉਸ ਸੀਨ ਨੂੰ ਹਟਾਉਣ ਦੀ ਮੰਗ ਕੀਤੀ ਹੈ ਜਿਸ 'ਚ ਸ਼ਾਹਰੁਖ਼ ਖਾਨ 'ਕਿਰਪਾਨ' ਪਾ ਕੇ ਭੱਜਦੇ ਨਜ਼ਰ ਆ ਰਹੇ ਹਨ। ਇਸ ਪਟੀਸ਼ਨ 'ਚ ਕੇਂਦਰੀ ਸੀ. ਬੀ. ਐੱਫ. ਸੀ ਕੋਲ ਫਿਲਮ ਨੂੰ ਲਾਇਸੈਂਸ ਨਾ ਦੇਣ ਦੀ ਅਪੀਲ ਕੀਤੀ ਗਈ ਹੈ ਤੇ ਜੇਕਰ ਲਾਇਸੈਂਸ ਜਾਰੀ ਹੋ ਚੁੱਕਿਆ ਹੈ ਤਾਂ ਉਸ ਨੂੰ ਰੱਦ ਕਰਨ ਲਈ ਕਿਹਾ ਗਿਆ ਹੈ।
ਅਸਲ 'ਚ ਫਿਲਮ ਦੇ ਟਰੇਲਰ ਦੇ ਇੱਕ ਸੀਨ 'ਚ ਸ਼ਾਹਰੁਖ ਖਾਨ ਆਪਣੇ ਗਲ਼ 'ਚ ਪੈਸਿਆਂ ਦੀਆਂ ਮਾਲਾ , ਹੱਥ 'ਚ ਤਲਵਾਰ ਫੜ ਕੇ ਅਤੇ ਗੱਲ 'ਚ ਸਿਰੀ ਚੰਦ ਸਾਹਿਬ ਪਾ ਕੇ ਭੱਜ ਦੇ ਨਜ਼ਰ ਆ ਰਹੇ ਹਨ। ਉਹਨਾਂ ਦਾ ਅਜਿਹਾ ਕਰਨ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸਿੱਖਾਂ ਦਾ ਮੰਨਣਾ ਹੈ ਕਿ ਗੱਲ 'ਚ ਕਿਰਪਾਨ ਪਾਉਣਾ ਸਿੱਖ ਰਹਿਤ ਮਰਿਆਦਾ ਦੇ ਅੰਦਰ ਆਉਂਦਾ ਹੈ ਕੋਈ ਵੀ ਵਿਅਕਤੀ ਕਿਰਪਾਨ ਬਿਨਾਂ ਅੰਮ੍ਰਿਤ ਛਕੇ ਨਹੀਂ ਪਾ ਸਕਦਾ।
ਇਸ ਨੂੰ ਲੈ ਕੇ 30 ਨਵੰਬਰ ਨੂੰ ਬੰਬੇ ਹਾਈਕੋਰਟ 'ਚ ਹੋਣੀ ਹੈ। ਹੁਣ ਕੋਰਟ ਹੀ ਤੈਅ ਕਰੇਗਾ ਕਿ ਸ਼ਾਹਰੁਖ ਖਾਨ ਦੀ 'ਜ਼ੀਰੋ' ਫਿਲਮ 'ਚ ਵਿਵਾਦਿਤ ਸੀਨ ਰਹੇਗਾ ਜਾਂ ਫਿਰ ਨਹੀਂ।