ਇੰਟਰਨੈਸ਼ਨਲ ਹੱਗ ਡੇਅ ਦੇ ਮੌਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸ਼ਾਹਰੁਖ ਖ਼ਾਨ ਦੀਆਂ ਤਸਵੀਰਾਂ
ਜੱਫੀ ਪਾਉਣਾ (Hug)ਇੱਕ ਮਿੱਠਾ, ਜਾਦੂਈ ਸੰਕੇਤ ਹੈ ਜੋ ਪਿਆਰ ਅਤੇ ਦੇਖਭਾਲ ਦੇ ਸੰਪੂਰਨ ਪ੍ਰਗਟਾਵੇ ਲਈ ਬਣਾਉਂਦਾ ਹੈ। ਅੱਜ 21 ਜਨਵਰੀ ਨੂੰ ਇੰਟਰਨੈਸ਼ਨਲ ਹੱਗ ਡੇਅ ਮਨਾਇਆ ਜਾਂਦਾ ਹੈ। ਇਸ ਮੌਕੇ ਸੋਸ਼ਲ ਮੀਡੀਆ ਬਾਲੀਵੁੱਡ ਦੇ ਕਿੰਗ ਖਾਨ ਕਹਾਉਣ ਵਾਲੇ ਸ਼ਾਹਰੁਖ ਖ਼ਾਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਇੰਟਰਨੈਸ਼ਨਲ ਹੱਗ ਡੇਅ ਦੇ ਮੌਕੇ ਉੱਤੇ ਰੈਡ ਚਿਲੀਜ਼ ਐਂਟਰਟੇਨਮੈਂਟ ਕੰਪਨੀ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਸ਼ਾਹਰੁਖ ਖਾਨ ਦੀਆਂ ਕੁਝ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ।ਸ਼ਾਹਰੁਖ ਖ਼ਾਨ ਦੀਆਂ ਇਨ੍ਹਾਂ ਤਸਵੀਰਾਂ ਦੇ ਨਾਲ ਇੱਕ ਖ਼ਾਸ ਕੈਪਸ਼ਨ ਵੀ ਦਿੱਤਾ ਗਿਆ ਹੈ। ਕੈਪਸ਼ਨ ਦੇ ਵਿੱਚ ਲਿਖਿਆ ਹੈ, " #InternationalHugDay ਦੇ ਮੌਕੇ ਉੱਤੇ ਤੁਹਾਨੂੰ ਜੱਫੀ ਦਾ ਨਿੱਘ ਭੇਜ ਰਹੇ ਹਾਂ! ??? #ShahRukhKhan #AliaBhatt #Kajol #KritiSanon #irrfankhan #AnushkaSharma
Sending you warmness of hugs as it is #InternationalHugDay! ???#ShahRukhKhan #AliaBhatt #Kajol #KritiSanon #irrfankhan #AnushkaSharma pic.twitter.com/b6bgw5HYY5
— Red Chillies Entertainment (@RedChilliesEnt) January 21, 2022
ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਹਰੁਖ ਖ਼ਾਨ ਦੀਆਂ ਇਹ ਤਸਵੀਰਾਂ ਉਨ੍ਹਾਂ ਦੀਆਂ ਵੱਖ-ਵੱਖ ਫ਼ਿਲਮਾਂ ਤੋਂ ਲਈਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਉਹ ਆਪਣੇ ਸਹਿ ਕਲਾਕਾਰਾਂ ਜਿਵੇਂ ਕਿ ਆਲਿਆ ਭੱਟ, ਕਾਜੋਲ, ਕ੍ਰੀਤੀ ਸੇਨਨ ਆਦਿ ਨੂੰ ਜੱਫੀ ਪਾਉਂਦੇ ਹੋਏ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : ਸੋਸ਼ਲ ਮੀਡੀਆ 'ਤੇ ਛਾਈ ਦੇਸੀ ਪੁਸ਼ਪਾ, ਸਪਨਾ ਚੌਧਰੀ ਅੱਲੂ ਅਰਜੁਨ ਦੀ ਫ਼ਿਲਮ ਦਾ ਡਾਇਲਾਗ ਬੋਲਦੀ ਹੋਈ ਆਈ ਨਜ਼ਰ
ਸੋਸ਼ਲ ਮੀਡੀਆ ਉੱਤੇ ਫੈਨਜ਼ ਸ਼ਾਹਰੁਖ ਖ਼ਾਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਲੋਕ ਕਈ ਤਰ੍ਹਾਂ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਇਸ ਦੌਰਾਨ ਕਈ ਯੂਜ਼ਰਸ ਨੇ ਇਸ ਪੋਸਟ ਉੱਤੇ ਈਮੋਜੀ ਤੇ ਹੋਰਨਾਂ ਗ੍ਰਾਫਿਕਸ ਵਾਲੇ ਕਮੈਂਟ ਕੀਤੇ। ਇੱਕ ਯੂਜ਼ਰ ਨੇ ਲਿਖਿਆ ਮੇਰੇ ਵੱਲੋਂ SRK ਨੂੰ ਵਰਚੂਅਲ ਹਗਸ।
ਸ਼ਾਹਰੁਖ ਖ਼ਾਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਸ਼ਾਹਰੁਖ ਖਾਨ ਪਿਛਲੇ ਲੰਮੇਂ ਸਮੇਂ ਤੋਂ ਸੋਸ਼ਲ ਮੀਡੀਆ ਤੋਂ ਦੂਰ ਸਨ, ਪਰ ਮਹਿਜ਼ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਮੁੜ ਸੋਸ਼ਲ ਮੀਡੀਆ ਉੱਤੇ ਵਾਪਸੀ ਕੀਤੀ ਹੈ। ਜਿਸ ਕਾਰਨ ਉਨ੍ਹਾਂ ਦੇ ਫੈਨਜ਼ ਖੁਸ਼ ਹਨ।