ਬਾਲੀਵੁੱਡ ਦੇ ਕਿੰਗ ਖਾਨ ਦਾ ਅੱਜ ਬਰਥਡੇ ,ਜਨਮ ਦਿਨ 'ਤੇ ਦੇ ਰਹੇ ਨੇ ਦਰਸ਼ਕਾਂ ਨੂੰ ਖਾਸ ਤੋਹਫਾ 

Reported by: PTC Punjabi Desk | Edited by: Shaminder  |  November 02nd 2018 05:04 AM |  Updated: November 02nd 2018 05:04 AM

ਬਾਲੀਵੁੱਡ ਦੇ ਕਿੰਗ ਖਾਨ ਦਾ ਅੱਜ ਬਰਥਡੇ ,ਜਨਮ ਦਿਨ 'ਤੇ ਦੇ ਰਹੇ ਨੇ ਦਰਸ਼ਕਾਂ ਨੂੰ ਖਾਸ ਤੋਹਫਾ 

ਅੱਜ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦਾ ਜਨਮ ਦਿਨ ਹੈ । ਉਨ੍ਹਾਂ ਦਾ ਜਨਮ ਦਿਨ ਅੱਜ ਹੋਰ ਵੀ ਖਾਸ ਹੋਣ ਜਾ ਰਿਹਾ ਹੈ । ਕਿਉਂਕਿ ਅੱਜ ਹੀ ਉਨ੍ਹਾਂ ਦੀ ਫਿਲਮ ਜ਼ੀਰੋ ਦਾ ਟ੍ਰੇਲਰ ਰਿਲੀਜ਼ ਹੋਣ ਜਾ ਰਿਹਾ ਹੈ । ਦੇਰ ਰਾਤ ਬਾਰਾਂ ਵਜੇ ਤੋਂ ਹੀ ਉਨ੍ਹਾਂ ਦੇ ਫੈਨਸ ਵੱਲੋਂ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਲਿਸਾ ਸ਼ੁਰੂ ਹੋ ਗਿਆ ਸੀ । ਸ਼ਾਹਰੁਖ ਖਾਨ ਨੇ ਵੀ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਨ੍ਹਾਂ ਦੀ ਵਧਾਈ ਕਬੂਲਣ ਲਈ ਉਹ ਆਪਣੀ ਛਤ 'ਤੇ ਆਏ ਅਤੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ ।

ਹੋਰ ਵੇਖੋ : ਸ਼ਾਹਰੁਖ ਖਾਨ ਦੀ ਫਿਲਮ ‘ਕੁਛ-ਕੁਛ ਹੋਤਾ ਹੈ’ ਦਾ ਬਾਲ ਕਲਾਕਾਰ ਹੁਣ ਦਿਖਾਈ ਦਿੰਦਾ ਹੈ ਕੁਝ ਇਸ ਤਰ੍ਹਾਂ, ਦੇਖੋ ਵੀਡੀਓ

https://www.youtube.com/watch?v=L2oqGVmzJP8

ਆਪਣੇ ਪਸੰਦੀਦਾ ਅਦਾਕਾਰ ਨੂੰ ਵੇਖ ਕੇ ਉਨ੍ਹਾਂ ਦਾ ਫੈਨਸ ਦੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਰਿਹਾ ।ਸ਼ਾਹਰੁਖ ਖਾਨ ਅਕਸਰ ਆਪਣੇ ਜਨਮ ਦਿਨ ਅਤੇ ਈਦ ਦੇ ਮੌਕੇ 'ਤੇ ਲੋਕਾਂ ਨੂੰ ਮਿਲਦੇ ਹਨ । ਦੇਰ ਰਾਤ ਉਨ੍ਹਾਂ ਦੇ ਘਰ 'ਮੰਨਤ' ਦੇ ਬਾਹਰ ਲੋਕਾਂ ਦੀ ਭੀੜ ਇੱਕਠੀ ਹੋਣੀ ਸ਼ੁਰੂ ਹੋ ਗਈ ਸੀ । ਪਰ ਇਸ ਵਾਰ ਉਨ੍ਹਾਂ ਦਾ ਜਨਮ ਦਿਨ ਹੋਰ ਵੀ ਜ਼ਿਆਦਾ ਖਾਸ ਹੋਣ ਜਾ ਰਿਹਾ ਹੈ । ਕਿਉਂਕਿ ਅੱਜ ਉਨ੍ਹਾਂ ਦੀ ਫਿਲਮ ਜ਼ੀਰੋ ਦਾ ਟ੍ਰੇਲਰ ਰਿਲੀਜ਼ ਹੋਣ ਜਾ ਰਿਹਾ ਹੈ ।

shahrukh-khan shahrukh-khan

ਅਨੰਦ ਐੱਲ ਰਾਏ ਵੱਲੋਂ ਨਿਰਦੇਸ਼ਿਤ ਇਸ ਫਿਲਮ 'ਚ ਸ਼ਾਹਰੁਖ ਖਾਨ ਕਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ । ਟ੍ਰੇਲਰ ਦੇ ਰਿਲੀਜ਼ ਲਈ ਇਸ ਵਾਰ ਖਾਸ ਤਿਆਰੀ ਕੀਤੀ ਗਈ ਹੈ ।ਵਡਾਲਾ ਦੇ ਸਿਨੇਮਾ ਘਰ 'ਚ ਮੇਰਠ ਦੇ ਮਸ਼ਹੂਰ ਘੰਟਾ ਘਰ ਨੂੰ ਡਿਜ਼ਾਇਨ ਕੀਤਾ ਗਿਆ ਹੈ ਅਤੇ ਸਿਰਫ ਏਨਾ ਹੀ ਨਹੀਂ ਸਿਨੇਮਾ ਘਰ ਦੇ ਅੰਦਰ ਮੇਰਠ ਦੀਆਂ ਗਲੀਆਂ ਅਤੇ ਮੇਲੇ ਨੂੰ ਵੀ ਰਿਕ੍ਰਿਏਟ ਕੀਤਾ ਗਿਆ ਹੈ ।

happy-birthday-shahrukh-khan- happy-birthday-shahrukh-khan-

ਇਸ ਦੇ ਨਾਲ ਹੀ ਮੇਰਠ ਦੇ ਪ੍ਰਸਿੱਧ ਅਤੇ ਸਵਾਦੀ ਖਾਣੇ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ । ਹੁਣ ਵੇਖਣਾ ਇਹ ਹੈ ਕਿ ਸ਼ਾਹਰੁਖ ਦਾ ਇਹ ਬਰਥਡੇ ਅੱਜ ਉਨ੍ਹਾਂ ਦੀ ਫਿਲਮ ਲਈ ਕਿੰਨਾ ਕੁ ਲਕੀ ਸਾਬਿਤ ਹੁੰਦਾ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network