ਆਮਿਰ - ਸ਼ਾਹਰੁਖ ਨੇ ਪਹਿਲੀ ਵਾਰ ਕੀਤਾ ਇਕੱਠੇ ਸ਼ਾਨਦਾਰ ਡਾਂਸ , ਦੇਖੋ ਵੀਡੀਓ
ਆਮਿਰ - ਸ਼ਾਹਰੁਖ ਨੇ ਪਹਿਲੀ ਵਾਰ ਕੀਤਾ ਇਕੱਠੇ ਸ਼ਾਨਦਾਰ ਡਾਂਸ , ਦੇਖੋ ਵੀਡੀਓ : ਸ਼ਾਹਰੁਖ ਖਾਨ ਅਤੇ ਆਮਿਰ ਖਾਨ ਬਾਲੀਵੁੱਡ ਦੇ ਦੋ ਦਿੱਗਜ ਖਾਨ ਕਦੇ ਵੱਡੇ ਪਰਦੇ ਤਾਂ ਇਕੱਠੇ ਨਜ਼ਰ ਨਹੀਂ ਆਏ ਪਰ ਰਾਜਸਥਾਨ 'ਚ ਚੱਲ ਰਹੇ ਦੇਸ਼ ਦੇ ਸਭ ਤੋਂ ਵੱਡੇ ਵਿਆਹ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦੇ ਵਿਆਹ 'ਚ ਸ਼ਾਹਰੁਖ ਖਾਨ ਅਤੇ ਆਮਿਰ ਖਾਨ ਇਕੱਠੇ ਸਟੇਜ ਸਾਂਝੀ ਕਰਦੇ ਹੋਏ ਇੱਕ ਗਾਣੇ 'ਤੇ ਝੂਮਦੇ ਹੋਏ ਨਜ਼ਰ ਆਏ।
https://www.instagram.com/p/BrLSgKYBuJE/
ਦਰਸ਼ਕਾਂ ਨੂੰ ਇਸ ਜੋੜੀ ਦਾ ਇੰਤਜਾਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੀ ਤੇ ਉਹ ਵੇਖਣ ਨੂੰ ਮਿਲਿਆ ਈਸ਼ਾ ਅੰਬਾਨੀ ਦੀ ਸੰਗੀਤ ਸੇਰੇਮਨੀ 'ਚ ਇਹਨਾਂ ਦੋਨਾਂ ਸਿਤਾਰਿਆਂ ਨੇ ਰੰਗ ਮੰਚ 'ਤੇ ਇਕੱਠੇ ਤਹਿਲਕਾ ਮਚਾ ਦਿੱਤਾ। ਇਸ ਵੱਡੇ ਵਿਆਹ 'ਚ ਦੋਨੋਂ ਬਤੌਰ ਮਹਿਮਾਨ ਪੁੱਜੇ ਸਨ। ਆਮੀਰ ਖਾਨ ਨੇ ਸ਼ਾਹਰੁਖ ਖਾਨ ਦੇ ਨਾਲ ਡਾਂਸ ਪਰਫਾਰਮੈਂਸ ਦੇ ਕੇ ਦੋਨਾਂ ਦੇ ਸਰੋਤਿਆਂ ਦਾ ਦਿਲ ਜਿੱਤ ਲਿਆ। ਦੋਨਾਂ ਨੇ ਕਪੂਰ ਐਂਡ ਸੰਨ ਨਾਮ ਦੀ ਆਈ ਫਿਲਮ ਦੇ ਗੀਤ ਚਲੋ ਨੱਚੋ 'ਤੇ ਪਰਫਾਰਮ ਕੀਤਾ।
https://www.instagram.com/p/BrLSQBIhiRu/
ਹੋਰ ਪੜ੍ਹੋ : ਈਸ਼ਾ ਅੰਬਾਨੀ ਦੀ ਪ੍ਰੀ-ਵੈਡਿੰਗ ਵੀਡਿਓ ਵਾਇਰਲ ,ਕਈ ਬਾਲੀਵੁੱਡ ਹਸਤੀਆਂ ਨੇ ਕੀਤੀ ਸ਼ਿਰਕਤ ,ਵੇਖੋ ਵੀਡਿਓ
ਇਹਨਾਂ ਦੀ ਪਰਫਾਰਮੈਂਸ ਦੇ ਦੌਰਾਨ ਪੂਰਾ ਸਟੇਜ ਭਰਿਆ ਹੋਇਆ ਸੀ ਅਤੇ ਸਾਰੇ ਮਸਤੀ 'ਚ ਡਾਂਸ ਕਰ ਰਹੇ ਸਨ। ਆਮਿਰ ਦੇ ਨਾਲ ਡਾਂਸ ਕਰਨ ਤੋਂ ਇਲਾਵਾ ਸ਼ਾਹਰੁਖ ਨੇ ਗੌਰੀ ਖਾਨ ਦੇ ਨਾਲ ਵੀ ਡਾਂਸ ਕੀਤਾ।ਦੱਸ ਦਈਏ ਕਿ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ ਜਦੋਂ ਕਿੰਗ ਖਾਨ ਆਪਣੀ ਕੁਈਨ ਦੇ ਨਾਲ ਪਰਫਾਰਮ ਕਰਦੇ ਦਿਖਦੇ ਹਨ।
https://www.instagram.com/p/BrP26eHhhCH/
ਹੋਰ ਪੜ੍ਹੋ : ਜਾਣੋ ਸੋਨਾਲੀ ਬੇਂਦਰੇ ਨੇ ਦੇਸ਼ ਵਾਪਸੀ ਤੋਂ ਬਾਅਦ ਸਭ ਤੋਂ ਪਹਿਲਾਂ ਕਿਸ ਨੂੰ ਗਲੇ ਲਗਾਇਆ
ਅਜਿਹੇ 'ਚ ਇਹ ਮੌਕਾ ਸਾਰਿਆਂ ਲਈ ਕਾਫ਼ੀ ਖਾਸ ਸੀ। ਸ਼ਾਹਰੁੱਖ ਨੇ ਗੌਰੀ ਦੇ ਨਾਲ ਦਿੱਲੀ ਵਾਲੀ ਗਰਲਫਰੇਂਡ ਗਾਣੇ ਉੱਤੇ ਪਰਫਾਰਮ ਕੀਤਾ। ਇਸ ਗੀਤ ਦੀ ਹੀਰੋ ਯਾਨੀ ਕਿ ਰਣਬੀਰ ਵੀ ਇੱਥੇ ਮੌਜੂਦ ਰਹੇ। ਇਸ ਵਿਆਹ 'ਚ ਪੂਰੀ ਬਾਲੀਵੁੱਡ ਇੰਡਸਟਰੀ ਦਾ ਜਮਾਵੜਾ ਲੱਗਿਆ ਹੋਇਆ ਸੀ ,ਜਿੰਨ੍ਹਾਂ 'ਚ ਰਣਵੀਰ ਦੀਪਿਕਾ , ਐਸ਼ਵਰੀਆ ਅਤੇ ਅਬਿਸ਼ੇਕ ਬੱਚਨ , ਅਮਿਤਾਬ ਬੱਚਨ ਅਤੇ ਨਵੀਂ ਵਿਆਹੀ ਜੋੜੀ ਨਿੱਕ ਅਤੇ ਪ੍ਰਿਅੰਕਾ ਚੋਪੜਾ ਵੀ ਨਜ਼ਰ ਆਏ।