ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਬੱਚਿਆਂ ਨਾਲ ਛੁੱਟੀਆਂ ਮਨਾਉਣ ਲਈ ਪਹੁੰਚੀ ਯੂਰਪ, ਖ਼ੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ
ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਆਪਣੇ ਬੱਚਿਆਂ ਦੇ ਨਾਲ ਛੁੱਟੀਆਂ ਦਾ ਲੁਤਫ ਲੈਣ ਨਿਕਲੀ ਹੋਈ ਹੈ। ਉਹ ਆਪਣੀ ਬੇਟੀ ਮੀਸ਼ਾ ਕਪੂਰ ਅਤੇ ਬੇਟਾ ਜ਼ੈਨ ਕਪੂਰ ਦੇ ਨਾਲ ਇਨ੍ਹੀਂ ਦਿਨੀਂ ਯੂਰਪ 'ਚ ਛੁੱਟੀਆਂ ਬਿਤਾ ਰਹੀ ਹੈ। ਮੀਰਾ ਨੇ ਆਪਣੀ ਸਵਿਟਜ਼ਰਲੈਂਡ ਯਾਤਰਾ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਦਿਖਾਇਆ ਜਾਦੂ, ਆਪਣੇ ਛੋਟੇ ਪੁੱਤਰ ਗੁਰਬਾਜ਼ ਨੂੰ ਕਰ ਦਿੱਤਾ ਗਾਇਬ, ਸ਼ਿੰਦਾ ਤੇ ਪ੍ਰਸ਼ੰਸਕ ਹੋਏ ਹੈਰਾਨ
ਫੋਟੋਆਂ ਵਿੱਚ ਦੂਰ-ਦੂਰ ਤੱਕ ਵਾਦੀਆਂ ਅਤੇ ਸੁੰਦਰ ਪਹਾੜੀ ਨਜ਼ਾਰੇ ਦਿਖਾਈ ਦੇ ਰਹੇ ਹਨ। ਮੀਰਾ ਨੇ ਆਪਣੀਆਂ ਕੁਝ ਸੋਲੋ ਫੋਟੋ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਇਹ ਫੋਟੋ ਉਨ੍ਹਾਂ ਦੇ ਬੇਟੇ ਜ਼ੈਨ ਨੇ ਲਈ ਹੈ। ਆਪਣੀਆਂ ਇਕੱਲੀਆਂ ਤਸਵੀਰਾਂ 'ਚ ਮੀਰਾ ਨੇ ਕੈਮਰੇ ਵੱਲ ਪਿੱਠ ਕਰਕੇ ਪੋਜ਼ ਦਿੱਤੇ ਹਨ।
ਇੱਕ ਫੋਟੋ 'ਚ ਉਹ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਫੋਟੋ ਵਿੱਚ, ਉਹ ਇੱਕ ਕਾਰਡਿਗਨ ਅਤੇ ਗੂੜ੍ਹੇ ਸਨਗਲਾਸ ਦੇ ਨਾਲ ਇੱਕ ਕੈਪ ਪਹਿਨੀ ਹੋਈ ਦਿਖਾਈ ਦੇ ਰਹੀ ਹੈ।
ਕਿਸੇ ਵੀ ਫੋਟੋ ਵਿੱਚ ਮੀਰਾ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ ਕਿਉਂਕਿ ਉਹ ਫੋਟੋ ਲਈ ਪੋਜ਼ ਦੇ ਰਹੀ ਹੈ। ਇਸ ਦੇ ਨਾਲ ਹੀ ਫੋਟੋ 'ਚ ਉਨ੍ਹਾਂ ਦੇ ਪਤੀ ਸ਼ਾਹਿਦ ਕਪੂਰ ਨਜ਼ਰ ਨਹੀਂ ਆ ਰਹੇ ਹਨ। ਇੱਕ ਫੋਟੋ 'ਚ ਜ਼ੈਨ ਵੀ ਨਜ਼ਰ ਆ ਰਿਹਾ ਹੈ ਅਤੇ ਹੱਥ 'ਚ ਸੈਲਫੋਨ ਲੈ ਕੇ ਉਹ ਆਪਣੀ ਮੰਮੀ ਮੀਰਾ ਦੀਆਂ ਤਸਵੀਰਾਂ ਕਲਿੱਕ ਕਰ ਰਿਹਾ ਹੈ।
ਮੀਰਾ ਨੇ ਆਪਣੀ ਇਹ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ, ''ਹੈਪੀ ਹਸੀਨ ਵਾਦੀਆਂ... #serialphotobomberisback" । ਇਸ ਪੋਸਟ ਉੱਤੇ ਉਨ੍ਹਾਂ ਦੇ ਪ੍ਰਸ਼ੰਸਕ ਕਮੈਂਟ ਕਰਕੇ ਤਾਰੀਫ ਕਰ ਰਹੇ ਹਨ।
ਦੱਸ ਦਈਏ ਪਿੱਛੇ ਜਿਹੇ ਮੀਰਾ ਰਾਜਪੂਤ ਆਪਣੀ ਸਹੇਲੀਆਂ ਦੇ ਨਾਲ ਦੁਬਈ ‘ਚ ਛੁੱਟੀਆਂ ਬਿਤਾ ਕੇ ਆਈ ਸੀ। ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀਆਂ ਕੀਤੀਆਂ ਸਨ।
View this post on Instagram