ਸ਼ਾਹਿਦ ਕਪੂਰ ਦੀ ਫਿਲਮ ਦਾ ਵੇਖੋ ਫ੍ਰਸਟ ਲੁੱਕ, ਨਵੇਂ ਅੰਦਾਜ਼ 'ਚ ਦਿਖਾਈ ਦੇਣਗੇ ਸ਼ਾਹਿਦ 

Reported by: PTC Punjabi Desk | Edited by: Rupinder Kaler  |  October 26th 2018 11:52 AM |  Updated: October 26th 2018 11:52 AM

ਸ਼ਾਹਿਦ ਕਪੂਰ ਦੀ ਫਿਲਮ ਦਾ ਵੇਖੋ ਫ੍ਰਸਟ ਲੁੱਕ, ਨਵੇਂ ਅੰਦਾਜ਼ 'ਚ ਦਿਖਾਈ ਦੇਣਗੇ ਸ਼ਾਹਿਦ 

ਸ਼ਾਹਿਦ ਕਪੂਰ ਹੁਣ ਸਾਉਥ ਇੰਡੀਅਨ ਸਟਾਈਲ ਵਿੱਚ ਲੋਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ ਕਿਉਂਕਿ ਹੁਣ ਉਹ ਸਾਉਥ ਦੀ ਫ਼ਿਲਮ 'ਅਰਜੁਨ ਰੈੱਡੀ' ਦੇ ਹਿੰਦੀ ਰੀਮੇਕ ਦੀ ਸ਼ੂਟਿੰਗ 'ਚ ਰੁੱਝ ਗਏ ਹਨ।ਇਸ ਫਿਲਮ ਵਿੱਚ ਸ਼ਾਹਿਦ ਨਾਲ ਕਿਆਰਾ ਅਡਵਾਨੀ ਪਿਆਰ ਦੀਆਂ ਪੀਂਘਾਂ ਝੂਟਦੀ ਨਜ਼ਰ ਆਵੇਗੀ । ਇਸ ਫਿਲਮ ਨੂੰ ਲੈ ਕੇ ਸ਼ਾਹਿਦ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ, ਫ਼ਿਲਮ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਕਿਸੇ ਨੂੰ ਨਹੀਂ ਪਤਾ ਸੀ ਪਰ ਹੁਣ ਇਸ ਦੇ ਨਾਂ ਦਾ ਐਲਾਨ ਹੋ ਗਿਆ ਹੈ।

ਹੋਰ ਵੇਖੋ : ਗੌਰੀ ਦੇ ਮਾਪਿਆਂ ਨੂੰ ਇੰਪ੍ਰੈੱਸ ਕਰਨ ਲਈ ਸ਼ਾਹਰੁਖ ਨੂੰ ਲੱਗੇ ਸਨ ਪੰਜ ਸਾਲ ,ਜਾਣੋ ਕੌਣ ਬਣਿਆ ਸੀ ਅੜਿੱਕਾ

Shahid took to social media to share the official name and poster of the movie. Shahid took to social media to share the official name and poster of the movie.

ਸ਼ਾਹਿਦ ਦੀ ਇਹ ਫ਼ਿਲਮ 'ਕਬੀਰ ਸਿੰਘ' ਦੇ ਨਾਂ ਨਾਲ ਰਿਲੀਜ਼ ਹੋਵੇਗੀ ਤੇ ਇਸ ਸਭ ਦੀ ਜਾਣਕਾਰੀ ਖੁਦ ਸ਼ਾਹਿਦ ਨੇ ਦਿੱਤੀ ਹੈ । ਸ਼ਾਹਿਦ ਨੇ ਆਪਣੇ ਟਵਿਟਰ ਅਕਾਉਂਟ 'ਤੇ ਪੋਸਟ ਸ਼ੇਅਰ ਕੀਤੀ ਹੈ।ਇਸ ਪੋਸਟ ਵਿੱਚ ਸ਼ਾਹਿਦ ਨੇ ਫਿਲਮ ਦੀ ਪਹਿਲੀ ਝਲਕ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ  *ਅਰਜੁਨ ਰੈਡੀ ਨੂੰ ਬਹੁਤ ਪਿਆਰ ਤੇ ਹੁੰਗਾਰਾ ਮਿਲਿਆ, ਪਰ ਹੁਣ ਕਬੀਰ ਸਿੰਘ ਦੀ ਵਾਰੀ ਹੈ। 2019 ਲਈ ਕਮਰ ਕਸ ਲਓ।*

ਹੋਰ ਵੇਖੋ : ‘ਦਾ ਬਲੈਕ ਪ੍ਰਿੰਸ’ ਫਿਲਮ ਤੋਂ ਬਾਅਦ ਹੁਣ ਲੋਕਾਂ ਨੂੰ ‘ਸਰਾਭਾ ਕਰਾਈ ਫਾਰ ਫ੍ਰੀਡਮ’ ਦਾ ਇੰਤਜ਼ਾਰ

https://twitter.com/shahidkapoor/status/1055685563196424193

ਸ਼ਾਹਿਦ ਦੀ ਇਸ ਫ਼ਿਲਮ ਦੇ ਪੋਸਟਰ 'ਚ ਇੱਕ ਬੰਦ ਮੁੱਠੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਫ਼ਿਲਮ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਗਈ ਹੈ। 'ਕਬੀਰ ਸਿੰਘ' ਸਿਨੇਮਾਘਰਾਂ 'ਚ 21 ਜੂਨ, 2019  ਨੂੰ ਆ ਰਿਹਾ ਹੈ। ਫ਼ਿਲਮ ਦਾ ਡਾਇਰੈਕਸ਼ਨ ਸੰਦੀਪ ਰੈੱਡੀ ਕਰਨ ਵਾਲੇ ਹਨ, ਜਿਨ੍ਹਾਂ ਨੇ ਓਰੀਜਨਲ 'ਅਰਜੁਨ ਰੈੱਡੀ' ਦੀ ਵੀ ਡਾਇਰੈਕਸ਼ਨ ਕੀਤੀ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network