ਵਿਆਹ ਦੇ ਪ੍ਰੋਗਰਾਮ ਤੋਂ ਵਾਇਰਲ ਹੋਈਆਂ ਸ਼ਾਹਿਦ ਕਪੂਰ ਦੀਆਂ ਪਰਿਵਾਰਕ ਤਸਵੀਰਾਂ, ਬੇਟੇ ਜ਼ੈਨ ਤੇ ਧੀ ਮੀਸ਼ਾ ਦੀ ਕਿਊਟਨੈੱਸ ਨੇ ਜਿੱਤਿਆ ਦਰਸ਼ਕਾਂ ਦਾ ਦਿਲ
ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਉਹ ਆਖਰੀ ਵਾਰ ਫਿਲਮ ਜਰਸੀ ਵਿੱਚ ਨਜ਼ਰ ਆਏ, ਜੋ ਬਾਕਸ ਆਫਿਸ 'ਤੇ ਕੁਝ ਜ਼ਿਆਦਾ ਕਮਾਲ ਨਹੀਂ ਦਿਖਾ ਪਾਈ। ਸ਼ਾਹਿਦ ਕਪੂਰ ਅਤੇ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਦੋਵੇਂ ਹੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ।
ਸ਼ਾਹਿਦ ਅਤੇ ਮੀਰਾ ਦੀਆਂ ਪੋਸਟਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਸਿਲਸਿਲੇ 'ਚ ਕਪੂਰ ਪਰਿਵਾਰ ਦੀਆਂ ਕੁਝ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਇਸ ਸਮੇਂ ਕਾਫੀ ਚਰਚਾ 'ਚ ਹਨ। ਪ੍ਰਸ਼ੰਸਕ ਸ਼ਾਹਿਦ ਦੇ ਪੁੱਤਰ ਜ਼ੈਨ ਅਤੇ ਧੀ ਮੀਸ਼ਾ ਦੀ ਕਿਊਟਨੈੱਸ ਦੀਆਂ ਤਾਰੀਫ ਕਰ ਰਹੇ ਹਨ।
ਹੋਰ ਪੜ੍ਹੋ : ਮੁੰਬਈ 'ਚ ਹੋਵੇਗੀ ਸੋਨਮ ਕਪੂਰ ਦੀ ਗੋਦ ਭਰਾਈ, ਨਾਨਾ-ਨਾਨੀ ਨੇ ਤਿਆਰ ਕੀਤੀ ਮਹਿਮਾਨਾਂ ਦੀ ਲਿਸਟ
ਇਹ ਤਸਵੀਰਾਂ ਇਕ ਵਿਆਹ ਸਮਰੋਹ ਤੋਂ ਵਾਇਰਲ ਹੋਈਆਂ ਹਨ, ਜਿਸ 'ਚ ਸ਼ਾਮਿਲ ਹੋਣ ਲਈ ਸ਼ਾਹਿਦ ਕਪੂਰ ਹਾਲ ਹੀ 'ਚ ਆਪਣੇ ਪਰਿਵਾਰ ਨਾਲ ਪਹੁੰਚੇ ਸਨ। ਫੋਟੋਆਂ ਵਿੱਚ, ਸ਼ਾਹਿਦ ਤੋਂ ਇਲਾਵਾ, ਤੁਸੀਂ ਮੀਰਾ ਰਾਜਪੂਤ, ਉਸਦੇ ਬੱਚੇ ਜ਼ੈਨ ਅਤੇ ਮੀਸ਼ਾ ਅਤੇ ਸ਼ਾਹਿਦ ਦੇ ਪਿਤਾ ਪੰਕਜ ਕਪੂਰ ਨੂੰ ਦੇਖ ਸਕਦੇ ਹੋ।
ਫੋਟੋ ਵਿੱਚ ਜਿੱਥੇ ਜੈਨ, ਸ਼ਾਹਿਦ ਅਤੇ ਪੰਕਜ ਕਪੂਰ ਇੱਕੋ ਜਿਹੇ ਕਾਲੇ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ। ਦੂਜੇ ਪਾਸੇ ਮੀਰਾ ਰਾਜਪੂਤ ਨੇ ਸਫੇਦ ਰੰਗ ਦੀ ਸਾੜ੍ਹੀ ਸਟਾਈਲ ਦਾ ਲਹਿੰਗਾ ਪਾਇਆ ਹੋਇਆ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇੰਨਾ ਹੀ ਨਹੀਂ, ਸ਼ਾਹਿਦ-ਮੀਰਾ ਦੀ ਬੇਟੀ ਮੀਸ਼ਾ ਲਾਈਟ ਕਲਰ ਦੇ ਲਹਿੰਗਾ 'ਚ ਕਾਫੀ ਕਿਊਟ ਲੱਗ ਰਹੀ ਹੈ। ਇਹ ਤਸਵੀਰਾਂ ਨੂੰ The Wedding Story ਨਾਮ ਦੇ ਪੇਜ਼ ਨੇ ਇੰਸਾਟਗ੍ਰਾਮ ਉੱਤੇ ਸਾਂਝਾ ਕੀਤਾ ਹੈ।
ਹਾਲ ਹੀ ‘ਚ ਸ਼ਾਹਿਦ ਅਤੇ ਮੀਰਾ ਰਾਜਪੂਤ ਦੇ ਵਿਆਹ ਨੂੰ ਸੱਤ ਸਾਲ ਪੂਰੇ ਹੋਏ ਹਨ। ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਅਕਸਰ ਹੀ ਇੱਕ ਦੂਜੇ ਦੇ ਨਾਲ ਮਜ਼ਾਕੀਆਂ ਵੀਡੀਓ ਨੂੰ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਸ਼ਾਹਿਦ ਕਪੂਰ ਨੇ ਪਤਨੀ ਮੀਰਾ ਰਾਜਪੂਤ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਕਾਰ 'ਚ ਬੈਠੀ ਆਪਣਾ ਫੋਨ ਚਲਾਉਂਦੀ ਨਜ਼ਰ ਆ ਰਹੀ ਹੈ। ਸ਼ਾਹਿਦ ਕਪੂਰ ਦੀ ਇਸ ਮਜ਼ਾਕੀਆ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।
View this post on Instagram
View this post on Instagram